ਖ਼ਾਲਸਾ ਕਾਲਜ ਫ਼ਾਰ ਵੁਮੈਨ ਦੀ ਵਿਦਿਆਰਥਣ ਅੰਕਿਤਾ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਕੀਤਾ ਹਾਸਿਲ
ਲੁਧਿਆਣਾ, 9 ਅਗਸਤ (ਜਸਵਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਦੇ ਬੀ. ਕਾਮ (ਚਾਰ-ਸਾਲਾ ਅੰਡਰ-ਗ੍ਰੈਜੂਏਟ ਪ੍ਰੋਗਰਾਮ) ਸਮੈਸਟਰ-ਚੌਥੇ ਦੇ ਨਤੀਜਿਆਂ ਵਿਚ ਅੰਕਿਤਾ ਗੰਭੀਰ 9.
ਲੁਧਿਆਣਾ, 9 ਅਗਸਤ (ਜਸਵਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਦੇ ਬੀ. ਕਾਮ (ਚਾਰ-ਸਾਲਾ ਅੰਡਰ-ਗ੍ਰੈਜੂਏਟ ਪ੍ਰੋਗਰਾਮ) ਸਮੈਸਟਰ-ਚੌਥੇ ਦੇ ਨਤੀਜਿਆਂ ਵਿਚ ਅੰਕਿਤਾ ਗੰਭੀਰ 9.17 ਦੇ ਐਸ.ਜੀ.ਪੀ.ਏ. ਨਾਲ ਪਹਿਲਾ ਰੈਂਕ ਹਾਸਲ ਕਰਕੇ ਸਮੁੱਚੀ ਯੂਨੀਵਰਸਿਟੀ ਵਿਚੋਂ ‘ਟੌਪਰ’ (ਮੋਹਰੀ) ਬਣੀ ਹੈ। ਇਹ ਪੰਜਾਬ ਯੂਨੀਵਰਸਿਟੀ ਨਾਲ ਸਬੰਧਿਤ ਸਾਰੇ ਕਾਲਜਾਂ ਵਿਚ ਦਰਜ ਕੀਤਾ ਗਿਆ ਸਭ ਤੋਂ ਵੱਧ ਸਕੋਰ ਹੈ। ਵਿਭਾਗ ਦੇ 7 ਵਿਦਿਆਰਥੀਆਂ ਨੇ ਮਿਲ ਕੇ ਯੂਨੀਵਰਸਿਟੀ ਦੇ ਚੋਟੀ ਦੇ 10 ਰੈਂਕਾਂ ਵਿਚੋਂ 6 ਸਥਾਨ ਹਾਸਲ ਕੀਤੇ ਹਨ। ਸਾਨੀਆ (ਰੈਂਕ 4, ਐਸ.ਜੀ.ਪੀ.ਏ. 8.92), ਰੀਆ ਕੁਮਾਰੀ (ਰੈਂਕ 7, ਐਸ.ਜੀ.ਪੀ.ਏ. 8.67), ਸ਼ਾਇਨਾ ਵਰਮਾ (ਰੈਂਕ 8, ਐਸ.ਜੀ.ਪੀ.ਏ. 8.58), ਸਨੇਹਾ (ਰੈਂਕ 9, ਐਸ.ਜੀ.ਪੀ.ਏ. 8.50) ਅਤੇ ਰੈਂਕ 10 ’ਤੇ ਕ੍ਰਿਸ਼ਵੀ ਅਤੇ ਸਨੇਹਾ ਨੇ ਸਾਂਝਾ ਸਥਾਨ ਪ੍ਰਾਪਤ ਕੀਤਾ। ਵਿਭਾਗ ਦੀ ਕਾਰਗੁਜ਼ਾਰੀ ਸਿਰਫ਼ ਚੋਟੀ ਦੇ ਸਥਾਨਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਕਾਲਜ ਦੇ 44 ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਚੋਟੀ ਦੇ 20 ਰੈਂਕਾਂ ਵਿਚ ਜਗ੍ਹਾ ਬਣਾਈ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਸਾਰੇ ਵਿਦਿਆਰਥੀਆਂ ਅਤੇ ਸਮੁੱਚੇ ਵਿਭਾਗ ਨੂੰ ਵਧਾਈ ਦਿੱਤੀ।