ਗੁਰੂ ਗੋਬਿੰਦ ਸਿੰਘ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਭਾਮੀਆਂ ਕਲਾਂ, 18 ਅਗਸਤ (ਜਤਿੰਦਰ ਭੰਬੀ)- ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਭੰਗੜਾ, ਗਿੱਧਾ ਰੰਗੋਲੀ, ਮਹਿੰਦੀ, ਪ੍ਰਸ਼ਨ ਉਤਰ ਮੁਕਾਬਲੇ ਕਰਵਾਏ ਗਏ।
ਭਾਮੀਆਂ ਕਲਾਂ, 18 ਅਗਸਤ (ਜਤਿੰਦਰ ਭੰਬੀ)- ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਭੰਗੜਾ, ਗਿੱਧਾ ਰੰਗੋਲੀ, ਮਹਿੰਦੀ, ਪ੍ਰਸ਼ਨ ਉਤਰ ਮੁਕਾਬਲੇ ਕਰਵਾਏ ਗਏ। ਭੰਗੜੇ ਵਿਚ ਰਾਜਦੀਪ ਕੌਰ ਪਹਿਲੇ ਸਥਾਨ ਤੇ ਰਹੀ, ਮਹਿੰਦੀ ਵਿਚ ਅਨੱਨਿਆ ਪਹਿਲੇ ਸਥਾਨ ਤੇ ਰਹੀ, ਅੰਮ੍ਰਿਤ ਕੌਰ ਰੰਗੋਲੀ ਵਿਚ ਪਹਿਲੇ, ਅਮਰਜੀਤ ਕੌਰ ਗਿੱਧੇ ਵਿਚ ਪਹਿਲੇ ਸਥਾਨ ਤੇ ਰਹੀਆਂ। ਮਿਸ ਤੀਜ ਦਾ ਤਾਜ ਜਾਨਵੀ ਦੇ ਸਿਰ ਤੇ ਸਜਿਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਕੌਂਸਲਰ ਰਵਿੰਦਰ ਕੌਰ ਖਿੰਡਾ ਨੇ ਤੀਜ ਦੇ ਤਿਉਹਾਰ ਦੀ ਮਹੱਤਤਾ ਤੇ ਚਾਨਣਾ ਪਾਇਆ। ਅਖ਼ੀਰ ਵਿਚ ਪ੍ਰਿੰਸੀਪਲ ਡਾ: ਹਰਨੇਕ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਅਜਿਹੇ ਸੱਭਿਆਚਾਰਕ ਤਿਉਹਾਰ ਮਨਾਉਣ ਲਈ ਪ੍ਰੇਰਿਤ ਕੀਤਾ।