14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੀ . ਏ . ਯੂ . ਦੇ ਭੋਜਨ ਤੇ ਪੋਸ਼ਣ ਵਿਭਾਗ ਨੂੰ ਸਰਵੋਤਮ ਇਨਾਮ ਹਾਸਲ ਹੋਇਆ

ਲੁਧਿਆਣਾ, 13 ਅਕਤੂਬਰ (ਜਸਵਿੰਦਰ ਸਿੰਘ)-ਪੀ. ਏ.

Ad Position 21
No active advertisement
ਅਜੀਤ ਡੈਸਕ 14-10-2026
ਲੁਧਿਆਣਾ, 13 ਅਕਤੂਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿਚ ਸਥਿਤ ਭਾਰਤੀ ਭੋਜਨ ਸੁਸਾਇਟੀ ਦੇ ਲੁਧਿਆਣਾ ਚੈਪਟਰ ਨੂੰ 2025-26 ਲਈ ਸਰਵੋਤਮ ਚੈਪਟਰ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ| ਇਹ ਪਿਛਲੇ 5 ਸਾਲਾਂ ਵਿਚ ਵਿਭਾਗ ਲਈ ਚੌਥੀ ਵਾਰ ਹਾਸਲ ਹੋਈ ਪ੍ਰਾਪਤੀ ਹੈ ਅਤੇ ਨਾਲ ਹੀ ਵਿਭਾਗ ਵੱਲੋਂ ਪੋਸ਼ਣ ਵਿਗਿਆਨ ਦੇ ਨਾਲ-ਨਾਲ ਜੰਗ ਜਾਗਰੂਕਤਾ ਦੀਆਂ ਕੋਸ਼ਿਸ਼ਾਂ ਦਾ ਪ੍ਰਮਾਣ ਵੀ ਹੈ| ਇਸ ਇਨਾਮ ਵਿਚ 20000 ਰੁਪਏ ਦੀ ਨਕਦ ਰਾਸ਼ੀ ਅਤੇ ਪ੍ਰਮਾਣ ਪੱਤਰ ਸ਼ਾਮਿਲ ਹੈ| 58ਵੀਂ ਰਾਸ਼ਟਰੀ ਪੋਸ਼ਣ ਸੁਸਾਇਟੀ ਦੀ ਕਾਨਫਰੰਸ ਜੋ ਬੀਤੇ ਦਿਨੀਂ ਕੋਇੰਬਟੂਰ ਵਿਚ ਹੋਈ ਦੌਰਾਨ ਇਹ ਇਨਾਮ ਵਿਭਾਗ ਨੂੰ ਪ੍ਰਦਾਨ ਕੀਤਾ ਗਿਆ| ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਮਾਹਿਰਾਂ ਦੀ ਵਿਸ਼ੇਸ਼ ਟੀਮ ਜਿਨ੍ਹਾਂ ਵਿਚ ਕਨਵੀਨਰ ਡਾ. ਰੇਨੂੰਕਾ ਅਗਰਵਾਲ, ਸਕੱਤਰ ਡਾ. ਮੋਨਿਕਾ ਚੌਧਰੀ ਅਤੇ ਖਜ਼ਾਨਚੀ ਡਾ. ਅਮਰਜੀਤ ਕੌਰ ਸ਼ਾਮਿਲ ਹਨ ਨੂੰ ਬਿਹਤਰੀਨ ਕਾਰਜ ਲਈ ਵਧਾਈ ਦਿੱਤੀ| ਨਾਲ ਹੀ ਵਿਭਾਗ ਦੇ ਹੋਰ ਮਾਹਿਰਾਂ ਅਤੇ ਵਿਦਿਆਰਥੀਆਂ ਵੱਲੋਂ ਲਗਾਤਾਰ ਲੋਕ ਜਾਗਰੂਕਤਾ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਸ਼ਲਾਘਾ ਵੀ ਕੀਤੀ|
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮੋਰਚੇ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਲਈ ਵਿਧਾਨ ਸਭਾ ’ ਚ ਮਤੇ ਪਾਸ ਕੀਤੇ ਜਾਣ - ਐਸ.ਕੇ.ਐਮ. ਅਗਲੀ ਖ਼ਬਰ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ “ਸੇਵ ਦਾ ਪਲੇਨੈਟ” ਨੂੰ ਸਮਰਪਿਤ ਸਮਾਰੋਹ ਕਰਵਾਇਆ
Ad Position 24