01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਢਾਬਾ ਮਾਲਕ ਤੋਂ 10 ਹਜ਼ਾਰ ਦੀ ਨਕਦੀ ਖੋਹਣ ਅਤੇ ਕੁੱਟਮਾਰ ਕਰਨ ਵਾਲੇ 4 ਨਾਮਜ਼ਦ

ਲਾਡੋਵਾਲ,1 ਅਕਤੂਬਰ (ਬਲਬੀਰ ਸਿੰਘ ਰਾਣਾ)-ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਚਾਹੜਾਂ ਵਿਖੇ ਢਾਬਾ ਮਾਲਕ ਨਾਲ ਕੁੱਟਮਾਰ ਕਰਨ, ਢਾਬੇ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ 10 ਹਜ਼ਾਰ ਦੀ ਨਗਦੀ ਖੋਹਣ ਦੇ ਦੋਸ਼ਾਂ ਤਹਿਤ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਲਾਡੋਵਾਲ ਥਾਣਾ ਮੁਖੀ ਨੇ ਸੁਖਵਿੰਦਰ ਸਿੰਘ ਕਾਹਲੋਂ ਅਤੇ ਜਾਂਚ ਅਧਿਕਾਰੀ ਸਾਹਿਬ ਇੰਸਪੈਕਟਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚਾਹੜਾਂ ਦੇ ਢਾਬਾ ਨਾਲ ਧਰਮ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਥਾਣੇ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ 26 ਸਤੰਬਰ ਨੂੰ ਆਪਣੇ ਢਾਬੇ ਤੇ ਮੌਜੂਦ ਸੀ, ਜਦ ਕਿ ਪਿੰਡ ਦੇ ਕੁੱਝ ਵਿਅਕਤੀ ਇਕ ਸਵਿਫ਼ਟ ਕਾਰ ਵਿਚ ਆਏ ਅਤੇ ਤੇਜ ਰਫ਼ਤਾਰ ਨਾਲ ਕਾਰ ਢਾਬੇ ਦੇ ਅੰਦਰ ਲੈ ਗਏ, ਜਿਸ ਕਾਰਨ ਢਾਬੇ ਦਾ ਕਾਫ਼ੀ ਨੁਕਸਾਨ ਨੁਕਸਾਨ ਕਰਨ ਉਪਰੰਤ ਰੰਜਿਸ਼ ਤਹਿਤ ਢਾਬਾ ਚਾਲਕ ਦੀ ਕੁੱਟਮਾਰ ਵੀ ਕੀਤੀ।

Ad Position 21
No active advertisement
ਲਾਡੋਵਾਲ ਥਾਣਾ ਮੁਖੀ ਸੁਖਵਿੰਦਰ ਸਿੰਘ ਕਾਹਲੋਂ ਦੀ ਫਾਈਲ ਤਸਵੀਰ 02-10-2026
ਲਾਡੋਵਾਲ,1 ਅਕਤੂਬਰ (ਬਲਬੀਰ ਸਿੰਘ ਰਾਣਾ)-ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਚਾਹੜਾਂ ਵਿਖੇ ਢਾਬਾ ਮਾਲਕ ਨਾਲ ਕੁੱਟਮਾਰ ਕਰਨ, ਢਾਬੇ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ 10 ਹਜ਼ਾਰ ਦੀ ਨਗਦੀ ਖੋਹਣ ਦੇ ਦੋਸ਼ਾਂ ਤਹਿਤ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਲਾਡੋਵਾਲ ਥਾਣਾ ਮੁਖੀ ਨੇ ਸੁਖਵਿੰਦਰ ਸਿੰਘ ਕਾਹਲੋਂ ਅਤੇ ਜਾਂਚ ਅਧਿਕਾਰੀ ਸਾਹਿਬ ਇੰਸਪੈਕਟਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚਾਹੜਾਂ ਦੇ ਢਾਬਾ ਨਾਲ ਧਰਮ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਥਾਣੇ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ 26 ਸਤੰਬਰ ਨੂੰ ਆਪਣੇ ਢਾਬੇ ਤੇ ਮੌਜੂਦ ਸੀ, ਜਦ ਕਿ ਪਿੰਡ ਦੇ ਕੁੱਝ ਵਿਅਕਤੀ ਇਕ ਸਵਿਫ਼ਟ ਕਾਰ ਵਿਚ ਆਏ ਅਤੇ ਤੇਜ ਰਫ਼ਤਾਰ ਨਾਲ ਕਾਰ ਢਾਬੇ ਦੇ ਅੰਦਰ ਲੈ ਗਏ, ਜਿਸ ਕਾਰਨ ਢਾਬੇ ਦਾ ਕਾਫ਼ੀ ਨੁਕਸਾਨ ਨੁਕਸਾਨ ਕਰਨ ਉਪਰੰਤ ਰੰਜਿਸ਼ ਤਹਿਤ ਢਾਬਾ ਚਾਲਕ ਦੀ ਕੁੱਟਮਾਰ ਵੀ ਕੀਤੀ। ਢਾਬੇ ਵਾਲੇ ਦਾ ਇਕ ਦੋਸਤ ਲਖਵੀਰ ਸਿੰਘ ਜਦੋਂ ਉਸ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਕਾਰ ਵਾਲਿਆਂ ਨੇ ਉਸ ਦੀ ਵੀ ਕੁੱਟ ਮਾਰ ਕੀਤੀ। ਥਾਣਾ ਮੁਖੀ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਉਸ ਕੋਲੋਂ ਧੱਕੇ ਨਾਲ 10 ਹਜ਼ਾਰ ਰੁਪਏ ਦੀ ਨਗਦੀ ਵੀ ਖੋਹ ਕੇ ਲੈ ਗਏ। ਥਾਣਾ ਮੁਖੀ ਕਾਹਲੋਂ ਨੇ ਦੱਸਿਆ ਕਿ ਲਾਡੋਵਾਲ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਗੁਰਪ੍ਰੀਤ ਸਿੰਘ ਜੱਜ ਉਸ ਦੇ ਪਿਤਾ ਗੁਰਦੇਵ ਸਿੰਘ, ਮੀਰ ਖ਼ਾਨ ਅਤੇ ਜਗਜੀਤ ਸਿੰਘ ਮੱਖਣ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਭਾਲ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਬਹਾਦਰਕੇ ਰੋਡ ਦਾਣਾ ਮੰਡੀ ਮੁਢਲੀਆਂ ਸਹੂਲਤਾਂ ਤੋਂ ਸੱਖਣੀ! ਅਗਲੀ ਖ਼ਬਰ ਬਿਗ ਬੈੱਨ ਗਰੁੱਪ ਦੇ ਸੰਸਥਾਪਕ ਸਵ : ਜੋਗਿੰਦਰ ਸਿੰਘ ਆਹੂਜਾ ਦੀ ਅੰਤਿਮ ਵਿਦਾਇਗੀ ਸਮੇਂ ਵੱਖ - ਵੱਖ ਸ਼ਖ਼ਸੀਅਤਾਂ ਹੋਈਆਂ ਸ਼ਾਮ...
Ad Position 24