ਸਕੂਲ ਵਲੋਂ ਸਰਕਾਰੀ ਗ੍ਰੀਨ ਬੈਲਟ ਦੇ ਕਬਜ਼ੇ ਦਾ ਦੋਸ਼
ਲੁਧਿਆਣਾ, 6 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਲੋਧੀ ਕਲੱਬ ਰੋਡ ਦੇ ਸਾਹਮਣੇ ਸਥਿਤ ਸਰਕਾਰੀ ਗ੍ਰੀਨ ਬੈਲਟ ਨੂੰ ਕਥਿਤ ਤੌਰ ’ਤੇ ਇਕ ਨਿੱਜੀ ਪਾਰਕਿੰਗ ਵਜੋਂ ਵਰਤੇ ਜਾਣ ਦੇ ਦੋਸ਼ਾਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਾਤਾਵਰਣ ਕਾਰਕੁਨਾਂ ਵਲੋਂ 11 ਅਕਤੂਬਰ ਨੂੰ ਸਵੇਰੇ 7.
ਲੁਧਿਆਣਾ, 6 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਲੋਧੀ ਕਲੱਬ ਰੋਡ ਦੇ ਸਾਹਮਣੇ ਸਥਿਤ ਸਰਕਾਰੀ ਗ੍ਰੀਨ ਬੈਲਟ ਨੂੰ ਕਥਿਤ ਤੌਰ ’ਤੇ ਇਕ ਨਿੱਜੀ ਪਾਰਕਿੰਗ ਵਜੋਂ ਵਰਤੇ ਜਾਣ ਦੇ ਦੋਸ਼ਾਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਾਤਾਵਰਣ ਕਾਰਕੁਨਾਂ ਵਲੋਂ 11 ਅਕਤੂਬਰ ਨੂੰ ਸਵੇਰੇ 7.00 ਤੋਂ 10.00 ਵਜੇ ਤਕ ਇੱਥੇ ਦੇਸੀ ਕਿਸਮ ਦੇ ਬੂਟੇ ਲਗਾ ਕੇ ਕਥਿਤ ਕਬਜ਼ੇ ਦੇ ਵਿਰੋਧ ਵਿਚ ਮੁਹਿੰਮ ਚਲਾਈ ਜਾਵੇਗੀ। ਕਾਰਕੁਨਾਂ ਅਨੁਸਾਰ 2 ਸਤੰਬਰ ਨੂੰ ਮੌਕੇ ਦੇ ਨਿਰੀਖਣ ਦੌਰਾਨ ਇੰਟਰਲਾਕਿੰਗ ਟਾਈਲਾਂ ਵਾਲੇ ਹਿੱਸੇ ਵਿਚ ਵਾਹਨ ਖੜ੍ਹਾ ਕਰਨ ਤੇ ਸਕੂਲ ਦੇ ਸੁਰੱਖਿਆ ਕਰਮਚਾਰੀਆਂ ਵਲੋਂ ਇਤਰਾਜ਼ ਕੀਤਾ ਗਿਆ। ਉਨ੍ਹਾਂ ਮੁਤਾਬਿਕ ਸੁਰੱਖਿਆ ਕਰਮਚਾਰੀਆਂ ਨੇ ਕਥਿਤ ਤੌਰ ’ਤੇ ਇਹ ਥਾਂ ਸਕੂਲ ਦੇ ਵਾਹਨਾਂ ਦੀ ਪਾਰਕਿੰਗ ਲਈ ਵਰਤੇ ਜਾਣ ਦੀ ਗੱਲ ਕਹੀ। ਇਸ ਤੋ ਬਾਅਦ ਕਾਰਕੁਨਾਂ ਵਲੋਂ ਗ੍ਰੀਨ ਬੈਲਟ ਦੀ ਕਥਿਤ ਨਿੱਜੀ ਵਰਤੋ ਤੋ ਸਵਾਲ ਚੁੱਕੇ ਗਏ ਹਨ। ਕਾਰਕੁਨਾਂ ਦਾ ਕਹਿਣਾ ਹੈ ਕਿ ਜਨਤਕ ਗ੍ਰੀਨ ਬੈਲਟ ਦਾ ਮਕਸਦ ਵਾਤਾਵਰਣ ਦੀ ਸੁਰੱਖਿਆ ਅਤੇ ਹਰਿਆਲੀ ਨੂੰ ਵਧਾਉਣਾ ਹੈ। ਇਸ ਲਈ ਇਸ ਨੂੰ ਪਾਰਕਿੰਗ ਵਜੋਂ ਵਰਤਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨਗਰ ਨਿਗਮ ਦੇ ਬਾਗ਼ਬਾਨੀ ਵਿਭਾਗ ਤੋਂ ਰੁੱਖ ਲਗਾਉਣ ਦੀ ਮੁਹਿੰਮ ਲਈ ਟ੍ਰੀ ਗਾਰਡ, ਮਾਲੀ, ਪਾਣੀ ਅਤੇ ਬੈਰੀਕੇਡਿੰਗ ਦੀ ਸਹੂਲਤ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਗ੍ਰੀਨ ਬੈਲਟ ਨੂੰ ਭਵਿੱਖ ਵਿਚ ਪਾਰਕਿੰਗ ਲਈ ਵਰਤਣ ਤੋ ਰੋਕਣ ਅਤੇ ਲਗਾਏ ਜਾਣ ਵਾਲੇ ਬੂਟਿਆਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾਣ। ਜੇਕਰ ਨਿਗਮ ਨੂੰ 11 ਅਕਤੂਬਰ ਨੂੰ ਸ਼ੁਰੂ ਹੋਣ ਵਾਲੀ ਬੂਟੇ ਲਗਾਉਣ ਦੀ ਮੁਹਿੰਮ ‘ਤੇ ਕੋਈ ਇਤਰਾਜ਼ ਹੈ ਤਾਂ ਦੋ ਦਿਨਾਂ ਅੰਦਰ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਇਸ ਮਾਮਲੇ ਵਿਚ ਹੁਣ ਨਗਰ ਨਿਗਮ ਦੇ ਅਗਲੇ ਕਦਮ ’ਤੇ ਨਜ਼ਰ ਰਹੇਗੀ।