ਪ੍ਰਾਇਮਰੀ ਸਕੂਲ ਨੂਰਪੁਰ ਬੇਟ ਵਿਖੇ ਬਲਾਕ ਪੱਧਰੀ ਖੇਡਾਂ ਦਾ ਸ਼ੁੱਭ ਆਰੰਭ
ਲਾਡੋਵਾਲ, 24 ਸਤੰਬਰ (ਬਲਬੀਰ ਸਿੰਘ ਰਾਣਾ)-ਖੇਡਾਂ ਅਤੇ ਖੇਡ ਮੁਕਾਬਲੇ ਜਿੱਥੇ ਸਾਡੇ ਸਰੀਰ ਦਾ ਨਿੱਖੜਵਾਂ ਅੰਗ ਹਨ, ਉਥੇ ਖੇਡਾਂ ਸਾਨੂੰ ਤਕੜੇ ਅ ਤੇ ਸਰੀਰ ਨੂੰ ਪ੍ਰਫੁੱਲਿਤ ਕਰਨ ਵਿਚ ਯੋਗਦਾਨ ਪਾਉਂਦੀਆਂ ਹਨ, ਜਿਸ ਨਾਲ ਸਾਡੇ ਸਰੀਰਕ ਵਿਕਾਸ ਵਿਚ ਵਾਧਾ ਹੁੰਦਾ ਹੈ ਅਤੇ ਅਸੀਂ ਆਪਣੇ ਆਪ ਨੂੰ ਹਮੇਸ਼ਾ ਤਰੋ ਤਾਜ਼ਾ ਤੇ ਅਰੋਗੀ ਮਹਿਸੂਸ ਕਰਦੇ ਹਾਂ। ਇਹ ਵਿਚਾਰ ਪਿੰਡ ਨੂਰਪੁਰ ਬੇਟ ਦੇ ਸਰਪੰਚ ਗੁਰਪ੍ਰੀਤ ਸਿੰਘ ਢੇਸੀ ਅਤੇ ਬੀ.
ਲਾਡੋਵਾਲ, 24 ਸਤੰਬਰ (ਬਲਬੀਰ ਸਿੰਘ ਰਾਣਾ)-ਖੇਡਾਂ ਅਤੇ ਖੇਡ ਮੁਕਾਬਲੇ ਜਿੱਥੇ ਸਾਡੇ ਸਰੀਰ ਦਾ ਨਿੱਖੜਵਾਂ ਅੰਗ ਹਨ, ਉਥੇ ਖੇਡਾਂ ਸਾਨੂੰ ਤਕੜੇ ਅ ਤੇ ਸਰੀਰ ਨੂੰ ਪ੍ਰਫੁੱਲਿਤ ਕਰਨ ਵਿਚ ਯੋਗਦਾਨ ਪਾਉਂਦੀਆਂ ਹਨ, ਜਿਸ ਨਾਲ ਸਾਡੇ ਸਰੀਰਕ ਵਿਕਾਸ ਵਿਚ ਵਾਧਾ ਹੁੰਦਾ ਹੈ ਅਤੇ ਅਸੀਂ ਆਪਣੇ ਆਪ ਨੂੰ ਹਮੇਸ਼ਾ ਤਰੋ ਤਾਜ਼ਾ ਤੇ ਅਰੋਗੀ ਮਹਿਸੂਸ ਕਰਦੇ ਹਾਂ। ਇਹ ਵਿਚਾਰ ਪਿੰਡ ਨੂਰਪੁਰ ਬੇਟ ਦੇ ਸਰਪੰਚ ਗੁਰਪ੍ਰੀਤ ਸਿੰਘ ਢੇਸੀ ਅਤੇ ਬੀ.ਪੀ.ਓ. ਰਮਨਦੀਪ ਸਿੰਘ ਸੰਧੂ ਨੇ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਦਾ ਸ਼ੁੱਭ ਆਰੰਭ ਕਰਨ ਸਮੇਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਲਾਕ ਪੱਧਰੀ ਖੇਡਾਂ ਵਿਚ 6 0 ਤੋਂ ਵੱਧ ਸਕੂਲ ਦੇ ਬੱਚੇ ਖੋ-ਖੋ, ਕਬੱਡੀ, ਵਾਲੀਬਾਲ, ਰੱਸਾ ਕ ੱਸੀ ਅਤੇ ਅਥਲੈਟਿਕਸ ਆਦਿ ਵਿਚ ਬੜੇ ਜੋਸ਼ੋ ਫਰੋਕ ਨਾਲ ਭਾਗ ਲੈ ਰਹੇ ਹਨ; ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਉਮਰ ਭਾਵੇਂ ਛੋਟੀ ਹੈ ਲੇਕਿਨ ਉਨ੍ਹਾਂ ਅੰਦਰ ਖੇਡਾਂ ਪ੍ਰਤੀ ਅਥਾਹ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਚਾਹੇ ਲੜਕਾ ਹੋਵੇ ਜਾਂ ਲੜਕੀ, ਨੂੰ ਖੇਡਾਂ ਅਤੇ ਖੇਡ ਮੁਕਾਬਲਿਆਂ ਵਿਚ ਜ਼ਰੂਰ ਭਾਗ ਦਿਵਾਉਣ ਕਿਉਂਕਿ ਸਭ ਤੋਂ ਵੱਡੀ ਤੰਦਰੁਸਤੀ ਦਾ ਰਾਜ ਕੇਵਲ ਖੇਡਾਂ ਹੀ ਹਨ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਢੇਸੀ, ਚਰਨਜੀਤ ਸਿੰਘ ਗਰੇਵਾਲ, ਸੁਰਿੰਦਰ ਸਿੰਘ, ਰਮਨਦੀਪ ਸਿੰਘ (ਤਿੰਨੋਂ ਪੰਚ) ਮਾਸਟਰ ਸਰਬਜੀਤ ਤੋਂ ਇਲਾਵਾ ਪਰਮਿੰਦਰ ਕੌਰ, ਪੂਜਾ ਰਾਣੀ, ਅਮਰਪ੍ਰੀਤ ਕੌਰ, ਜਤਿੰਦਰ ਕੁਮਾਰ, ਨੀਸ਼ਾ ਰਾਣੀ, ਕੁਲਦੀਪ ਸਿੰਘ, ਮਨਵੀਰ ਸਿੰਘ, ਭਗਵਾਨ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ (ਸਾਰੇ ਸੀ.ਐਚ.ਸੀ.) ਅਤੇ ਸਮੂਹ ਸਕੂਲਾਂ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।