06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਜਰਨੈਲੀ ਸੜਕਾਂ ’ਤੇ ਲੱਗ ਰਹੇ ਕੂੜੇ ਦੇ ਢੇਰਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਬੇਖ਼ਬਰ

ਆਲਮਗੀਰ, 6 ਅਕਤੂਬਰ (ਜਰਨੈਲ ਸਿੰਘ ਪੱਟੀ)-ਸਮਾਰਟ ਸਿਟੀ ਅਖ਼ਵਾਉਣ ਵਾਲਾ ਮਹਾਂਨਗਰ ਲੁਧਿਆਣਾ, ਜਿਸਦਾ ਤੇਜ਼ੀ ਨਾਲ ਦਾਇਰਾ ਵੱਧਦਾ ਜਾ ਰਿਹਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਇਸ ਦੀਆਂ ਸੜਕਾਂ ’ਤੇ ਲੱਗ ਰਹੇ ਕੂੜੇ ਦੇ ਢੇਰ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀ ਕੂੜਾ ਪ੍ਰਬੰਧਨ ਨੀਤੀ ਨੂੰ ‘ਫੇਲੀਅਰ’ ਸਾਬਤ ਕਰ ਰਹੇ ਹਨ। ਗਿੱਲ ਨਹਿਰ ਤੋਂ ਦੋਰਾਹਾ ਵੱਲ ਦੱਖਣੀ ਬਾਈਪਾਸ ਅਤੇ ਮਲੇਰਕੋਟਲਾ ਰੋਡ, ਗਿੱਲ ਗਾਰਡਨ ਚੌਕ, ਗਿੱਲ ਵਿਖੇ ਸਮਾਜ ਵਿਰੋਧੀ ਅਨਸਰਾਂ ਵਲੋਂ ਸੜਕ ‘ਤੇ ਹੀ ਕੂੜੇ ਦੇ ਢੇਰ ਲਗਾ ਕੇ ਗੰਦਗੀ ਫੈਲਾਈ ਜਾ ਰਹੀ ਹੈ, ਜੋ ਕਿ ਸੜਕ ’ਤੇ ਚੱਲ ਰਹੇ ਵਾਹਨਾਂ ਦੀ ਰਫ਼ਤਾਰ ਨਾਲ ਖਿੱਲਰ ਕੇ ਦੂਰ-ਦੂਰ ਤੱਕ ਜਾਣ ਕਰਕੇ ਇਲਾਕੇ ਨੂੰ ਗੰਦਗੀ ਭਰੇ ਮਾਹੌਲ ਵਿਚ ਤਬਦੀਲ ਕਰ ਰਹੇ ਹਨ।

Ad Position 21
No active advertisement
ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਸੋਹਲ 07-10-2026
ਆਲਮਗੀਰ, 6 ਅਕਤੂਬਰ (ਜਰਨੈਲ ਸਿੰਘ ਪੱਟੀ)-ਸਮਾਰਟ ਸਿਟੀ ਅਖ਼ਵਾਉਣ ਵਾਲਾ ਮਹਾਂਨਗਰ ਲੁਧਿਆਣਾ, ਜਿਸਦਾ ਤੇਜ਼ੀ ਨਾਲ ਦਾਇਰਾ ਵੱਧਦਾ ਜਾ ਰਿਹਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਇਸ ਦੀਆਂ ਸੜਕਾਂ ’ਤੇ ਲੱਗ ਰਹੇ ਕੂੜੇ ਦੇ ਢੇਰ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀ ਕੂੜਾ ਪ੍ਰਬੰਧਨ ਨੀਤੀ ਨੂੰ ‘ਫੇਲੀਅਰ’ ਸਾਬਤ ਕਰ ਰਹੇ ਹਨ। ਗਿੱਲ ਨਹਿਰ ਤੋਂ ਦੋਰਾਹਾ ਵੱਲ ਦੱਖਣੀ ਬਾਈਪਾਸ ਅਤੇ ਮਲੇਰਕੋਟਲਾ ਰੋਡ, ਗਿੱਲ ਗਾਰਡਨ ਚੌਕ, ਗਿੱਲ ਵਿਖੇ ਸਮਾਜ ਵਿਰੋਧੀ ਅਨਸਰਾਂ ਵਲੋਂ ਸੜਕ ‘ਤੇ ਹੀ ਕੂੜੇ ਦੇ ਢੇਰ ਲਗਾ ਕੇ ਗੰਦਗੀ ਫੈਲਾਈ ਜਾ ਰਹੀ ਹੈ, ਜੋ ਕਿ ਸੜਕ ’ਤੇ ਚੱਲ ਰਹੇ ਵਾਹਨਾਂ ਦੀ ਰਫ਼ਤਾਰ ਨਾਲ ਖਿੱਲਰ ਕੇ ਦੂਰ-ਦੂਰ ਤੱਕ ਜਾਣ ਕਰਕੇ ਇਲਾਕੇ ਨੂੰ ਗੰਦਗੀ ਭਰੇ ਮਾਹੌਲ ਵਿਚ ਤਬਦੀਲ ਕਰ ਰਹੇ ਹਨ। ਇਨ੍ਹਾਂ ਸੜਕਾਂ ’ਤੇ ਕੂੜੇ ਨਾਲ ਭਰੀਆਂ ਅਤੇ ਖ਼ਾਲੀ ਕੂੜੇ ਵਾਲੀਆਂ ਰੇਹੜੀਆਂ ਤੁਰੀਆਂ ਫਿਰਦੀਆਂ ਆਮ ਦਿਖਾਈ ਦਿੰਦੀਆਂ ਹਨ, ਪ੍ਰੰਤੂ ਸਥਾਨਕ ਪ੍ਰਸ਼ਾਸਨ ਜਾਂ ਨਗਰ ਨਿਗਮ ਦੇ ਉਚ ਅਧਿਕਾਰੀਆਂ ਵਲੋਂ ਕੂੜੇ ਦੇ ਇਨ੍ਹਾਂ ਢੇਰਾਂ ਨੂੰ ਨਾ ਤਾਂ ਹਟਾਇਆ ਜਾ ਰਿਹਾ ਹੈ ਅਤੇ ਨਾ ਹੀ ਕੂੜਾ ਸੁੱਟਣ ਵਾਲੇ ਅਨਸਰਾਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਗੰਦਗੀ ਭਰੇ ਮਾਹੌਲ ਵਿਚ ਜੀਵਨ ਬਤੀਤ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰ ਕਾਰਨ ਰਾਤ ਦੇ ਹਨੇਰੇ ਵਿਚ ਜਾਂ ਕਿਸੇ ਗੱਡੀ ਨੂੰ ਪਾਸ ਕਰਨ ਵੇਲੇ ਕੋਈ ਵੀ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ, ਜਿਸ ਦੇ ਚਲਦਿਆਂ ਵੱਡਾ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ ਅਤੇ ਬਿਮਾਰੀ ਫੈਲਣ ਦਾ ਵੀ ਖ਼ਦਸ਼ਾ ਬਣਿਆਂ ਰਹਿੰਦਾ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਲੇਰ ਕੋਟਲਾ ਰੋਡ, ਪਿੰਡ ਗਿੱਲ ਬਾਈਪਾਸ ਸੜਕ ’ਤੇ ਸਾਫ਼-ਸਫ਼ਾਈ ਕਰਵਾ ਕੇ ਚੇਤਾਵਨੀ ਭਰੇ ਬੋਰਡ ਵੀ ਲਗਾਏ ਗਏ ਹਨ ਕਿ ਜੋ ਕੋਈ ਵੀ ਕੂੜਾ ਸੁੱਟੇਗਾ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਨੂੰ ਮੂੰਹ ਚਿੜਾਉਂਦਿਆਂ ਕੂੜਾ ਸੁੱਟਣ ਵਾਲੇ ਅਨਸਰਾਂ ਵਲੋਂ ਉਕਤ ਚੇਤਾਵਨੀ ਭਰੇ ਬੋਰਡ ਸਾਹਮਣੇ ਕੂੜੇ ਦਾ ਢੇਰ ਲਗਾ ਕੇ ਕਾਨੂੰਨੀ ਕਾਰਵਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਰੇਆਮ ਵੰਗਾਰਿਆ ਜਾ ਰਿਹਾ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਕਿ ਉਕਤ ਸੜਕਾਂ ’ਤੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਕੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਕਤ ਸਮਾਜ ਵਿਰੋਧੀ ਅਨਸਰ ਸੜਕਾਂ ’ਤੇ ਗੰਦਗੀ ਫੈਲਾਉਣ ਤੋਂ ਬਾਜ਼ ਆ ਸਕਣ।
Ad Position 22
No active advertisement
ਪਿਛਲੀ ਖ਼ਬਰ ਖਾਧ ਸੁਰੱਖਿਆ ਟੀਮ ਨੇ ਨਾਕੇ ਦੌਰਾਨ 3 ਸ਼ੱਕੀ ਵਾਹਨ ਰੋਕ ਕੇ 175 ਕਿੱਲੋ ਪਨੀਰ ਜ਼ਬਤ ਕਰ ਮੌਕੇ ’ਤੇ ਕੀਤਾ ਨਸ਼ਟ ਅਗਲੀ ਖ਼ਬਰ ਜ਼ੋਨ ਡੀ ਵਿਖੇ ਕੱਚੀ ਪੈਨਸਿਲ ਨਾਲ ਖੇਡੀ ਜਾ ਰਹੀ ਹੈ ਭ੍ਰਿਸ਼ਟਾਚਾਰ ਦੀ ਖੇਡ
Ad Position 24