07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਡਾ. ਸੰਦੀਪ ਪੁਰੀ ਨੇ ਆਰ.ਜੀ. ਹਸਪਤਾਲ ਦੇ ਮੈਡੀਕਲ ਡਾਇਰੈਕਟਰ ਦਾ ਸੰਭਾਲਿਆ ਅਹੁਦਾ ਤਿੰਨ ਦਹਾਕਿਆਂ ਤੋਂ ਵੱਧ ਦੇ ਡਾਕਟਰੀ , ਸਿੱਖਿਆ ਅਤੇ ਪ੍ਰਬੰਧਕੀ ਤਜਰਬੇ ਦਾ ਹਸਪਤਾਲ ਨੂੰ ਮਿਲੇਗਾ ਲਾਭ

ਲੁਧਿਆਣਾ, 6 ਸਤੰਬਰ (ਡਾ. ਤਰਲੋਚਨ ਸਿੰਘ)- ਪ੍ਰਸਿੱਧ ਡਾਕਟਰ, ਮੈਡੀਕਲ ਸਿੱਖਿਆ ਮਾਹਿਰ ਅਤੇ ਪ੍ਰਸ਼ਾਸਕ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਲੁਧਿਆਣਾ, 6 ਸਤੰਬਰ (ਡਾ. ਤਰਲੋਚਨ ਸਿੰਘ)- ਪ੍ਰਸਿੱਧ ਡਾਕਟਰ, ਮੈਡੀਕਲ ਸਿੱਖਿਆ ਮਾਹਿਰ ਅਤੇ ਪ੍ਰਸ਼ਾਸਕ ਡਾ. ਸੰਦੀਪ ਪੁਰੀ ਨੇ ਆਰ.ਜੀ. ਹਸਪਤਾਲ, ਲੁਧਿਆਣਾ ਵਿਖੇ ਮੈਡੀਕਲ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਪੁਰੀ ਨੂੰ ਡਾਕਟਰੀ, ਮੈਡੀਕਲ ਸਿੱਖਿਆ, ਖੋਜ ਅਤੇ ਹਸਪਤਾਲ ਪ੍ਰਬੰਧਨ ਦੇ ਖੇਤਰ ਵਿਚ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਹਾਸਲ ਹੈ। ਡਾ. ਸੰਦੀਪ ਪੁਰੀ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਰਹਿ ਚੁੱਕੇ ਹਨ। ਉਨ੍ਹਾਂ ਨੇ ਦਿਆਨੰਦ ਹਸਪਤਾਲ ਵਿਚ ਸਾਲ 2001 ਤੋਂ 2014 ਤੱਕ ਮੈਡੀਕਲ ਸੁਪਰਡੈਂਟ, 2005 ਤੋਂ 2014 ਤੱਕ ਮੈਡੀਸਨ ਵਿਭਾਗ ਦੇ ਮੁਖੀ ਅਤੇ ਦਸੰਬਰ 2014 ਤੋਂ ਫਰਵਰੀ 2024 ਤੱਕ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ। ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਵੀ ਡਾ. ਪੁਰੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਨਾਮ 64 ਖੋਜ ਪੱਤਰ ਅਤੇ ਪ੍ਰਕਾਸ਼ਨ ਹਨ ਅਤੇ ਉਨ੍ਹਾਂ ਨੇ 7 ਬਹੁ-ਰਾਸ਼ਟਰੀ ਕਲੀਨਿਕਲ ਟਰਾਇਲਾਂ ਦੀ ਅਗਵਾਈ ਕੀਤੀ ਹੈ। ਉਹ ਏ.ਪੀ.ਆਈ. ਮੈਡੀਸਨ ਅਪਡੇਟ 2014 ਦੇ ਸੰਪਾਦਕ ਵੀ ਰਹੇ ਹਨ। ਇਸ ਤੋਂ ਇਲਾਵਾ ਉਹ ਏ.ਪੀ.ਆਈ.ਕਾਨ 2014 ਅਤੇ ਆਈ.ਏ.ਸੀ.ਐੱਮ.ਕਾਨ 2015 ਦੇ ਆਯੋਜਨ ਚੇਅਰਮੈਨ ਵੀ ਰਹਿ ਚੁੱਕੇ ਹਨ। ਡਾਕਟਰੀ ਸਿੱਖਿਆ, ਖੋਜ ਅਤੇ ਸੇਵਾਵਾਂ ਵਿਚ ਉਨ੍ਹਾਂ ਦੇ ਯੋਗਦਾਨ ਲਈ ਡਾ. ਪੁਰੀ ਨੂੰ ਕਈ ਵੱਕਾਰੀ ਸਨਮਾਨ ਮਿਲ ਚੁੱਕੇ ਹਨ। ਇਨ੍ਹਾਂ ਵਿੱਚ ਆਈ.ਸੀ.ਪੀ., ਆਈ.ਏ.ਸੀ.ਐੱਮ. ਅਤੇ ਆਈ.ਐੱਮ.ਐੱਮ.ਐੱਸ.ਏ. ਦੀ ਫੈਲੋਸ਼ਿਪ, ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਿਜ਼ ਦੀ ਮੈਂਬਰਸ਼ਿਪ, ਏ.ਪੀ.ਆਈ.ਕਾਨ 2017 ਵਿੱਚ ਰਬਿੰਦਰਨਾਥ ਟੈਗੋਰ ਓਰੇਸ਼ਨ ਅਤੇ ਡੀ.ਐੱਮ.ਸੀ.ਐੱਚ. ਦਾ ਬੈਸਟ ਟੀਚਰ ਐਵਾਰਡ ਸ਼ਾਮਲ ਹਨ। ਡਾ. ਪੁਰੀ ਖੂਨਦਾਨ ਲਈ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਲਗਾਤਾਰ ਯੋਗਦਾਨ ਪਾਉਂਦੇ ਰਹੇ ਹਨ ਅਤੇ ਹੁਣ ਤੱਕ 90 ਤੋਂ ਵੱਧ ਵਾਰ ਸਵੈ-ਇੱਛਾ ਨਾਲ ਖੂਨਦਾਨ ਕਰ ਚੁੱਕੇ ਹਨ। ਆਰ.ਜੀ. ਹਸਪਤਾਲ ਦੇ ਪ੍ਰਬੰਧਨ ਨੇ ਡਾ. ਸੰਦੀਪ ਪੁਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਸ਼ਾਲ ਡਾਕਟਰੀ, ਅਕਾਦਮਿਕ ਅਤੇ ਪ੍ਰਬੰਧਕੀ ਤਜਰਬੇ ਨਾਲ ਹਸਪਤਾਲ ਵਿੱਚ ਮਰੀਜ਼ਾਂ ਦੀ ਦੇਖਭਾਲ ਦੀ ਗੁਣਵੱਤਾ, ਡਾਕਟਰੀ ਸੇਵਾਵਾਂ ਦੀ ਉੱਤਮਤਾ ਅਤੇ ਨੈਤਿਕ ਡਾਕਟਰੀ ਪ੍ਰਥਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਪ੍ਰਬੰਧਨ ਨੇ ਉਮੀਦ ਜਤਾਈ ਕਿ ਡਾ. ਪੁਰੀ ਦੀ ਅਗਵਾਈ ਅਤੇ ਤਜਰਬੇ ਨਾਲ ਹਸਪਤਾਲ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਮਰੀਜ਼ਾਂ ਨੂੰ ਬਿਹਤਰ, ਗੁਣਵੱਤਾਪੂਰਨ ਅਤੇ ਮਨੁੱਖੀ ਪੱਖ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਯਤਨਾਂ ਨੂੰ ਹੋਰ ਗਤੀ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ...
Ad Position 24