ਸਵੱਛਤਾ ਦੇ ਨਾਲ ਹਰਿਆਲੀ ਦਾ ਸੁਨੇਹਾ , ਕੋਚਰ ਮਾਰਕੀਟ ’ ਚ 45 ਬੂਟੇ ਲਗਾਏ
ਲੁਧਿਆਣਾ, 4 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਮਹਾਤਮਾ ਗਾਂਧੀ ਜਯੰਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ ਮੌਕੇ ਨਗਰ ਨਿਗਮ ਵਲੋਂ ਕੋਚਰ ਮਾਰਕੀਟ ਇਲਾਕੇ ਵਿਚ ਵਿਸ਼ੇਸ਼ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਦੀ ਅਗਵਾਈ ਹੇਠ ਚਲਾਈ ਗਈ।
ਲੁਧਿਆਣਾ, 4 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਮਹਾਤਮਾ ਗਾਂਧੀ ਜਯੰਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ ਮੌਕੇ ਨਗਰ ਨਿਗਮ ਵਲੋਂ ਕੋਚਰ ਮਾਰਕੀਟ ਇਲਾਕੇ ਵਿਚ ਵਿਸ਼ੇਸ਼ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਦੀ ਅਗਵਾਈ ਹੇਠ ਚਲਾਈ ਗਈ। ਮੁਹਿੰਮ ਦੌਰਾਨ ਜ਼ਾਮਨ, ਅਮਲਤਾਸ ਸਮੇਤ ਕਰੀਬ 45 ਬੂਟੇ ਲਗਾਏ ਗਏ। ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਕਰੀਬ 35 ਐਨ.ਸੀ.ਸੀ. ਕੈਡਿਟਾਂ, ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੂੰ ਸਵੱਛਤਾ ਦਾ ਸਹੁੰ ਚੁਕਾਈ ਗਈ ਅਤੇ ਕੂੜਾ ਨਾ ਸੁੱਟਣ ਤੇ ਸੜਕਾਂ ਕਿਨਾਰੇ ਕੂੜਾ ਨਾ ਸਾੜਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਠੋਸ ਕੂੜਾ ਪ੍ਰਬੰਧਨ, ਸਿੰਗਲ ਯੂਜ਼ ਪਲਾਸਟਿਕ ਤੋਂ ਬਚਾਅ, ਚਾਰ-ਪੱਧਰੀ ਕੂੜਾ ਵੱਖਰਾ ਕਰਨ. ਘਰੇਲੂ ਕੰਪੋਟਿੰਗ ਅਤੇ ਘਟਾਓ, ਮੁੜ ਵਰਤੋਂ ਤੋਂ ਰੀਸਾਈਕਲ ਕਰੋ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਹਤ ਅਫ਼ਸਰ ਡਾ. ਵਿਪਲ ਮਲਹੋਤਰਾ, ਕੌਂਸਲਰ ਕਪਿਲ ਕੁਮਾਰ ਸੋਨੂੰ, ਚੰਦਰਜੋਤੀ ਸਮੇਤ ਨਿਗਮ ਅਧਿਕਾਰੀ ਮੌਜੂਦ ਸਨ।