01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਵਾਰਡ ਨੰਬਰ 88 ’ ਚ ਵਿਧਾਇਕ ਬੱਗਾ , ਕੌਂਸਲਰ ਨੀਰਜ ਆਹੂਜਾ , ਅਮਨ ਬੱਗਾ ਦੇ ਨਿਰਦੇਸ਼ਾਂ ’ ਤੇ ਸੀਵਰੇਜ ਜਾਮ ਕੀਤਾ ਦੂਰ

ਲੁਧਿਆਣਾ, 1 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਵਾਰਡ ਨੰਬਰ 88 ਦੇ ਗਾਂਧੀ ਨਗਰ ਅਤੇ ਬਸੰਤ ਨਗਰ ਇਲਾਕੇ ਵਿਚ ਚੱਲ ਰਹੀ ਸੀਵਰੇਜ ਜਾਮ ਦੀ ਸਮੱਸਿਆ ਦਾ ਵੀਰਵਾਰ ਨੂੰ ਹੱਲ ਕਰ ਦਿੱਤਾ ਗਿਆ। ਸਮੱਸਿਆ ਦਾ ਮਾਮਲਾ ਵਿਧਾਇਕ ਮਦਨ ਲਾਲ ਬੱਗਾ, ਕੌਂਸਲਰ ਨੀਰਜ ਆਹੂਜਾ ਅਤੇ ਕੌਂਸਲਰ ਅਮਨ ਬੱਗਾ ਦੇ ਧਿਆਨ ਵਿਚ ਆਉਣ ’ਤੇ ਉਨ੍ਹਾਂ ਵਲੋਂ ਸਬੰਧਿਤ ਵਿਭਾਗ ਨੂੰ ਤੁਰੰਤ ਹੱਲ ਦੇ ਨਿਰਦੇਸ਼ ਦਿੱਤੇ ਗਏ।

Ad Position 21
No active advertisement
ਅਜੀਤ ਡੈਸਕ 02-10-2026
ਲੁਧਿਆਣਾ, 1 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਵਾਰਡ ਨੰਬਰ 88 ਦੇ ਗਾਂਧੀ ਨਗਰ ਅਤੇ ਬਸੰਤ ਨਗਰ ਇਲਾਕੇ ਵਿਚ ਚੱਲ ਰਹੀ ਸੀਵਰੇਜ ਜਾਮ ਦੀ ਸਮੱਸਿਆ ਦਾ ਵੀਰਵਾਰ ਨੂੰ ਹੱਲ ਕਰ ਦਿੱਤਾ ਗਿਆ। ਸਮੱਸਿਆ ਦਾ ਮਾਮਲਾ ਵਿਧਾਇਕ ਮਦਨ ਲਾਲ ਬੱਗਾ, ਕੌਂਸਲਰ ਨੀਰਜ ਆਹੂਜਾ ਅਤੇ ਕੌਂਸਲਰ ਅਮਨ ਬੱਗਾ ਦੇ ਧਿਆਨ ਵਿਚ ਆਉਣ ’ਤੇ ਉਨ੍ਹਾਂ ਵਲੋਂ ਸਬੰਧਿਤ ਵਿਭਾਗ ਨੂੰ ਤੁਰੰਤ ਹੱਲ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਬਾਅਦ ਸੁਪਰਵਾਈਜ਼ਰ ਜਗਜੀਤ ਸਿੰਘ ਜੱਜ ਦੀ ਨਿਗਰਾਨੀ ਹੇਠ ਲਗਾਤਾਰ ਚਾਰ ਦਿਨ ਸੁਪਰ ਸਕਸ਼ਨ ਮਸ਼ੀਨਾਂ ਲਗਾ ਕੇ ਗਾਂਧੀ ਨਗਰ ਅਤੇ ਬਸੰਤ ਨਗਰ ਦੀਆਂ ਸੀਵਰੇਜ ਲਾਈਨਾਂ ਦੀ ਸਫ਼ਾਈ ਕਰਵਾਈ ਗਈ। ਵੀਰਵਾਰ ਨੂੰ ਕਾਰਵਾਈ ਮੁਕੰਮਲ ਹੋਣ ਨਾਲ ਲੋਕਾਂ ਨੂੰ ਸੀਵਰੇਜ ਜਾਮ ਦੀ ਸਮੱਸਿਆ ਤੋਂ ਰਾਹਤ ਮਿਲੀ। ਸਮੱਸਿਆ ਦੇ ਹੱਲ ’ਤੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਮਦਨ ਲਾਲ ਬੱਗਾ, ਕੌਂਸਲਰ ਨੀਰਜ ਆਹੂਜਾ, ਕੌਂਸਲਰ ਅਮਨ ਬੱਗਾ ਅਤੇ ਖ਼ਾਸ ਤੌਰ ’ਤੇ ਸੁਪਰਵਾਈਜ਼ਰ ਜਗਜੀਤ ਸਿੰਘ ਜੱਜ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਜ਼ਰੂਰੀ ਸੁਖਧੀਰ ਸਿੰਘ ਸੇਖੋਂ ਅਗਲੀ ਖ਼ਬਰ ਵਿਸ਼ਵ ਖ਼ੂਨਦਾਨ ਦਿਵਸ ’ ਤੇ ਐਸ . ਪੀ . ਐਸ . ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ
Ad Position 24