ਅੰਤਰਰਾਸ਼ਟਰੀ ਕੰਪਨੀ ਦਾ ਨਕਲੀ ਮਾਰਕਾ ਲੱਗੇ ਕੱਪੜੇ ਬਰਾਮਦ
ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਰੋਡ ’ਤੇ ਅੱਜ ਦੇਰ ਸ਼ਾਮ ਅੰਤਰਰਾਸ਼ਟਰੀ ਕੰਪਨੀ ਦੇ ਨਕਲੀ ਮਾਰਕੇ ਲਗਾ ਕੇ ਕੱਪੜੇ ਵੇਚਣ ਵਾਲੀ ਇਕ ਹੌਜ਼ਰੀ ’ਤੇ ਪੁਲਿਸ ਵਲੋਂ ਛਾਪਾਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕੁੱਝ ਲੋਕਾਂ ਵਲੋਂ ਪਿਊਮਾ ਕੰਪਨੀ ਦੇ ਨਕਲੀ ਮਾਰਕੇ ਲਗਾ ਕੇ ਕੱਪੜੇ ਬਣਾਏ ਜਾ ਰਹੇ ਹਨ।
ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਰੋਡ ’ਤੇ ਅੱਜ ਦੇਰ ਸ਼ਾਮ ਅੰਤਰਰਾਸ਼ਟਰੀ ਕੰਪਨੀ ਦੇ ਨਕਲੀ ਮਾਰਕੇ ਲਗਾ ਕੇ ਕੱਪੜੇ ਵੇਚਣ ਵਾਲੀ ਇਕ ਹੌਜ਼ਰੀ ’ਤੇ ਪੁਲਿਸ ਵਲੋਂ ਛਾਪਾਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕੁੱਝ ਲੋਕਾਂ ਵਲੋਂ ਪਿਊਮਾ ਕੰਪਨੀ ਦੇ ਨਕਲੀ ਮਾਰਕੇ ਲਗਾ ਕੇ ਕੱਪੜੇ ਬਣਾਏ ਜਾ ਰਹੇ ਹਨ। ਸੂਚਨਾ ਮਿਲਣ ’ਤੇ ਪੁਲਿਸ ਵਲੋਂ ਪਿਊਮਾ ਕੰਪਨੀ ਦੇ ਅਧਿਕਾਰੀਆਂ ਨਾਲ ਜਾ ਕੇ ਛਾਪਾਮਾਰੀ ਕੀਤੀ ਗਈ ਤਾਂ ਉਥੋਂ ਭਾਰੀ ਮਾਤਰਾ ਵਿਚ ਇਹ ਕੱਪੜੇ ਬਰਾਮਦ ਕੀਤੇ ਗਏ। ਦੇਰ ਸ਼ਾਮ ਤੱਕ ਪੁਲਿਸ ਦੀ ਇਹ ਕਾਰਵਾਈ ਜਾਰੀ ਸੀ। ਹਾਲ ਦੀ ਘੜੀ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਪੁਲਿਸ ਵਲੋਂ ਨਹੀਂ ਕੀਤੀ ਗਈ ਹੈ।