ਝੋਨੇ ਦੀ ਖਰੀਦ ਲਈ ਸਰਕਾਰੀ ਮੰਡੀਆਂ ਚਾਲੂ ਰਹਿਣ ਤੇ ਕਿਸਾਨਾਂ ਦੀ ਖੱਜਲ ਖ਼ੁਆਰੀ ਬੰਦ ਕੀਤੀ ਜਾਵੇ - ਘੁਡਾਣੀ
ਪਾਇਲ, 10 ਨਵੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਭਾਰਤੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਮੰਡੀਆਂ ਦੇ ਵਿਚ ਝੋਨੇ ਦੀ ਅੰਬਾਰ ਲੱਗੇ ਪਏ ਹਨ ਤੇ ਸਰਕਾਰ ਵਲੋਂ 400 ਮੰਡੀਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਦੂਸਰੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਮੰਡੀਆਂ ਦੀ ਵਿੱਚੋਂ ਦਾਣਾ ਦਾਣਾ ਖਰੀਦਿਆ ਜਾਵੇਗਾ, ਪਰ ਖਰੀਦਣ ਦਾ ਕੀ ਉਹ ਮੰਡੀਆਂ ਹੀ ਬੰਦ ਕਰ ਰਹੇ ਹਨ, ਜਿਸ ਕਾਰਨ ਕਿਸਾਨਾਂ ਦੀ ਖੱਜਲ ਖ਼ੁਆਰੀ ਹੋ ਰਹੀ ਹੈ ਤੇ ਕਿਸਾਨਾਂ ਦਾ ਝੋਨਾ ਲੁੱਟਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਸਰਕਾਰ ਵੱਲੋਂ ਬੰਨਿਆ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਬੰਨਿਆਂ ਹੈ ਦਾਣਾ ਚੱਕਿਆ ਜਾਵੇ ਕਿਸਾਨਾਂ ਦੀ ਖੱਜਲ ਖ਼ੁਆਰੀ ਬੰਦ ਕੀਤੀ ਜਾਵੇ, ਕਿਸਾਨ ਤਾਂ ਪਹਿਲਾਂ ਹੀ ਕਰਜੇ ਤੇ ਮਾਰੇ ਪਏ ਹਨ, ਪਰ ਦੂਸਰੇ ਪਾਸੇ ਸਰਕਾਰ ਜੋ ਪਹਿਲਾ ਤਿੰਨ ਕਾਲੇ ਕਾਨੂੰਨ ਲਿਆਏ ਸੀ।
ਸ
ਸੁਦਾਗਰ ਸਿੰਘ ਘੁਡਾਣੀ
11-11-2026
ਪਾਇਲ, 10 ਨਵੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਭਾਰਤੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਮੰਡੀਆਂ ਦੇ ਵਿਚ ਝੋਨੇ ਦੀ ਅੰਬਾਰ ਲੱਗੇ ਪਏ ਹਨ ਤੇ ਸਰਕਾਰ ਵਲੋਂ 400 ਮੰਡੀਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਦੂਸਰੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਮੰਡੀਆਂ ਦੀ ਵਿੱਚੋਂ ਦਾਣਾ ਦਾਣਾ ਖਰੀਦਿਆ ਜਾਵੇਗਾ, ਪਰ ਖਰੀਦਣ ਦਾ ਕੀ ਉਹ ਮੰਡੀਆਂ ਹੀ ਬੰਦ ਕਰ ਰਹੇ ਹਨ, ਜਿਸ ਕਾਰਨ ਕਿਸਾਨਾਂ ਦੀ ਖੱਜਲ ਖ਼ੁਆਰੀ ਹੋ ਰਹੀ ਹੈ ਤੇ ਕਿਸਾਨਾਂ ਦਾ ਝੋਨਾ ਲੁੱਟਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਸਰਕਾਰ ਵੱਲੋਂ ਬੰਨਿਆ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਬੰਨਿਆਂ ਹੈ ਦਾਣਾ ਚੱਕਿਆ ਜਾਵੇ ਕਿਸਾਨਾਂ ਦੀ ਖੱਜਲ ਖ਼ੁਆਰੀ ਬੰਦ ਕੀਤੀ ਜਾਵੇ, ਕਿਸਾਨ ਤਾਂ ਪਹਿਲਾਂ ਹੀ ਕਰਜੇ ਤੇ ਮਾਰੇ ਪਏ ਹਨ, ਪਰ ਦੂਸਰੇ ਪਾਸੇ ਸਰਕਾਰ ਜੋ ਪਹਿਲਾ ਤਿੰਨ ਕਾਲੇ ਕਾਨੂੰਨ ਲਿਆਏ ਸੀ। ਉਨ੍ਹਾਂ ਤਹਿਤ ਹੀ ਵਿੰਗੇ ਟੇਡੇ ਤਰੀਕੇ ਨਾਲ ਮੰਡੀਆਂ ਦੇ ਵਿਚ ਸਰਕਾਰੀ ਖਰੀਦ ਤੋਂ ਭੱਜ ਰਹੀ ਹੈ ਤੇ ਪ੍ਰਾਈਵੇਟਾਂ ਦੇ ਵੱਸ ਪਾ ਰਹੀ ਹੈ, ਜਿਸ ਦੇ ਨਾਲ ਜਨਤਕ ਵੰਡ ਪ੍ਰਣਾਲੀ ਗਰੀਬਾਂ ਨੂੰ ਸਸਤਾ ਮਿਲਦਾ ਰਾਸ਼ਨ ਪਾਣੀ ਦਾ ਵੀ ਭੋਗ ਪਾਇਆ ਜਾਵੇਗਾ। ਇਸ ਲਈ ਸਰਕਾਰ ਸਰਕਾਰੀ ਖਰੀਦ ਕਰੇ ਨਹੀਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।