04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਨੂੰ ਗਰੇਵਾਲ ਪਰਿਵਾਰ ਵਲੋਂ ਜਨਰੇਟਰ ਦਾਨ

ਫੁੱਲਾਂਵਾਲ, 4 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸਿੱਖਿਆ ਅਤੇ ਸੇਵਾ ਨੂੰ ਸਮਰਪਿਤ ਪਿੰਡ ਖੇੜੀ ਦੇ ਜੰਮਪਲ ਆਤਮਾ ਸਿੰਘ ਗਰੇਵਾਲ (ਸਾਬਕਾ ਜੁਆਇੰਟ ਡਾਇਰੈਕਟਰ ਭਾਰਤੀ ਹਵਾਈ ਫ਼ੌਜ) ਨੇ ਆਪਣੀ ਨੇਕ ਕਮਾਈ ਵਿਚੋਂ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਲਈ 15 ਕੇ ਵੀ ਦਾ ਜਨਰੇਟਰ ਲੈ ਕੇ ਦਿੱਤਾ, ਜਿਸ ’ਤੇ ਸਕੂਲ ਪ੍ਰਬੰਧਕਾਂ ਵਲੋਂ ਮੁੱਖ ਅਧਿਆਪਕ ਗੁਰਦਰਸ਼ਨ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਤਮਾ ਸਿੰਘ ਗਰੇਵਾਲ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਸਫ਼ਰ ਦੀਆਂ ਮਾਣਮੱਤੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿੰਡ ਦੇ ਸਕੂਲ ਆ ਕੇ ਬਹੁਤ ਵਧੀਆ ਅਹਿਸਾਸ ਹੋਇਆ।

Ad Position 21
No active advertisement
ਅਜੀਤ ਡੈਸਕ 05-10-2026
ਫੁੱਲਾਂਵਾਲ, 4 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸਿੱਖਿਆ ਅਤੇ ਸੇਵਾ ਨੂੰ ਸਮਰਪਿਤ ਪਿੰਡ ਖੇੜੀ ਦੇ ਜੰਮਪਲ ਆਤਮਾ ਸਿੰਘ ਗਰੇਵਾਲ (ਸਾਬਕਾ ਜੁਆਇੰਟ ਡਾਇਰੈਕਟਰ ਭਾਰਤੀ ਹਵਾਈ ਫ਼ੌਜ) ਨੇ ਆਪਣੀ ਨੇਕ ਕਮਾਈ ਵਿਚੋਂ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਲਈ 15 ਕੇ ਵੀ ਦਾ ਜਨਰੇਟਰ ਲੈ ਕੇ ਦਿੱਤਾ, ਜਿਸ ’ਤੇ ਸਕੂਲ ਪ੍ਰਬੰਧਕਾਂ ਵਲੋਂ ਮੁੱਖ ਅਧਿਆਪਕ ਗੁਰਦਰਸ਼ਨ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਤਮਾ ਸਿੰਘ ਗਰੇਵਾਲ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਸਫ਼ਰ ਦੀਆਂ ਮਾਣਮੱਤੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿੰਡ ਦੇ ਸਕੂਲ ਆ ਕੇ ਬਹੁਤ ਵਧੀਆ ਅਹਿਸਾਸ ਹੋਇਆ। ਮਕੈਨੀਕਲ ਦੀ ਡਿਗਰੀ ਕਰਦਿਆਂ ਹੀ ਭਾਰਤੀ ਹਵਾਈ ਫ਼ੌਜ ਨੇ ਉਨ੍ਹਾਂ ਨੂੰ ਕਮਿਸ਼ਨ ਦੇ ਕੇ ਇੰਜੀਨੀਅਰ ਵਜੋਂ ਪਾਇਲਟ ਅਫ਼ਸਰ ਬਣਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਦੇ ਨੁਕਤੇ ਦੱਸਦਿਆਂ ਕਿਹਾ ਕਿ ਸਖ਼ਤ ਮਿਹਨਤ ਅਤੇ ਸੱਚੀ ਘਾਲਣਾ ਨਾਲ਼ ਉਹ ਹਰ ਮੁਕਾਮ ਪਾ ਸਕਦੇ ਹਨ। ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਨੇ ਕਿਹਾ ਕਿ ਇਹ ਬਹੁਤ ਮਾਣ ਵਾਲ਼ੀ ਗੱਲ ਹੈ ਕਿ ਉਹ ਪਿੰਡ ਖੇੜੀ ਦੇ ਸਕੂਲ ਤੋਂ ਪੜ੍ਹਾਈ ਕਰਕੇ ਭਾਰਤੀ ਹਵਾਈ ਫ਼ੌਜ ਵਿਚ ਜੁਆਇੰਟ ਡਾਇਰੈਕਟਰ ਮਿਗ ਦੇ ਅਹੁਦੇ ਤੱਕ ਪਹੁੰਚੇ।ਬੱਚਿਆਂ ਨੂੰ ਇਨ੍ਹਾਂ ਦੇ ਜੀਵਨ ਤੋਂ ਸੇਧ ਅਤੇ ਪ੍ਰੇਰਨਾ ਲੈਣੀ ਚਾਹੀਦੀ ਹੈ। ਸਕੂਲ ਵਲੋਂ ਆਏ ਮਹਿਮਾਨਾਂ ਆਤਮਾ ਸਿੰਘ ਗਰੇਵਾਲ ਦੀ ਜੀਵਨ ਸਾਥਣ ਗੁਰਦੀਸ਼ ਕੌਰ, ਨੂੰਹ ਰਾਣੀ ਨਵਨੀਤ ਕੌਰ, ਪੋਤਰੀ ਨਿਮਰਤ ਕੌਰ ਨੂੰ ਪੁਸਤਕਾਂ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੁਲਵਿੰਦਰ ਕੌਰ, ਉਪਿੰਦਰ ਕੌਰ, ਭਾਨੂੰ, ਮਨਪ੍ਰੀਤ ਕੌਰ, ਸੁਪਰੀਤ ਸ਼ਰਮਾ, ਰੁਪਿੰਦਰ ਕੌਰ, ਲਵਪ੍ਰੀਤ ਕੌਰ, ਪਰਮਿੰਦਰ ਕੌਰ ਅਤੇ ਇੰਦਰਜੀਤ ਕੌਰ ਤੋਂ ਇਲਾਵਾ ਹੋਰ ਸਕੂਲ ਸਟਾਫ਼ ਵੀ ਹਾਜ਼ਰ ਰਿਹਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲੇਖਕ ਸਭਾ ਦੀ ਮੀਟਿੰਗ ਵਿਚ ਗੁਰਜੀਤ ਸਹੋਤਾ ਦੀਆਂ ਗ਼ਜ਼ਲਾਂ ਅਤੇ ਇੰਦਰਜੀਤ ਪਾਲ ਕੌਰ ਭਿੰਡਰ ਦੀ ਕਹਾਣੀ ’ਤੇ ਹੋਈ ਚਰਚ... ਅਗਲੀ ਖ਼ਬਰ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੇਡਾਂ ਵਤਨ ਪੰਜਾਬ ਦੇ ਅਧੀਨ ਕੁਸ਼ਤੀ ਮੁਕਾਬਲੇ ਕਰਵਾਏ
Ad Position 24