19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਰੋਟੋ ਅਤੇ ਸੋਟੋ ਵਲੋਂ ਇਕਾਈ ਹਸਪਤਾਲ ਵਿਚ ਕੈਡੇਵਰ ਅੰਗ ਟਰਾਂਸਪਲਾਂਟ ਪ੍ਰਾਪਤਕਰਤਾਵਾਂ ਦਾ ਸਨਮਾਨ

ਲੁਧਿਆਣਾ, 18 ਅਗਸਤ(ਡਾ. ਤਰਲੋਚਨ ਸਿੰਘ)-ਇਕਾਈ ਹਸਪਤਾਲ ਵਿਖੇ ਰੀਜਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (ਰੋਟੋ) ਚੰਡੀਗੜ੍ਹ ਅਤੇ ਸਟੇਟ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (ਸੋਟੋ), ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੇ ਦੌਰਾ ਕੀਤਾ।

Ad Position 21
No active advertisement
ਇਕਾਈ ਹਸਪਤਾਲ ਵਿਚ ਕੈਡੇਵਰ ਅੰਗ ਟਰਾਂਸਪਲਾਂਟ ਪ੍ਰਾਪਤਕਰਤਾਵਾਂ ਦਾ ਸਨਮਾਨ ਕਰਦੇ ਹੋਏ ਡਾ. ਬਲਦੇਵ ਸਿੰਘ ਔਲਖ, ਡਾ.ਵਿਜੇ ਟਾਡੀਆ, ਡਾ. ਗਗਨੀਨ ਅਤੇ ਰੋਟੋ ਤੇ ਸੋਟੋ ਦੇ ਅਧਿਕਾਰੀ। ਅਜੀਤ ਤਸਵੀਰ 19-08-2026
ਲੁਧਿਆਣਾ, 18 ਅਗਸਤ(ਡਾ. ਤਰਲੋਚਨ ਸਿੰਘ)-ਇਕਾਈ ਹਸਪਤਾਲ ਵਿਖੇ ਰੀਜਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (ਰੋਟੋ) ਚੰਡੀਗੜ੍ਹ ਅਤੇ ਸਟੇਟ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (ਸੋਟੋ), ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੇ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕੈਡੇਵਰ ਅੰਗ ਟਰਾਂਸਪਲਾਂਟ ਪ੍ਰਾਪਤਕਰਤਾਵਾਂ ਨੂੰ ਸਨਮਾਨਿਤ ਕੀਤਾ ਅਤੇ ਲੋਕਾਂ ਨੂੰ ਅੰਗ ਦਾਨ ਵਰਗੇ ਮਹਾਨ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ। ਸਮਾਗਮ ਵਿਚ ਡਾ. ਵਿਜੇ ਟਾਡੀਆ, ਨੋਡਲ ਅਫ਼ਸਰ, (ਰੋਟੋ) ਡਾ. ਸਰਯੂ, ਮਿਲ਼ਨ ਅਤੇ ਡਾ. ਗਗਨੀਨ ਕੌਰ, (ਸੋਟੋ) ਸ਼ਾਮਲ ਸਨ। ਸਮਾਗਮ ਦੌਰਾਨ ਮਹਿਮਾਨਾਂ ਨੇ ਕੈਡੇਵਰ ਅੰਗ ਟਰਾਂਸਪਲਾਂਟ ਪ੍ਰਾਪਤਕਰਤਾਵਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਹੌਸਲੇ ਅਤੇ ਨਵੀਂ ਜ਼ਿੰਦਗੀ ਵੱਲ ਪ੍ਰੇਰਨਾਦਾਇਕ ਸਫ਼ਰ ਦੀ ਸ਼ਲਾਘਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਵਿਜੇ ਟਾਡੀਆ ਨੇ ਇਸ ਉਪਰਾਲੇ ਦਾ ਹਿੱਸਾ ਬਣਨ ’ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਅੰਗ ਦਾਨ ਨੂੰ ਉਤਸ਼ਾਹਿਤ ਕਰਨ ਲਈ ਇਕਾਈ ਹਸਪਤਾਲ ਅਤੇ ਇਸ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਟਾਡੀਆ ਨੇ ਡਾ. ਬਲਦੇਵ ਸਿੰਘ ਔਲਖ, ਚੀਫ਼ ਯੂਰੋਲੋਜਿਸਟ, ਯੂਰੋ-ਆਨਕੋਲੋਜਿਸਟ, ਰੋਬੋਟਿਕ, ਟਰਾਂਸਪਲਾਂਟ ਸਰਜਨ ਅਤੇ ਚੇਅਰਮੈਨ ਇਕਾਈ ਹਸਪਤਾਲ ਨੂੰ ਸਾਲ 2003 ਤੋਂ ਪੰਜਾਬ ਵਿਚ ਅੰਗ ਦਾਨ ਨੂੰ ਉਤਸ਼ਾਹਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣ ਲਈ ਵਧਾਈ ਦਿੱਤੀ। ਡਾ. ਗਗਨੀਨ ਕੌਰ ਨੇ ਅੰਗ ਦਾਨ ਜਾਗਰੂਕਤਾ ਵਿਚ ਸਾਂਝੀ ਭਾਗੀਦਾਰੀ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਅੰਗਾਂ ਦੀ ਵੰਡ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਬਿਨਾਂ ਕਿਸੇ ਭੇਦਭਾਵ ਦੇ ਹੁੰਦੀ ਹੈ ਅਤੇ ਵੰਡ ਨੋਟੋ ਵਲੋਂ ਨਿਰਧਾਰਿਤ ਰਜਿਸਟ੍ਰੇਸ਼ਨ ਨੰਬਰ ਅਤੇ ਨਿਯਮਾਂ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਡਾ. ਬਲਦੇਵ ਸਿੰਘ ਔਲਖ ਨੇ ਕਿਹਾ ਕਿ ਰੋਟੋ ਅਤੇ ਸੋਟੋ ਦੇ ਅਧਿਕਾਰੀਆਂ ਦਾ ਇਕਾਈ ਹਸਪਤਾਲ ਵਿਚ ਸਵਾਗਤ ਕਰਨਾ ਪੂਰੇ ਇਕਾਈ ਪਰਿਵਾਰ ਲਈ ਮਾਣ ਅਤੇ ਭਾਵਨਾਵਾਂ ਨਾਲ ਭਰਿਆ ਪਲ ਹੈ। ਉਨ੍ਹਾਂ ਕਿਹਾ ਕਿ ਅੱਜ ਸਨਮਾਨਿਤ ਕੀਤੇ ਗਏ ਕੈਡੇਵਰ ਅੰਗ ਟਰਾਂਸਪਲਾਂਟ ਪ੍ਰਾਪਤਕਰਤਾ ਦੂਜੀ ਜ਼ਿੰਦਗੀ ਦੀਆਂ ਜੀਵੰਤ ਉਦਾਹਰਨਾਂ ਹਨ। ਡਾ. ਔਲਖ ਨੇ ਕਿਹਾ ਕਿ ਇਹ ਲੰਬੇ ਸਮੇਂ ਤੋਂ ਮੇਰਾ ਸੁਪਨਾ ਰਿਹਾ ਹੈ ਕਿ ਟਰਾਂਸਪਲਾਂਟ ਭਾਈਚਾਰੇ, ਅੰਗ ਟਰਾਂਸਪਲਾਂਟ ਪ੍ਰਾਪਤਕਰਤਾਵਾਂ ਅਤੇ ਅੰਗ ਦਾਨ ਦੇ ਸਮਰਥਕਾਂ ਨੂੰ ਇਕ ਮੰਚ ’ਤੇ ਇਕੱਠਾ ਕੀਤਾ ਜਾਵੇ। ਅੱਜ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਇਹ ਸੁਪਨਾ ਸਾਕਾਰ ਹੋਇਆ ਹੈ। ਸਮਾਗਮ ਦੇ ਅੰਤ ਵਿਚ ਡਾ. ਕਰਮਵੀਰ ਗੋਇਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਰੋਟੋ ਅਤੇ ਸੋਟੋ ਦੇ ਅਧਿਕਾਰੀਆਂ, ਟਰਾਂਸਪਲਾਂਟ ਪ੍ਰਾਪਤਕਰਤਾਵਾਂ, ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਇਸ ਪ੍ਰੋਗਰਾਮ ਨੂੰ ਸਫਲ ਅਤੇ ਅਰਥਪੂਰਨ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਡਾ. ਅਮਿਤ ਤੁਲੀ, ਡਾ. ਹਰਲੀਨ ਕੌਰ, ਡਾ. ਹਿਮਾਂਸ਼ੂ ਸ਼ਰਮਾ, ਡਾ. ਨਰੇਸ਼ ਲੋਢੀ, ਡਾ. ਕ੍ਰਿਸ਼ਨਾ ਪਾਲ ਸਿੰਘ ਅਤੇ ਡਾ. ਅਬਿਜ਼ਰ ਸੈਫ਼ੀ ਤੋਂ ਇਲਾਵਾ ਇਕਾਈ ਹਸਪਤਾਲ ਦੇ ਟਰਾਂਸਪਲਾਂਟ ਕੋਆਰਡੀਨੇਟਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਰੁਪਏ ਦੀ ਟੈਕਸ ਚੋਰੀ ਦੇ ਮਾਮਲੇ ’ਚ ਕਾਰੋਬਾਰੀਆਂ ਖਿਲਾਫ ਕੇਸ ਦਰਜ ਅਗਲੀ ਖ਼ਬਰ ਦਿਆਲ ਹੈਰੀਟੇਜ ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ
Ad Position 24