26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਲਾਟ ਦੀ ਰਜਿਸਟਰੀ ਨਾ ਕਰਵਾ ਕੇ ਕੀਤੀ ਲੱਖਾਂ ਦੀ ਧੋਖਾਧੜੀ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਅਧੀਨ ਆਉਂਦੀ ਸਰਪੰਚ ਕਾਲੋਨੀ ‘ਚ ਖ਼ਰੀਦ ਕੀਤੇ ਪਲਾਟ ਦੀ ਰਜਿਸਟਰੀ ਨਾ ਕਰਵਾ ਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਜਸਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਬਲਬੀਰ ਸਿੰਘ ਵਲੋਂ ਪਹਿਲਾਂ ਹੀ ਧੋਖਾਧੜੀ ਕਰਨ ਦੀ ਨੀਅਤ ਨਾਲ ਪਲਾਟ 120 ਵਰਗ ਗਜ, ਵਾਕਿਆ ਗੁਰੂ ਵਿਹਾਰ, ਨੇੜੇ ਵਰਮਾ ਕਾਲੋਨੀ ਦਾ ਇਕਰਾਰਨਾਮਾ ਅਪ੍ਰੈਲ 2025 ਨੂੰ ਕਰਕੇ ਅਤੇ ਬਤੌਰ ਬਿਆਨਾਂ ਤਿੰਨ ਲੱਖ ਰੁਪਏ ਹਾਸਿਲ ਕਰਕੇ ਨਾ ਤਾਂ ਉਸ ਨੂੰ ਰਜਿਸਟਰੀ ਕਰਵਾ ਕੇ ਦਿੱਤੀ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ।

Ad Position 21
No active advertisement
ਅਜੀਤ ਡੈਸਕ 26-09-2026
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਅਧੀਨ ਆਉਂਦੀ ਸਰਪੰਚ ਕਾਲੋਨੀ ‘ਚ ਖ਼ਰੀਦ ਕੀਤੇ ਪਲਾਟ ਦੀ ਰਜਿਸਟਰੀ ਨਾ ਕਰਵਾ ਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਜਸਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਬਲਬੀਰ ਸਿੰਘ ਵਲੋਂ ਪਹਿਲਾਂ ਹੀ ਧੋਖਾਧੜੀ ਕਰਨ ਦੀ ਨੀਅਤ ਨਾਲ ਪਲਾਟ 120 ਵਰਗ ਗਜ, ਵਾਕਿਆ ਗੁਰੂ ਵਿਹਾਰ, ਨੇੜੇ ਵਰਮਾ ਕਾਲੋਨੀ ਦਾ ਇਕਰਾਰਨਾਮਾ ਅਪ੍ਰੈਲ 2025 ਨੂੰ ਕਰਕੇ ਅਤੇ ਬਤੌਰ ਬਿਆਨਾਂ ਤਿੰਨ ਲੱਖ ਰੁਪਏ ਹਾਸਿਲ ਕਰਕੇ ਨਾ ਤਾਂ ਉਸ ਨੂੰ ਰਜਿਸਟਰੀ ਕਰਵਾ ਕੇ ਦਿੱਤੀ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਮੁਲਜ਼ਮ ਨੇ ਅਜਿਹਾ ਕਰਕੇ ਉਸ ਨਾਲ ਧੋਖਾਧੜੀ ਕੀਤੀ। ਜਾਂਚ ਅਧਿਕਾਰੀ ਹੌਲਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਬਲਬੀਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਅਗਲੀ ਖ਼ਬਰ ਕਿਰਾਏਦਾਰ ਨੇ ਮਕਾਨ ਮਾਲਕ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
Ad Position 24