07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੀ . ਏ . ਯੂ . ਦੇ ਫਲ ਵਿਗਿਆਨੀਆਂ ਨੇ ਗੰਗੀਆਂ ਦੇ ਫਲ ਖੋਜ ਕੇਂਦਰ ਵਿਖੇ ਖੇਤ ਦਿਵਸ ਦੌਰਾਨ ਕਿੰਨੂ ਕਾਸ਼ਤ ਦੇ ਨੁਕਤੇ ਦੱਸੇ ਬਲਾਕ ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਲਈ ਸੰਗਤ ਦੀ ਬੱਸ ਨੂੰ ਝੰਡੀ ਦੇ ਕੇ ਕੀਤਾ ਰਵਾਨਾ

ਲਧਿਆਣਾ, 6 ਸਤੰਬਰ (ਜਸਵਿੰਦਰ ਸਿੰਘ )-ਪੀ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਲਧਿਆਣਾ, 6 ਸਤੰਬਰ (ਜਸਵਿੰਦਰ ਸਿੰਘ )-ਪੀ.ਏ.ਯੂ. ਦੇ ਫਲ ਵਿਗਿਆਨ ਵਿਭਾਗ ਵੱਲੋਂ ਬੀਤੇ ਦਿਨੀਂ ਐੱਮ ਐੱਸ ਰੰਧਾਵਾ ਫਲ ਖੋਜ ਕੇਂਦਰ ਗੰਗੀਆਂ ਵਿਖੇ ਕਿੰਨੂ ਦੀ ਕਾਸ਼ਤ ਅਤੇ ਖੇਤੀ ਰਸਾਇਣਾਂ ਬਾਰੇ ਇਕ ਰੋਜ਼ਾ ਖੇਤ ਦਿਵਸ ਆਯੋਜਿਤ ਕੀਤਾ ਗਿਆ| ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਅਨੁਸੂਚਿਤ ਜਾਤੀਆਂ ਲਈ ਉਪਯੋਜਨਾ ਤਹਿਤ ਕਰਵਾਏ ਇਸ ਖੇਤ ਦਿਵਸ ਦਾ ਮੰਤਵ ਕਿੰਨੂ ਦੀ ਫਸਲ ਅਤੇ ਪ੍ਰਬੰਧਨ ਬਾਰੇ ਬਾਗਬਾਨਾਂ ਨੂੰ ਜਾਗਰੂਕ ਕਰਨਾ ਸੀ| ਇਸ ਵਿਚ ਕੁੱਲ 15 ਕਿੰਨੂ ਕਾਸ਼ਤਕਾਰ ਸ਼ਾਮਿਲ ਹੋਏ| ਮਾਹਿਰਾਂ ਨੇ ਭਾਗ ਲੈਣ ਵਾਲੇ ਕਿਸਾਨਾਂ ਨੂੰ ਬਾਗਬਾਨੀ ਦੇ ਨਵੇਂ ਨੁਕਤਿਆ ਦੇ ਨਾਲ-ਨਾਲ ਉਹਨਾਂ ਦੇ ਸਵਾਲਾਂ ਮੂਜਬ ਢੁੱਕਵੇਂ ਜਵਾਬ ਵੀ ਦਿੱਤੇ| ਫਲ ਰੋਗ ਮਾਹਿਰ ਡਾ. ਅਨੀਤਾ ਅਰੋੜਾ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਇਸ ਖੇਤ ਦਿਵਸ ਦੀ ਮਹੱਤਤਾ ਦੇ ਨਾਲ-ਨਾਲ ਪੀ.ਏ.ਯੂ. ਵੱਲੋਂ ਕਿੰਨੂ ਦੀ ਕਾਸ਼ਤ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਬਾਰੇ ਵਿਸਥਾਰ ਨਾਲ ਦੱਸਿਆ| ਤਕਨੀਕੀ ਸੈਸ਼ਨ ਦੌਰਾਨ ਡਾ. ਯੋਗੇਸ਼ ਖੋਖਰ ਨੇ ਪੰਜਾਬ ਦੇ ਅਰਧ ਪਹਾੜੀ ਖੇਤਰਾਂ ਵਿਚ ਕਿੰਨੂ ਦੀ ਕਾਸ਼ਤ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ| ਉਹਨਾਂ ਨੇ ਇਸ ਦੌਰਾਨ ਕਿੰਨੂ ਦੀਆਂ ਕਿਸਮਾਂ, ਪੋਸ਼ਣ ਪ੍ਰਬੰਧਨ, ਸਿੰਚਾਈ ਅਤੇ ਕਾਸ਼ਤ ਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ| ਡਾ. ਅਨੀਤਾ ਅਰੋੜਾ ਨੇ ਫਲਾਂ ਦੇ ਕੇਰੇ ਦੇ ਨਾਲ-ਨਾਲ ਪੂਰਾ ਸਾਲ ਕਿੰਨੂ ਕਾਸ਼ਤਕਾਰਾਂ ਦੇ ਛਿੜਕਾਅ ਪ੍ਰਬੰਧਨ ਬਾਰੇ ਵਿਸਥਾਰ ਨਾਲ ਜਾਣਕਾਰੀ ਦ ਿੱਤੀ| ਡਾ. ਅਰੋੜਾ ਨੇ ਇਸ ਦੌਰਾਨ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ| ਫਲ ਵਿਗਿਆਨੀ ਡਾ. ਸੁਮਨਜੀਤ ਕੌਰ ਨੇ ਇਸ ਖੇਤ ਦਿਵਸ ਦਾ ਸੰਚਾਲਨ ਕਰਦਿਆਂ ਕਿਸਾਨਾਂ ਅਤੇ ਮਾਹਿਰਾਂ ਵਿਚਕਾਰ ਸੰਵਾਦ ਚਲਾਇਆ| ਮਾਹਿਰਾਂ ਨੇ ਕਿਸਾਨਾਂ ਦੇ ਸਮੂਹ ਸਵਾਲਾਂ ਦੇ ਜਵਾਬ ਵਿਗਿਆਨਕ ਧਾਰਨਾਵਾਂ ਦੀ ਰੌਸ਼ਨੀ ਵਿਚ ਦਿੱਤੇ| ਡਾ. ਸੁਮਨਜੀਤ ਕੌਰ ਨੇ ਹੀ ਅੰਤ ਵਿਚ ਸਭ ਦਾ ਧੰਨਵਾਦ ਕੀਤਾ| ਪ੍ਰੋਗਰਾਮ ਦੌਰਾਨ ਕਾਸ਼ਤਕਾਰਾਂ ਨੂੰ ਵਿਸ਼ੇ ਨਾਲ ਸੰਬੰਧਿਤ ਖੇਤੀ ਸਾਹਿਤ ਅਤੇ ਕਿਤਾਬਚੇ ਵੰਡੇ ਗਏ|
Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੇ ਸਫਲਤਾ, ਖੁਸ਼ੀ ਅਤੇ ਮਾਨਸਿਕ ਤੰਦਰੁਸਤੀ ਲਈ ਕੀਤਾ ਸੈਸ਼ਨ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ
Ad Position 24