ਦਸਮੇਸ਼ ਯੂਨੀਅਨ ਵਲੋਂ ਸੈਲਰਾਂ ਤੇ ਹੋਰ ਗੁਦਾਮਾਂ ਵਿਚੋਂ ਚੌਲਾਂ ਦੀ ਚੁਕਵਾਈ ਦੇ ਕਾਰਜ ਵਿਚ ਭਾਰੀ ਤੇਜ਼ੀ ਲਿਆਉਣ ਦੀ ਜ਼ੋਰਦਾਰ ਮੰਗ
ਲਧਿਆਣਾ, 5 ਸਤੰਬਰ (ਜਸਵਿੰਦਰ ਸਿੰਘ )-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਵਰਨਣ ਕੀਤਾ ਕਿ ਸ਼ੈਲਰ ਐਸ਼ੋਸੀਏਸ਼ਨ ਪੰਜਾਬ ਦੀਆਂ ਵਾਰ-ਵਾਰ ਹੋ ਰਹੀਆਂ ਮੀਟਿੰਗਾਂ ਵਲੋਂ ਕੇਂਦਰ/ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਸੈਲਰਾਂ ਵਿਚੋਂ ਕਰੀਬ 18 ਲੱਖ ਟਨ ਝੋਨਾ ਚੌਲਾਂ ਦੀ ਚੁਕਵਾਈ ਲਟਕਦੀ ਹੋਣ ਕਰਕੇ ਝੋਨੇ ਦੀ ਨਵੀਂ ਆਮਦ ਦੇ ਲੱਗਣ ਵਾਸਤੇ ਕੋਈ ਜਗ੍ਹਾ ਬਾਕੀ ਨਹੀਂ ਹੈ। ਜਿਸ ਕਰਕੇ ਇਸ ਦੀ ਚੁਕਵਾਈ ਲਈ ਪੰਜਾਬ ‘ਚੋਂ ਰੋਜ਼ਾਨਾ 3-4 ਸਪੈਸ਼ਲਾਂ ਦੀ ਬਜਾਏ ਘੱਟੋ ਘੱਟ 30- 40 ਸਪੈਸ਼ਲ ਮਾਲ ਗੱਡੀਆਂ ਚਲਾ ਕੇ ਬਾਕੀ ਬਚਦੇ ਮਹੀਨੇ ਭਰ ਅੰਦਰ ਸੈਲਰਾਂ ‘ਚ ਹਰ ਹਾਲਤ ਜਗ੍ਹਾ ਖਾਲੀ ਕਰਵਾਈ ਜਾਵੇ।
ਜ
ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ
06-09-2026
ਲਧਿਆਣਾ, 5 ਸਤੰਬਰ (ਜਸਵਿੰਦਰ ਸਿੰਘ )-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਵਰਨਣ ਕੀਤਾ ਕਿ ਸ਼ੈਲਰ ਐਸ਼ੋਸੀਏਸ਼ਨ ਪੰਜਾਬ ਦੀਆਂ ਵਾਰ-ਵਾਰ ਹੋ ਰਹੀਆਂ ਮੀਟਿੰਗਾਂ ਵਲੋਂ ਕੇਂਦਰ/ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਸੈਲਰਾਂ ਵਿਚੋਂ ਕਰੀਬ 18 ਲੱਖ ਟਨ ਝੋਨਾ ਚੌਲਾਂ ਦੀ ਚੁਕਵਾਈ ਲਟਕਦੀ ਹੋਣ ਕਰਕੇ ਝੋਨੇ ਦੀ ਨਵੀਂ ਆਮਦ ਦੇ ਲੱਗਣ ਵਾਸਤੇ ਕੋਈ ਜਗ੍ਹਾ ਬਾਕੀ ਨਹੀਂ ਹੈ। ਜਿਸ ਕਰਕੇ ਇਸ ਦੀ ਚੁਕਵਾਈ ਲਈ ਪੰਜਾਬ ‘ਚੋਂ ਰੋਜ਼ਾਨਾ 3-4 ਸਪੈਸ਼ਲਾਂ ਦੀ ਬਜਾਏ ਘੱਟੋ ਘੱਟ 30- 40 ਸਪੈਸ਼ਲ ਮਾਲ ਗੱਡੀਆਂ ਚਲਾ ਕੇ ਬਾਕੀ ਬਚਦੇ ਮਹੀਨੇ ਭਰ ਅੰਦਰ ਸੈਲਰਾਂ ‘ਚ ਹਰ ਹਾਲਤ ਜਗ੍ਹਾ ਖਾਲੀ ਕਰਵਾਈ ਜਾਵੇ। ਇਸ ਤੋਂ ਇਲਾਵਾ ਬਾਕੀ ਸਰਕਾਰੀ ਤੇ ਠੇਕੇ ਵਾਲੇ ਗੁਦਾਮਾਂ ਨੂੰ ਵੀ ਵੱਡੀ ਪੱਧਰ ‘ਤੇ ਖਾਲੀ ਕਰਨਾ ਬਾਕੀ ਹੈ।ਝੋਨੇ ਦੀ ਨਵੀਂ ਫਸਲ ਖਰੀਦਣ, ਚੁੱਕਣ ਤੇ ਲੱਗਣ ‘ਚ ਭਾਰੀ ਦਿੱਕਤਾਂ ਤੇ ਪਰੇਸ਼ਾਨੀਆਂ ਦੇ ਮੱਦੇ ਨਜ਼ਰ ਕੇਂਦਰ ਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਬਿਨਾਂ ਹੋਰ ਦੇਰੀ ਤੋਂ ਵੱਡੀ ਪੱਧਰ ਤੇ ਸਪੈਸ਼ਲਾਂ ਚਲਾ ਕੇ ਪਹਿਲ ਦੇ ਤੌਰ ‘ਤੇ ਇਹ ਮਸਲਾ ਹੱਲ ਕੀਤਾ ਜਾਵੇ। ਦੋਨਾਂ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਖਾਦਾਂ ਦੀ ਭਾਰੀ ਕਿੱਲਤ ਤੇ ਸ਼ਰ੍ਹੇਆਮ ਹੋ ਰਹੀ ਬਲੈਕ ਨੂੰ ਬੰਦ ਕਰਵਾ ਕੇ ਗਰੀਬ ਤੇ ਦਰਮਿਆਨੇ ਕਿਸਾਨਾਂ ਦੀ ਲੁੱਟ ਖਸੁੱਟ ਨੂੰ ਠੱਲ੍ਹ ਪਾਈ ਜਾਵੇ ਅਤੇ ਐਨ ਪੀ ਕੇ ਦੇ ਰੇਟਾਂ ‘ਚ ਕੀਤਾ ਭਾਰੀ ਵਾਧਾ (550 ਰੁਪਏ ਪ੍ਰਤੀ ਗੱਟਾ) ਫੌਰੀ ਵਾਪਸ ਲਿਆ ਜਾਵੇ। ਆਗੂਆਂ ਨੇ ਕਿਹਾ ਕਿ ਖੇਤੀ ਤੇ ਘਰੇਲੂ ਸੈਕਟਰ ‘ਚ ਲੱਗ ਰਹੇ ਛੋਟੇ ਵੱਡੇ ਪਾਵਰ ਕੱਟ ਬੰਦ ਕਰਵਾ ਕੇ ਪੰਜਾਬ ਸਰਕਾਰ ਦੇ ਦਾਅਵਿਆਂ ਅਨੁਸਾਰ ਕ੍ਰਮਵਾਰ ਅੱਠ ਘੰਟੇ ਤੇ 24 ਘੰਟੇ ਵਾਲੀ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਅੰਤ ਵਿੱਚ ਦੋਨਾਂ ਆਗੂਆਂ ਨੇ ਆਖਿਆ ਕਿ ਪੰਜਾਬ ਦੇ ਸੰਘਰਸ਼ਸ਼ੀਲ ਮੁਲਾਜ਼ਮ ਵਰਗ ਨੂੰ ਪੁਲਿਸ ਜਬਰ, ਧਮਕੀਆਂ ਤੇ ਬਦਲਾਖੋਰੀ ਰਾਹੀਂ ਦਬਾਉਣ ਕੁਚਲਣ ਦਾ ਰਾਹ ਛੱਡ, ਵਾਰਤਾਲਾਪ ਵਾਲੇ ਮੇਜ ‘ਤੇ ਬੈਠ ਕੇ ਅਦਾਲਤਾਂ ਰਾਹੀਂ ਜਿੱਤੀਆਂ ਅਤੇ ਹੋਰ ਹੱਕੀ ਮੰਗਾਂ ਫੌਰੀ ਤੌਰ ‘ਤੇ ਪ੍ਰਵਾਨ ਕਰਕੇ ,ਜਮਹੂਰੀ ਵਾਤਾਵਰਨ ਬਹਾਲ ਕੀਤਾ ਜਾਵੇ।