ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਵਿਦਿਆਰਥੀਆਂ ਦੀ ਟੀਮ ਜ਼ਿਲ੍ਹਾ ਹੈਂਡਬਾਲ ਟੂਰਨਾਮੈਂਟ ’ਚ ਰਹੀ ਭਾਰੂ
ਲਾਡੋਵਾਲ, 3 ਸਤੰਬਰ (ਬਲਬੀਰ ਸਿੰਘ ਰਾਣਾ)-ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਹੈਂਡਬਾਲ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਦਾ ਦਬਦਬਾ ਦੂਸਰੀਆਂ ਟੀਮਾਂ ’ਤੇ ਭਾਰੂ ਰਿਹਾ, ਇਹ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ. ਏ.
ਲਾਡੋਵਾਲ, 3 ਸਤੰਬਰ (ਬਲਬੀਰ ਸਿੰਘ ਰਾਣਾ)-ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਹੈਂਡਬਾਲ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਦਾ ਦਬਦਬਾ ਦੂਸਰੀਆਂ ਟੀਮਾਂ ’ਤੇ ਭਾਰੂ ਰਿਹਾ, ਇਹ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ. ਲੁਧਿਆਣਾ ਵਿਖੇ ਪੰਜਾਬ ਸਕੂਲ ਸਿੱਖਿਆ ਜ਼ਿਲ੍ਹਾ ਪੱਧਰੀ ਹੈਂਡਬਾਲ ਟੂਰਨਾਮੈਂਟ ਦਾ ਪ੍ਰਬੰਧ ਕੀਤਾ। ਸਕੂਲ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਦੱਸਿਆ ਕਿ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਅਤੇ ਆਪਣਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਅਣਥੱਕ ਮਿਹਨਤ ਅਤੇ ਹੁਨਰ ਨਾਲ ਖਿਡਾਰੀ ਨੇ ਤਿੰਨ ਵੱਖ-ਵੱਖ ਉਮਰ ਵਰਗਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਿਸ ਨਾਲ ਸਕੂਲ ਨੂੰ ਬੜਾ ਵੱਡਾ ਮਾਣ ਹਾਸਿਲ ਹੋਇਆ, ਜਦਕਿ ਅੰਡਰ-19 ਲੜਕਿਆਂ ਦੇ ਵਰਗ ਵਿਚ ਜਮਾਤ 12ਵੀਂ-ਐਫ ਦੇ ਵਿਸ਼ਵਜੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਸੰਸਥਾ ਦੇ ਨਾਮ ਨੂੰ ਚਾਰ ਚੰਨ ਲਗਾਏ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੀ ਟੀਮ ਨੇ ਵੀ ਆਪਣੇ ਵਰਗ ਵਿਚ ਦੂਸਰੀਆਂ ਟੀਮਾਂ ’ਤੇ ਦਬਦਬਾ ਬਣਾ ਕ ੇ ਅੱਵਲ ਰਹੀ ਹੈ, ਜਿਸ ਦੀ ਅਗਵਾਈ ਅਨਮੋਲਪ੍ਰੀਤ ਸਿੰਘ ਅਤੇ ਜੈਦੀਪ ਸਿੰਘ ਅਤੇ ਦਿਵਿਆਂਸ ਵਰਮਾ ਤਿੰਨੋ ਜਮਾਤ 10ਵੀਂ-ਐਚ, ਭਵਿੱਖਿਆ ਖੰਨਾ ਜਮਾਤ 10ਵੀਂ-ਐਫ ਅਤੇ ਭਾਵਿਕ ਸਿੰਘ ਰਾਵਤ ਜਮਾਤ 9ਵੀਂ-ਬੀ ਨੇ ਦ੍ਰਿੜ੍ਹਤਾ ਨਾਲ ਕੀਤੀ, ਇਸੇ ਤਰ੍ਹਾਂ ਅੰਡਰ-14 ਲੜਕਿਆਂ ਦੀ ਟੀਮ ਨੇ ਕਰਨ ਸਿੰਘ ਗਿੱਲ ਜਮਾਤ 8ਵੀਂ-ਜੀ, ਤਨਿਸ ਜੋਸ਼ੀ ਜਮਾਤ 8ਵੀਂ-ਡੀ, ਸ਼ਬਦ ਜਮਾਤ 8ਵੀਂ-ਸੀ ਅਤੇ ਮਹਿੰਦੀਪ ਸਿੰਘ ਜਮਾਤ 7ਵੀਂ-ਈ ਦੇ ਸਾਂਝੇ ਪ੍ਰਦਰਸ਼ਨ ਬਦੌਲਤ ਪਹਿਲਾ ਇਨਾਮ ਜਿੱਤਣ ਦਾ ਮਾਣ ਪ੍ਰਾਪਤ ਹੋਇਆ। ਇਸ ਮੌਕੇ ਪ੍ਰਿੰਸੀਪਲ ਜਸਕਿਰਨ ਕੌਰ ਨੇ ਕਿਹਾ ਕਿ ਇਹ ਸ਼ਾਨਦਾਰ ਜਿੱਤ ਵਿਦਿਆਰਥੀਆਂ ਦੀ ਸਮਰਪਣ ਭਾਵਨਾ, ਖੇਡ ਭਾਵਨਾ ਅਤੇ ਨਿਰੰਤਰ ਉੱਤਮਤਾ ਪ੍ਰਾਪਤ ਕਰਨ ਦੀ ਲਗਨ ਦਾ ਪ੍ਰਤੀਕ ਹੈ।