04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਰਕਾਰੀ ਕਾਲਜ ਲੜਕੀਆਂ ਵਿਖੇ ਸ਼ਾਨੋ - ਸ਼ੌਕਤ ਨਾਲ ਮਨਾਇਆ ਗਿਆ ‘ ਮੇਲਾ ਧੀਆਂ ਦਾ ’

ਲੁਧਿਆਣਾ, 3 ਅਕਤੂਬਰ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਵਿਖੇ ਪੰਜਾਬੀ ਸਭਿਆਚਾਰ, ਲੋਕ-ਵਿਰਾਸਤ ਅਤੇ ਧੀਆਂ ਦੀ ਪ੍ਰਤਿਭਾ ਨੂੰ ਸਮਰਪਿਤ ‘ਮੇਲਾ ਧੀਆਂ ਦਾ’ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੇਲੇ ਵਿਚ ਡਾ.

Ad Position 21
No active advertisement
ਅਜੀਤ ਡੈਸਕ 04-10-2026
ਲੁਧਿਆਣਾ, 3 ਅਕਤੂਬਰ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਵਿਖੇ ਪੰਜਾਬੀ ਸਭਿਆਚਾਰ, ਲੋਕ-ਵਿਰਾਸਤ ਅਤੇ ਧੀਆਂ ਦੀ ਪ੍ਰਤਿਭਾ ਨੂੰ ਸਮਰਪਿਤ ‘ਮੇਲਾ ਧੀਆਂ ਦਾ’ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੇਲੇ ਵਿਚ ਡਾ. ਗੁਰਪ੍ਰੀਤ ਕੌਰ ਮਾਨ (ਪਤਨੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਰਮਨਜੀਤ ਕੌਰ ਗਿਆਸਪੁਰਾ (ਧਰਮ ਪਤਨੀ ਪਾਇਲ ਹਲਕੇ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ) ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ, ਮਮਤਾ ਕੋਚਰ, ਬਲਜੀਤ ਕੌਰ (ਰਿਟਾਇਰਡ), ਡਾ. ਰਜੀਵ ਸਹਿਗਲ (ਰਿਟਾਇਰਡ), ਡਾ. ਗੁਰਪ੍ਰੀਤ ਕੌਰ (ਰਿਟਾਇਰਡ) ਅਤੇ ਸੰਜੂ ਗੁਪਤਾ, ਕਾਲਜ ਦੇ ਪੀ.ਟੀ.ਏ. ਸੈਕਟਰੀ ਰਜਨੀ ਰਾਜਪਾਲ ਨੇ ਆਪਣੀ ਹਾਜ਼ਰੀ ਨਾਲ ਮੇਲੇ ਦੀ ਰੌਣਕ ਨੂੰ ਵਧਾਇਆ। ਮੇਲੇ ਵਿਚ ਵਿਸ਼ੇਸ਼ ਮਹਿਮਾਨ ਦੇ ਨਾਲ ਪਹੁੰਚੀਆਂ ਬਾਕੀ ਸਤਿਕਾਰਯੋਗ ਹਸਤੀਆਂ ਦਾ ਪ੍ਰਿੰਸੀਪਲ ਸੁਮਨ ਲਤਾ ਦੁਆਰਾ ਸਵਾਗਤ ਕੀਤਾ ਗਿਆ। ਮੇਲੇ ਦੌਰਾਨ ਕਾਲਜ ਦਾ ਸਮੁੱਚਾ ਮਾਹੌਲ ਪੰਜਾਬੀ ਸਭਿਆਚਾਰ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਸਮਾਗਮ ਦੌਰਾਨ ਵਿਦਿਆਰਥਣਾਂ ਵਲੋਂ ਸ਼ਾਨਦਾਰ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਕਲਾ ਆਈਟਮਾਂ, ਫੋਕ ਆਰਕੈਸਟਰਾ, ਸੋਲੋ ਗੀਤ, ਡਾਂਸ, ਭੰਗੜਾ ਅਤੇ ਗਿੱਧਾ ਆਦਿ ਵਰਗੀਆਂ ਸਭਿਆਚਾਰਕ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਨੇ ਆਪਣੇ ਪ੍ਰੇਰਣਾਦਾਇਕ ਸ਼ਬਦਾਂ ਰਾਹੀਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਵਿਦਿਆਰਥਣਾਂ ਨੇ ਆਪਣੀ ਕਲਾ ਅਤੇ ਪ੍ਰਤਿਭਾ ਰਾਹੀਂ ਪੰਜਾਬ ਦੀ ਅਮੀਰ ਲੋਕ-ਵਿਰਾਸਤ ਨੂੰ ਬਾਖ਼ੂਬੀ ਪੇਸ਼ ਕੀਤਾ। ਮੰਚ ਦਾ ਸੰਚਾਲਨ ਵਾਇਸ ਪ੍ਰਿੰਸੀਪਲ ਸਰਿਤਾ ਖੁਰਾਣਾ ਅਤੇ ਹਰਲੀਨ ਕੌਰ ਨੇ ਕੀਤਾ। ਮੇਲੇ ਦੀ ਇਕ ਵਿਸ਼ੇਸ਼ ਖਿੱਚ ਵਿਦਿਆਰਥਣਾਂ ਵਲੋਂ ਲਗਾਏ ਗਏ ਵੱਖ-ਵੱਖ ਸਟਾਲ ਰਹੇ। ਇਸ ਤੋਂ ਇਲਾਵਾ ਮੇਲੇ ਵਿਚ ਝੂਲੇ ਅਤੇ ਰਵਾਇਤੀ ਪੰਜਾਬੀ ਮਾਹੌਲ ਦੀ ਸੁੰਦਰ ਪੇਸ਼ਕਾਰੀ ਕੀਤੀ ਗਈ, ਜਿਸ ਨੇ ਪੁਰਾਣੇ ਪੰਜਾਬ ਦੇ ਸਾਦੇ ਅਤੇ ਸੁਹਾਵਣੇ ਜੀਵਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਮੇਲੇ ਵਿਚ ਟਾਂਗਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਨੇ ਮੇਲੇ ਦੇ ਰਵਾਇਤੀ ਅਤੇ ਵਿਰਾਸਤੀ ਰੰਗ ਨੂੰ ਹੋਰ ਗੂੜ੍ਹਾ ਕੀਤਾ। ਵਿਦਿਆਰਥਣਾਂ ਨੇ ਮੇਲੇ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਯਾਦਾਂ ਨੂੰ ਆਪਣੇ ਨਾਲ ਸਾਂਝਾ ਕੀਤਾ। ‘ਮੇਲਾ ਧੀਆਂ ਦਾ’ ਦਾ ਮੁੱਖ ਉਦੇਸ਼ ਧੀਆਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਅਤੇ ਆਪਣੀ ਅਮੀਰ ਵਿਰਾਸਤ ਨਾਲ ਜੋੜਨਾ ਸੀ। ਮੇਲੇ ਨੇ ਇਹ ਸੁਨੇਹਾ ਵੀ ਦਿੱਤਾ ਕਿ ਧੀਆਂ ਕਿਸੇ ਵੀ ਖੇਤਰ ਵਿਚ ਆਪਣੀ ਕਲਾ, ਸਿਰਜਣਾਤਮਿਕਤਾ ਅਤੇ ਸਮਰੱਥਾ ਨਾਲ ਨਵੀਆਂ ਉਚਾਈਆਂ ਛੂਹ ਸਕਦੀਆਂ ਹਨ। ਕਾਲਜ ਪ੍ਰਸ਼ਾਸਨ ਵਲੋਂ ਮੇਲੇ ਦੀ ਸਫਲਤਾ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਸਮੁੱਚੇ ਤੌਰ ‘ਤੇ ‘ਮੇਲਾ ਧੀਆਂ ਦਾ’ ਪੰਜਾਬੀ ਸਭਿਆਚਾਰ, ਲੋਕ-ਵਿਰਾਸਤ ਅਤੇ ਧੀਆਂ ਦੀ ਪ੍ਰਤਿਭਾ ਦਾ ਸੁੰਦਰ ਸੰਗਮ ਬਣ ਕੇ ਯਾਦਗਾਰ ਹੋ ਨਿੱਬੜਿਆ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਅਗਲੀ ਖ਼ਬਰ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਵਿਖੇ ਰਾਸ਼ਟਰੀ ਐਨ.ਐੱਸ.ਐੱਸ. ਦਿਵਸ ਮਨਾਇਆ
Ad Position 24