18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਚਲਦੀ ਸਵਿਫਟ ਕਾਰ ਨੂੰ ਲੱਗੀ ਅਚਾਨਕ ਅੱਗ

ਲੁਧਿਆਣਾ, 18 ਸਤੰਬਰ (ਭੁਪਿੰਦਰ ਸਿੰਘ ਬੈਂਸ)-ਜਨਕਪੁਰੀ ਪੁਲਿਸ ਚੌਂਕੀ ਨੇੜੇ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਸੜਕ ’ਤੇ ਚੱਲ ਰਹੀ ਇਕ ਸਵਿਫਟ ਕਾਰ ਦੇ ਬੋਨਟ ਵਿਚੋਂ ਅਚਾਨਕ ਅੱਗ ਦੀਆਂ ਲਪਟਾਂ ਉਠਣ ਲੱਗੀਆਂ। ਡਰਾਈਵਰ ਨੇ ਤੁਰੰਤ ਕਾਰ ਰੋਕ ਕੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ।

Ad Position 21
No active advertisement
ਅਜੀਤ ਡੈਸਕ 19-09-2026
ਲੁਧਿਆਣਾ, 18 ਸਤੰਬਰ (ਭੁਪਿੰਦਰ ਸਿੰਘ ਬੈਂਸ)-ਜਨਕਪੁਰੀ ਪੁਲਿਸ ਚੌਂਕੀ ਨੇੜੇ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਸੜਕ ’ਤੇ ਚੱਲ ਰਹੀ ਇਕ ਸਵਿਫਟ ਕਾਰ ਦੇ ਬੋਨਟ ਵਿਚੋਂ ਅਚਾਨਕ ਅੱਗ ਦੀਆਂ ਲਪਟਾਂ ਉਠਣ ਲੱਗੀਆਂ। ਡਰਾਈਵਰ ਨੇ ਤੁਰੰਤ ਕਾਰ ਰੋਕ ਕੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਜਾਣਕਾਰੀ ਮੁਤਾਬਿਕ ਹਰਗੋਬਿੰਦ ਨਗਰ ਵਾਸੀ ਆਸ਼ੂ ਕਿਸੇ ਜ਼ਰੂਰੀ ਕੰਮ ਲਈ ਚੀਮਾ ਚੌਕ ਵੱਲ ਜਾ ਰਿਹਾ ਸੀ। ਜਨਕਪੁਰੀ ਪੁਲਿਸ ਚੌਂਕੀ ਕੋਲ ਪਹੁੰਚਦਿਆਂ ਹੀ ਕਾਰ ਦੇ ਬੋਨਟ ਵਿਚੋਂ ਧੂੰਆਂ ਅਤੇ ਅੱਗ ਨਿਕਲਣ ਲੱਗੀ। ਸ਼ੁਰੂ ਵਿਚ ਅੱਗ ਘੱਟ ਸੀ, ਪਰ ਕੁੱਝ ਹੀ ਸਮੇਂ ਵਿਚ ਇਸ ਨੇ ਤੇਜੀ ਫੜ ਲਈ ਅਤੇ ਪੂਰੀ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਦੀ ਦੇਖ ਰਾਹਗੀਰਾਂ ਅਤੇ ਨੇੜਲੀ ਫ਼ੈਕਟਰੀ ਮੁਲਾਜ਼ਮਾਂ ਨੇ ਤੁਰੰਤ ਮਦਦ ਲਈ ਹੱਥ ਵਧਾਇਆ। ਇਕ ਰਾਹਗੀਰ ਨੇ ਆਪਣੀ ਕਾਰ ਵਿਚ ਪਿਆ ਅੱਗ ਬੁਝਾਊ ਯੰਤਰ ਵਰਤ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਕਾਬੂ ਨਾ ਆ ਸਕੀ। ਇਸ ਤੋਂ ਬਾਅਦ ਨੇੜਲੀ ਫ਼ੈਕਟਰੀ ਤੋਂ ਵੀ 3-4 ਅੱਗ ਬੁਝਾਊ ਯੰਤਰ ਲਿਆ ਕੇ ਕੋਸ਼ਿਸ਼ ਕੀਤੀ ਗਈ। ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਜਨਕਪੁਰੀ ਪੁਲਿਸ ਚੌਂਕੀ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਅੱਧੇ ਘੰਟੇ ਬਾਅਦ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਡਰਾਈਵਰ ਆਸ਼ੂ ਦਾ ਦਾਅਵਾ ਹੈ ਕਿ ਸੂਚਨਾ ਦੇਣ ਤੋਂ ਕਰੀਬ ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਕਰਮਚਾਰੀਆਂ ਨ ੇ ਕਰੀਬ ਅੱਧੇ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਆਸ਼ੂ ਮੁਤਾਬਿਕ ਅੱਗ ਲੱਗਣ ਤੋਂ ਬਾਅਦ ਜਿਵੇਂ ਹੀ ਉਹ ਕਾਰ ਤੋਂ ਬਾਹਰ ਨਿਕਲਿਆ, ਉਸ ਦਾ ਮੋਬਾਈਲ ਫ਼ੋਨ ਵੀ ਕਾਰ ਦੇ ਨੇੜੇ ਡਿਗ ਗਿਆ, ਜਿਸ ਨੂੰ ਬਾਅਦ ਵਿਚ ਕਿਸੇ ਵਿਅਕਤੀ ਨੇ ਚੁੱਕ ਲਿਆ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ। ਕਾਰ 2019 ਮਾਡਲ ਦੀ ਡੀਜ਼ਲ ਸਵਿਫਟ ਦੱਸੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਭਰਨ ’ ਤੇ ਮਿਲੇਗੀ 10 ਫ਼ੀਸਦੀ ਛੋਟ ਅਗਲੀ ਖ਼ਬਰ ਧਰਮ ਸਿੰਘ ਗੋਰਾਇਆ ਦੀ ਪੁਸਤਕ ‘ਰਾਵੀ ਮੇਰੇ ਆਰ- ਪਾਰ’ ਪ੍ਰੋ. ਗੁਰਭਜਨ ਗਿੱਲ ਤੇ ਸਾਥੀਆਂ ਵਲੋਂ ਲੋਕ ਅਰਪਣ
Ad Position 24