18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮਨਦੀਪ ਮੈਮੋਰੀਅਲ ਪਬਲਿਕ ਸਕੂਲ ਨੂਰਪੁਰ ’ਚ ਪਈ ਤੀਆਂ ਦੀ ਧਮਾਲ

ਲਾਡੋਵਾਲ, 18 ਅਗਸਤ (ਬਲਬੀਰ ਸਿੰਘ ਰਾਣਾ)-ਮਨਦੀਪ ਮੈਮੋਰੀਅਲ ਪਬਲਿਕ ਸਕੂਲ ਨੂਰਪੁਰ ਬੇਟ ਵਿਖੇ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਉਂਦਿਆਂ ਖ਼ੂਬ ਨੱਚ ਕੇ ਧਮਾਲਾਂ ਪਾਈਆਂ, ਜਿਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਰੰਗਾਰੰਗ ਪ੍ਰੋਗਰਾਮ ਕੋਰੀਓਗਰਾਫੀ, ਨਾਟਕ, ਗੀਤ, ਚੁਟਕਲੇ ਅਤੇ ਗਿੱਧਾ ਪੇਸ਼ ਕਰਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ ਸੰਧੂ ਨੇ ਦੱਸਿਆ ਕਿ ਤੀਆਂ ਦੇ ਮੁਕਾਬਲੇ ਦੌਰਾਨ ਜੂਨੀਅਰ ਵਿਚੋਂ ਮਿਸ ਤੀਜ ਮਹਿਕਪ੍ਰੀਤ ਕੌਰ ਜੇਤੂ ਅਤੇ ਅਮਨਪ੍ਰੀਤ ਕੌਰ ਉਪ ਜੇਤੂ ਰਹੀ, ਜਦਕਿ ਸੀਨੀਅਰ ਵਿਚੋਂ ਮਿਸ ਤੀਜ ਸੁਮਨਪ੍ਰੀਤ ਕੌਰ ਜੇਤੂ ਅਤੇ ਕਿਰਨਦੀਪ ਕੌਰ ਉਪ ਜੇਤੂ ਰਹੀ, ਜਿਨ੍ਹਾਂ ਨੇ ਤੀਆਂ ਦੇ ਤਿਉਹਾਰ ਵਿਚ ਵਧੀਆ ਭੂਮਿਕਾ ਨਿਭਾ ਕੇ ਆਪਣਾ ਨਾਮ ਰੌਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 19-08-2026
ਲਾਡੋਵਾਲ, 18 ਅਗਸਤ (ਬਲਬੀਰ ਸਿੰਘ ਰਾਣਾ)-ਮਨਦੀਪ ਮੈਮੋਰੀਅਲ ਪਬਲਿਕ ਸਕੂਲ ਨੂਰਪੁਰ ਬੇਟ ਵਿਖੇ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਉਂਦਿਆਂ ਖ਼ੂਬ ਨੱਚ ਕੇ ਧਮਾਲਾਂ ਪਾਈਆਂ, ਜਿਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਰੰਗਾਰੰਗ ਪ੍ਰੋਗਰਾਮ ਕੋਰੀਓਗਰਾਫੀ, ਨਾਟਕ, ਗੀਤ, ਚੁਟਕਲੇ ਅਤੇ ਗਿੱਧਾ ਪੇਸ਼ ਕਰਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ ਸੰਧੂ ਨੇ ਦੱਸਿਆ ਕਿ ਤੀਆਂ ਦੇ ਮੁਕਾਬਲੇ ਦੌਰਾਨ ਜੂਨੀਅਰ ਵਿਚੋਂ ਮਿਸ ਤੀਜ ਮਹਿਕਪ੍ਰੀਤ ਕੌਰ ਜੇਤੂ ਅਤੇ ਅਮਨਪ੍ਰੀਤ ਕੌਰ ਉਪ ਜੇਤੂ ਰਹੀ, ਜਦਕਿ ਸੀਨੀਅਰ ਵਿਚੋਂ ਮਿਸ ਤੀਜ ਸੁਮਨਪ੍ਰੀਤ ਕੌਰ ਜੇਤੂ ਅਤੇ ਕਿਰਨਦੀਪ ਕੌਰ ਉਪ ਜੇਤੂ ਰਹੀ, ਜਿਨ੍ਹਾਂ ਨੇ ਤੀਆਂ ਦੇ ਤਿਉਹਾਰ ਵਿਚ ਵਧੀਆ ਭੂਮਿਕਾ ਨਿਭਾ ਕੇ ਆਪਣਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਸੰਧੂ ਨੇ ਦੱਸਿਆ ਕਿ ਸਕੂਲ ਵਿਚ ਬੱਚਿਆਂ ਨੂੰ ਵਿੱਦਿਆ ਦੀ ਤਾਲੀਮ ਦੇ ਨਾਲ ਨਾਲ ਪੰਜਾਬੀ ਵਿਰਸਾ, ਸਭਿਆਚਾਰਕ ਪ੍ਰੋਗਰਾਮ, ਦੇਸ਼ ਭਗਤੀ ਅਤੇ ਸਮਾਜ ਸੇਵਾ ਆਦਿ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਬੱਚਿਆਂ ਦੇ ਗਿਆਨ ਵਿਚ ਵਾਧਾ ਕੀਤਾ ਜਾ ਸਕੇ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਪਰਮਜੀਤ ਕੌਰ, ਬਲਜਿੰਦਰ ਕੌਰ ਅਤੇ ਸੋਨਲਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਅਤੇ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਜਸਵਿੰਦਰ ਕੌਰ, ਇੰਦਰਪ੍ਰੀਤ ਕੌਰ (ਸ.ਸ.ਸ. ਨੂਰਪੁਰ ਬੇਟ), ਪਰਮਿੰਦਰ ਕੌਰ ਅਤੇ ਪੂਜਾ ਰਾਣੀ (ਸ.ਪ੍ਰ.ਸ. ਨੂਰਪੁਰ ਬੇਟ) ਦੀ ਹਾਜ਼ਰੀ ਨੇ ਪ੍ਰੋਗਰਾਮ ਨੂੰ ਹੋਰ ਚਾਰ ਚਿੰਨ੍ਹ ਲਗਾ ਦਿੱਤੇ, ਜਿਸ ਨੇ ਬੱਚਿਆਂ ਦੀ ਹੌਸਲਾ ਅਫਜਾਈ ਵਿਚ ਹੋਰ ਵਾਧਾ ਕੀਤਾ, ਜਦਕਿ ਪ੍ਰੋਗਰਾਮ ਵਿਚ ਜੇਤੂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਕੂਲ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰ. ਸਰਬਜੀਤ ਸਿੰਘ ਸੰਧੂ, ਬਲਵੀਰ ਕੌਰ, ਰਣਧੀਰ ਕੌਰ, ਪਰਮਜੀਤ ਕੌਰ, ਰੁਪਿੰਦਰ ਕੌਰ, ਹਰਪ੍ਰੀਤ, ਮਨਪ੍ਰੀਤ ਕੌਰ, ਮਨੀਸ਼ਾ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਸੁਖਵਿੰਦਰ ਕੌਰ, ਰਮਨਦੀਪ ਕੌਰ, ਬਲਜੀਤ ਕੌਰ ਅਤੇ ਸੁਖਦੀਪ ਕੌਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਆਮੀ ਸੰਤ ਦਾਸ ਦਰਬਾਰ ਵਿਖੇ ਗੁਰਮਤਿ ਸਮਾਗਮ ਹੋਇਆ ਅਗਲੀ ਖ਼ਬਰ ਮੈਕਡੋਨਲ ਦੇ ਸੁਰੱਖਿਆ ਮੁਲਾਜ਼ਮ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਦੋ ਨੌਜਵਾਨਾਂ ਖਿਲਾਫ਼ ਕੇਸ ਦਰਜ
Ad Position 24