ਲੰਗਰ ਹਾਲ ਦੀ ਦੀਵਾਰ ’ ਤੇ ਪੱਥਰਬਾਜ਼ੀ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ
ਆਲਮਗੀਰ, 9 ਅਕਤੂਬਰ (ਜਰਨੈਲ ਸਿੰਘ ਪੱਟੀ)-ਬੀਤੇ ਦਿਨੀਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਲੰਗਰ ਦੀ ਮਰਿਆਦਾ ਨੂੰ ਲੈ ਕੇ ਪ੍ਰਵਾਸੀ ਮਜ਼ਦੂਰਾਂ ਨਾਲ ਹੋਈ ਤਕਰਾਰਬਾਜ਼ੀ ਉਪਰੰਤ ਲੰਗਰ ਹਾਲ ਦੀ ਦੀਵਾਰ ’ਤੇ ਪੱਥਰਬਾਜੀ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਡੇਹਲੋਂ ਪੁਲਿਸ ਥਾਣਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਮੰਗਲੇਸ਼ਵਰ ਨਾਮ ਦਾ ਪ੍ਰਵਾਸੀ ਮਜ਼ਦੂਰ, ਜੋ ਕਿ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਝੁੱਗੀਆਂ ਵਿਚ ਰਹਿੰਦਾ ਹੈ, ਨੇ ਨਸ਼ਾ ਕੀਤਾ ਹੋਇਆ ਸੀ, ਜਿਸਨੂੰ ਸ਼ੱਕ ਪੈਣ ’ਤੇ ਸੇਵਾਦਾਰਾਂ ਵਲੋਂ ਅੰਦਰ ਜਾਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਮਗਲੇਸ਼ਵਰ ਨਾਮ ਦਾ ਵਿਅਕਤੀ ਵਾਪਸ ਝੁੱਗੀਆਂ ਵਿਚ ਚਲਾ ਗਿਆ ਅਤੇ ਆਪਣੇ ਨਾਲ ਹੋਰ ਝੁੱਗੀਆਂ ਵਾਲਿਆਂ ਨੂੰ ਨਾਲ ਲੈ ਕੇ ਵਾਪਸ ਆ ਕੇ ਲੰਗਰ ਹਾਲ ਦੇ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਪੱਥਰ ਮਾਰ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਮ
ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ-ਜਰਨੈਲ ਸਿੰਘ ਪੱਟੀ
10-10-2026
ਆਲਮਗੀਰ, 9 ਅਕਤੂਬਰ (ਜਰਨੈਲ ਸਿੰਘ ਪੱਟੀ)-ਬੀਤੇ ਦਿਨੀਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਲੰਗਰ ਦੀ ਮਰਿਆਦਾ ਨੂੰ ਲੈ ਕੇ ਪ੍ਰਵਾਸੀ ਮਜ਼ਦੂਰਾਂ ਨਾਲ ਹੋਈ ਤਕਰਾਰਬਾਜ਼ੀ ਉਪਰੰਤ ਲੰਗਰ ਹਾਲ ਦੀ ਦੀਵਾਰ ’ਤੇ ਪੱਥਰਬਾਜੀ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਡੇਹਲੋਂ ਪੁਲਿਸ ਥਾਣਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਮੰਗਲੇਸ਼ਵਰ ਨਾਮ ਦਾ ਪ੍ਰਵਾਸੀ ਮਜ਼ਦੂਰ, ਜੋ ਕਿ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਝੁੱਗੀਆਂ ਵਿਚ ਰਹਿੰਦਾ ਹੈ, ਨੇ ਨਸ਼ਾ ਕੀਤਾ ਹੋਇਆ ਸੀ, ਜਿਸਨੂੰ ਸ਼ੱਕ ਪੈਣ ’ਤੇ ਸੇਵਾਦਾਰਾਂ ਵਲੋਂ ਅੰਦਰ ਜਾਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਮਗਲੇਸ਼ਵਰ ਨਾਮ ਦਾ ਵਿਅਕਤੀ ਵਾਪਸ ਝੁੱਗੀਆਂ ਵਿਚ ਚਲਾ ਗਿਆ ਅਤੇ ਆਪਣੇ ਨਾਲ ਹੋਰ ਝੁੱਗੀਆਂ ਵਾਲਿਆਂ ਨੂੰ ਨਾਲ ਲੈ ਕੇ ਵਾਪਸ ਆ ਕੇ ਲੰਗਰ ਹਾਲ ਦੇ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਪੱਥਰ ਮਾਰ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅਜਿਹਾ ਕਰਨ ਨਾਲ ਸਿੱਖ ਰਹਿਤ ਮਰਿਆਦਾ ਦਾ ਘਾਣ ਕਰਦਿਆਂ ਸਿੱਖ ਭਾਵਨਾਵਾਂ ਨੂੰ ਵੱਡੀ ਸੱਟ ਮਾਰੀ ਹੈ, ਇਸ ਲਈ ਇਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਵਲੋਂ ਕਾਰਵਾਈ ਕਰਦਿਆਂ ਜਾਂਚ ਉਪਰੰਤ ਬੀ.ਐਸ.ਐਨ. ਧਾਰਾ 190, 191, 298 ਤਹਿਤ ਮੰਗਲੇਸ਼ਵਰ, ਜੀਆ ਲਾਲ ਸਦਾ, ਰਾਜਕੁਮਾਰ, ਬਲੀ ਰਾਮ, ਪ੍ਰਦੀਪ ਕੁਮਾਰ, ਮਨੀਸ਼ ਕੁਮਾਰ, ਸਾਰੇ ਨਿਵਾਸੀ ਪਿੰਡ ਬਿਖਾਰੀ ਘਾਟ, ਬਿਹਾਰ, ਹਾਲ ਵਾਸੀ ਝੁੱਗੀਆਂ ਪਿੰਡ ਆਲਮਗੀਰ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਕੁਝ ਵਿਅਕਤੀਆਂ ਵਲੋਂ ਏਆਈ ਨਾਲ ਤਸਵੀਰਾਂ ਬਣਾ ਕੇ ਵਾਇਰਲ ਕਰਕੇ ਗੁਰੂ ਘਰ ਦੀ ਸ਼ਾਨ ਨੂੰ ਸੱਟ ਮਾਰਨ ਦੀ ਜੋ ਕਾਰਵਾਈ ਨੂੰ ਅੰਜਾਮ ਦਿੱਤਾ ਹੈ, ਉਨਾਂ ਖ਼ਿਲਾਫ਼ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਲਿਖਤੀ ਮੰਗ ਪੱਤਰ ਦੇ ਕੇ ਉਕਤ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨ ਸਮੇਤ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਕਰਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਏਆਈ ਨਾਲ ਤਸਵੀਰਾਂ ਵਾਇਰਲ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੋਰਟ ਕੇਸ ਵੀ ਕੀਤਾ ਜਾ ਰਿਹਾ ਹੈ। ਮੈਨੇਜਰ ਗਿੱਲ ਚਗਾਵਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸ਼ਾਂਤਮਈ ਮਾਹੌਲ ਚੱਲ ਰਿਹਾ ਹੈ, ਇਸ ਲਈ ਸੰਗਤਾਂ ਕਿਸੇ ਵੀ ਝੂਠੀ ਅਫ਼ਵਾਹ ‘ਤੇ ਭਰੋਸਾ ਨਾ ਕਰਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਗੁਰੂ ਘਰ ਸ਼ਾਂਤੀ ਦੇ ਚਾਨਣ ਮੁਨਾਰੇ ਹਨ ਅਤੇ ਸੰਗਤਾਂ ਆਮ ਵਾਂਗ ਹਜ਼ਾਰਾਂ ਦੀ ਗਿਣਤੀ ਵਿਚ ਗੁਰੂਘਰ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ।