05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗਾਹਕ ਬਣ ਕੇ ਆਏ 2 ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਫੁੱਲਾਂਵਾਲ, 5 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸਥਾਨਕ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸ਼ੜਕ) ਸਥਿਤ ਖੇੜੀ-ਲਲਤੋਂ ਚੌਕ ਨੇੜੇ ਸਥਿਤ ਸ਼ਾਰਦਾ ਐਗਰੋ ਸਰਵਿਸ ’ਤੇ ਗਾਹਕ ਬਣ ਕੇ ਆਏ 2 ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਲੁਟੇਰਿਆਂ ਨਾਲ ਹੋਈ ਹੱਥੋਪਾਈ ’ਚ ਸ਼ਾਰਦਾ ਐਗਰੋ ਸਰਵਿਸ ਦੇ ਮਾਲਕ ਡਾ.

Ad Position 21
No active advertisement
ਅਜੀਤ ਡੈਸਕ 06-10-2026
ਫੁੱਲਾਂਵਾਲ, 5 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸਥਾਨਕ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸ਼ੜਕ) ਸਥਿਤ ਖੇੜੀ-ਲਲਤੋਂ ਚੌਕ ਨੇੜੇ ਸਥਿਤ ਸ਼ਾਰਦਾ ਐਗਰੋ ਸਰਵਿਸ ’ਤੇ ਗਾਹਕ ਬਣ ਕੇ ਆਏ 2 ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਲੁਟੇਰਿਆਂ ਨਾਲ ਹੋਈ ਹੱਥੋਪਾਈ ’ਚ ਸ਼ਾਰਦਾ ਐਗਰੋ ਸਰਵਿਸ ਦੇ ਮਾਲਕ ਡਾ. ਮਹਿੰਦਰ ਕੁਮਾਰ ਸ਼ਾਰਦਾ, ਜੋ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਹਨ, ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿਚ ਇਲਾਜ ਲਈ ਨੇੜੇ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਲੁਟੇਰੇ ਜਾਂਦੇ ਹੋਏ ਇਕ ਮੋਬਾਈਲ ਫ਼ੋਨ ਅਤੇ 5000 ਰੁਪਏ ਦੀ ਨਕਦੀ ਲੈ ਕੇ ਐਕਟਿਵਾ ਸਕੂਟਰੀ ‘ਤੇ ਫ਼ਰਾਰ ਹੋ ਗਏ। ਸਾਰੀ ਘਟਨਾ ਸ਼ੋਅਰੂਮ ਵਿਚ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਲਲਤੋਂ ਕਲਾਂ ਪੁਲਿਸ ਚੌਕੀ ਮੁਖੀ ਸਹਾਇਕ ਥਾਣੇਦਾਰ ਸਾਰਜ ਕੁਮਾਰ ਨੇ ਦੱਸਿਆ ਕਿ ਪੁਲਿਸ ਲੁਟੇਰਿਆਂ ਤੱਕ ਪਹੁੰਚਣ ਲਈ ਸੀ.ਸੀ. ਟੀਵੀ ਕੈਮਰਿਆਂ ਨੂੰ ਖੰਘਾਲ ਰਹੀ ਹੈ। ਜ਼ਿਕਰਯੋਗ ਹੈ ਕਿ ਜਿਸ ਐਕਟਿਵਾ ‘ਤੇ ਲੁਟੇਰੇ ਆਏ ਸਨ, ਉਹ ਵੀ ਚੋਰੀ ਦੀ ਹੈ ਅਤੇ ਉਸ ’ਤੇ ਜਾਅਲੀ ਨੰਬਰ ਪਲੇਟ ਲਗਾਈ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ’ ਚੋਂ ਭਾਰੀ ਮਾਤਰਾ ਵਿਚ ਅਫ਼ੀਮ ਤੇ ਮੋਬਾਈਲ ਬਰਾਮਦ ਅਗਲੀ ਖ਼ਬਰ ਪਿੰਡ ਕਰਮਗੜ੍ਹ ਵਿਖੇ ਮਜ਼ਦੂਰਾਂ ਵਲੋਂ ਦੋ ਮਹੀਨਿਆਂ ਦੀ ਬਕਾਇਆ ਮਜ਼ਦੂਰੀ ਜਾਰੀ ਕਰਨ ਦੀ ਮੰਗ
Ad Position 24