ਘੰਟਾ ਘਰ ਦੀਆਂ ਚਾਰੋ ਘੜੀਆਂ ਬੰਦ
ਲੁਧਿਆਣਾ, 24 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਘੰਟਾ ਘਰ ’ਤੇ ਲੱਗੀਆਂ ਚਾਰੋ ਘੜੀਆਂ ਲੰਮੇ ਸਮੇਂ ਤੋਂ ਖ਼ਰਾਬ ਪਈਆਂ ਹਨ। ਚਾਰੋ ਘੜੀਆਂ ਦੇ ਸਹੀ ਤਰ੍ਹਾਂ ਚਾਲੂ ਨਾ ਹੋਣ ਕਾਰਨ ਘੰਟਾ ਘਰ ਦੀ ਮੌਜੂਦਾ ਹਾਲਤ ਨਗਰ ਨਿਗਮ ਦੇ ਰੱਖ-ਰਖਾਅ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ।
ਘ
ਘੰਟਾ ਘਰ ਦੀ ਰੁਕੀ ਹੋਈ ਇਕ ਘੜੀ। ਤਸਵੀਰ-ਸੇਵਕ ਸਿੰਘ
25-09-2026
ਲੁਧਿਆਣਾ, 24 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਘੰਟਾ ਘਰ ’ਤੇ ਲੱਗੀਆਂ ਚਾਰੋ ਘੜੀਆਂ ਲੰਮੇ ਸਮੇਂ ਤੋਂ ਖ਼ਰਾਬ ਪਈਆਂ ਹਨ। ਚਾਰੋ ਘੜੀਆਂ ਦੇ ਸਹੀ ਤਰ੍ਹਾਂ ਚਾਲੂ ਨਾ ਹੋਣ ਕਾਰਨ ਘੰਟਾ ਘਰ ਦੀ ਮੌਜੂਦਾ ਹਾਲਤ ਨਗਰ ਨਿਗਮ ਦੇ ਰੱਖ-ਰਖਾਅ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਮਾਮਲਾ ਇਸ ਲਈ ਵੀ ਗੰਭੀਰ ਹੈ ਕਿ ਘੰਟਾ ਘਰ ਤੋਂ ਕੁੱਝ ਹੀ ਦੂਰੀ ’ਤੇ ਨਗਰ ਨਿਗਮ ਦਾ ਜ਼ੋਨ ਏ ਦਫ਼ਤਰ ਸਥਿਤ ਹੈ। ਇਸ ਦੇ ਬਾਵਜੂਦ ਇੰਨੇ ਪ੍ਰਮੁੱਖ ਸਥਾਨ ’ਤੇ ਲੱਗੀਆਂ ਚਾਰੋ ਘੜੀਆਂ ਦਾ ਲੰਮੇ ਸਮੇਂ ਤੋ ਖ਼ਰਾਬ ਰਹਿਣਾ ਨਿਗਮ ਦੀ ਨਿਗਰਾਨੀ ਪ੍ਰਣਾਲੀ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਗਾ ਰਿਹਾ ਹੈ। ਘੰਟਾ ਘਰ ਨਾਲ ਜੁੜੇ ਸੁੰਦਰੀਕਰਨ ਅਤੇ ਵਿਕਾਸ ਕਾਰਜ ਸਮਾਰਟ ਸਿਟੀ ਤਹਿਤ ਵੀ ਕਰਵਾਏ ਗਏ ਸਨ। ਅਜਿਹੇ ਵਿਚ ਇਨ੍ਹਾਂ ਕੰਮਾਂ ਤੋਂ ਬਾਅਦ ਘੜੀਆਂ ਦੀ ਨਿਯਮਤ ਦੇਖਭਾਲ ਨਾ ਹੋ ਸਕਣਾ ਪ੍ਰਬੰਧਾਂ ਦੀ ਲਗਾਤਾਰ ਨਿਗਰਾਨੀ ਦੀ ਲੋੜ ਨੂੰ ਸਾਹਮਣੇ ਲਿਆਉਂਦਾ ਹੈ। ਕਿਸੇ ਵੀ ਵਿਕਾਸ ਕਾਰਜ ਦੀ ਅਸਲ ਕਾਮਯਾਬੀ ਉਸ ਦੀ ਲੰਮੇ ਸਮੇਂ ਤੱਕ ਸਹੀ ਸੰਭਾਲ ਨਾਲ ਹੀ ਨਜ਼ਰ ਆਉਂਦੀ ਹੈ। ਘੰਟਾ ਘਰ ਸ਼ਹਿਰ ਦੇ ਰੁਝੇਵੇਂ ਵਾਲੇ ਇਲਾਕੇ ਵਿਚ ਸਥਿਤ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਇਸ ਦੇ ਆਲੇ ਦੁਆਲੇ ਤੋਂ ਲੰਘਦੇ ਹਨ। ਅਜਿਹੀ ਥਾਂ ’ਤੇ ਚਾਰੋ ਘੜੀਆਂ ਦਾ ਬੰਦ ਰਹਿਣਾ ਲੋਕਾਂ ਲਈ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਲੋੜ ਹੈ ਕਿ ਨਗਰ ਨਿਗਮ ਵਲੋਂ ਚਾਰੋ ਘੜੀਆਂ ਦੀ ਤਕਨੀਕੀ ਜਾਂਚ ਕਰਵਾ ਕੇ ਖ਼ਰਾਬੀ ਦਾ ਕਾਰਨ ਪਤਾ ਲਗਾਇਆ ਜਾਵੇ ਅਤੇ ਇਨ੍ਹਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ।