14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਓਂਕਾਰ ਸਿੰਘ ਬਰਾੜ, ਬਲਵਿੰਦਰ ਸਿੰਘ ਕੁਲਾਰ, ਪ੍ਰਿਤਪਾਲ ਸਿੰਘ ਮੁਕੰਦਪੁਰ

ਲੁਧਿਆਣਾ, 14 ਅਕਤੂਬਰ (ਡਾ. ਤਰਲੋਚਨ ਸਿੰਘ)-ਬੀਤੇ ਦਿਨੀਂ ਮਾਨਸਾ ਵਿਖੇ ਹੋਈ ਮੰਦਭਾਗੀ ਘਟਨਾ ਦੌਰਾਨ ਨੌਜਵਾਨ ਪਰਵਿੰਦਰ ਸਿੰਘ ਉਰਫ ਝੋਟਾ, ਜੋ ਕਿ ਨਸ਼ਿਆਂ ਦੇ ਵਿਰੁੱਧ ਜੰਗ ਲੜ ਰਿਹਾ ਸੀ, ਉਸ ਨੂੰ ਸਿਆਸੀ ਲੀਡਰਸ਼ਿਪ ਦੀ ਸਪੋਰਟ ਵਾਲੇ ਮਾਫ਼ੀਏ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 15-10-2026
ਲੁਧਿਆਣਾ, 14 ਅਕਤੂਬਰ (ਡਾ. ਤਰਲੋਚਨ ਸਿੰਘ)-ਬੀਤੇ ਦਿਨੀਂ ਮਾਨਸਾ ਵਿਖੇ ਹੋਈ ਮੰਦਭਾਗੀ ਘਟਨਾ ਦੌਰਾਨ ਨੌਜਵਾਨ ਪਰਵਿੰਦਰ ਸਿੰਘ ਉਰਫ ਝੋਟਾ, ਜੋ ਕਿ ਨਸ਼ਿਆਂ ਦੇ ਵਿਰੁੱਧ ਜੰਗ ਲੜ ਰਿਹਾ ਸੀ, ਉਸ ਨੂੰ ਸਿਆਸੀ ਲੀਡਰਸ਼ਿਪ ਦੀ ਸਪੋਰਟ ਵਾਲੇ ਮਾਫ਼ੀਏ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੋਲੀਆਂ ਮਾਰਨ ਉਪਰੰਤ ਬੇਖ਼ੌਫ ਰਿਵਾਲਵਰ ਲਹਿਰਾਉਂਦਾ ਉਹੋ ਦੁਕਾਨਦਾਰ ਕਾਫ਼ੀ ਦੇਰ ਤੱਕ ਬਾਜ਼ਾਰ ਵਿਚ ਘੁੰਮਦਾ ਦਿਖਾਈ ਦਿੰਦਾ ਰਿਹਾ, ਜੋ ਕਿ ਉਸ ਦੇ ਪਿੱਛੇ ਵੱਡੀ ਸਿਆਸੀ ਤਾਕਤ ਦੇ ਹੱਥ ਹੋਣ ਦਾ ਖ਼ਦਸ਼ਾ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਦੇ ਓਂਕਾਰ ਸਿੰਘ ਬਰਾੜ, ਬਲਵਿੰਦਰ ਸਿੰਘ ਕੁਲਾਰ ਅਤੇ ਪ੍ਰਿਤਪਾਲ ਸਿੰਘ ਮੁਕੰਦਪੁਰ ਨੇ ਕੀਤਾ। ਉਨ੍ਹਾਂ 15 ਅਕਤੂਬਰ ਨੂੰ ਸਾਰੀਆਂ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਵੀ ਕੀਤਾ। ਉਨ੍ਹਾਂ ਆਮ ਜਨਤਾ ਨੂੰ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦੇਣ ਦੀ ਵੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਜਾਣਾ ਪੈ ਰਿਹਾ ਅਜਾਈਂ ਮੌਤ ਦੇ ਮੂੰਹ - ਚੌਹਾਨ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਨਿਕਲੀ ਫੂਕ-ਹੈਪੀ ਗਿੱਲ
Ad Position 24