10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਲੁਧਿਆਣਾ ਆਈ . ਸੀ . ਏ . ਆਈ . ਬ੍ਰਾਂਚ ਨੇ ‘ ਪੂੰਜੀ ਬਾਜ਼ਾਰ ਅੰਤਰਦ੍ਰਿਸ਼ਟੀ ’ ਵਿਸ਼ੇ ’ ਤੇ ਇਕ ਰੋਜ਼ਾ ਕਾਨਫ਼ਰੰਸ ਕਰਵਾਈ

ਲੁਧਿਆਣਾ, 9 ਅਗਸਤ (ਜਸਵਿੰਦਰ ਸਿੰਘ)-ਭਾਰਤੀ ਚਾਰਟਰਡ ਅਕਾਊਂਟੈਂਟਸ ਸੰਸਥਾ (ਆਈ. ਸੀ.

Ad Position 21
No active advertisement
ਅਜੀਤ ਡੈਸਕ 10-08-2026
ਲੁਧਿਆਣਾ, 9 ਅਗਸਤ (ਜਸਵਿੰਦਰ ਸਿੰਘ)-ਭਾਰਤੀ ਚਾਰਟਰਡ ਅਕਾਊਂਟੈਂਟਸ ਸੰਸਥਾ (ਆਈ.ਸੀ.ਏ.ਆਈ.) ਦੀ ਉੱਤਰੀ ਭਾਰਤ ਖੇਤਰੀ ਕੌਂਸਲ ਅਧੀਨ ਲੁਧਿਆਣਾ ਬ੍ਰਾਂਚ ਵੱਲੋਂ ‘ਪੂੰਜੀ ਬਾਜ਼ਾਰ ਅੰਤਰਦ੍ਰਿਸ਼ਟੀ’ ਵਿਸ਼ੇ ’ਤੇ ਇਕ ਰੋਜ਼ਾ ਕਾਨਫ਼ਰੰਸ ਆਈ.ਸੀ.ਏ.ਆਈ. ਦੀ ਵਿੱਤੀ ਬਾਜ਼ਾਰ ਅਤੇ ਨਿਵੇਸ਼ਕ ਜਾਗਰੂਕਤਾ ਕਮੇਟੀ ਵਲੋਂ ਕਰਵਾਈ ਗਈ। ਚਾਰਟਰਡ ਅਕਾਊਂਟੈਂਟ ਅੰਕੁਰ ਮਹੇਸ਼ਵਰੀ ਨੇ ‘ਨਿਵੇਸ਼ਕ ਮਨੋਵਿਗਿਆਨ ਅਤੇ ਬਾਜ਼ਾਰ ਗਤੀਵਿਧੀਆਂ: ਪੂੰਜੀ ਬਾਜ਼ਾਰ ਦਾ ਅਗਲਾ ਪੜਾਅ’ ਵਿਸ਼ੇ ’ਤੇ ਸੰਬੋਧਨ ਕਰਦਿਆਂ ਨਿਵੇਸ਼ਕਾਂ ਦੇ ਵਿਵਹਾਰ ਅਤੇ ਬਦਲ ਰਹੀਆਂ ਬਾਜ਼ਾਰ ਗਤੀਵਿਧੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਚਾਰਟਰਡ ਅਕਾਊਂਟੈਂਟ ਕ੍ਰਿਸ਼ਨਨ ਅਈਅਰ, ਸੀਨੀਅਰ ਉਪ-ਅਧਿਕਾਰੀ, ਰਾਸ਼ਟਰੀ ਸਟਾਕ ਐਕਸਚੇਂਜ ਨੇ ‘ਭਾਰਤ ਦਾ ਪੂੰਜੀ ਬਾਜ਼ਾਰ: ਵਿਕਸਿਤ ਭਾਰਤ 2047 ਵੱਲ ਯਾਤਰਾ ਨੂੰ ਗਤੀ ਦੇਣਾ’ ਵਿਸ਼ੇ ’ਤੇ ਜਾਣਕਾਰੀ ਪੂਰਵਕ ਸੈਸ਼ਨ ਲਿਆ। ਤੇਜ਼ੀ ਨਾਲ ਉੱਭਰ ਰਹੇ ਐਸ.ਐਮ.ਈ.-ਆਈ.ਪੀ.ਓ. ਖੇਤਰ ਬਾਰੇ ਚਾਰਟਰਡ ਅਕਾਊਂਟੈਂਟ ਦੁਰਗੇਸ਼ ਕੁਮਾਰ ਕਾਬਰਾ, ਕੇਂਦਰੀ ਕੌਂਸਲ ਮੈਂਬਰ, ਆਈ.ਸੀ.ਏ.ਆਈ. ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਐਸ.ਐਮ.ਈ. ਸੂਚੀਬੱਧਤਾ ਨਾਲ ਜੁੜੇ ਮੌਕਿਆਂ ਅਤੇ ਮਹੱਤਵਪੂਰਨ ਪੱਖਾਂ ਬਾਰੇ ਚਰਚਾ ਕੀਤੀ। ਇਸੇ ਲੜੀ ਵਿਚ ਚਾਰਟਰਡ ਅਕਾਊਂਟੈਂਟ ਨਿਧੀ ਮਹੇਸ਼ਵਰੀ, ਰਾਸ਼ਟਰੀ ਸਟਾਕ ਐਕਸਚੇਂਜ ਨੇ ‘ਐਸ.ਐਮ.ਈ.-ਆਈ.ਪੀ.ਓ. ਵਿਚ ਚਾਰਟਰਡ ਅਕਾਊਂਟੈਂਟਸ ਦੀ ਭੂਮਿਕਾ’ ਵਿਸ਼ੇ ’ਤੇ ਸੰਬੋਧਨ ਕਰਦਿਆਂ ਇਸ ਉੱਭਰਦੇ ਖੇਤਰ ਵਿਚ ਪੇਸ਼ੇਵਰ ਮੌਕਿਆਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕਾਨਫ਼ਰੰਸ ਦੌਰਾਨ ‘ਐਸ.ਐਮ.ਈ.-ਆਈ.ਪੀ.ਓ.: ਚਾਰਟਰਡ ਅਕਾਊਂਟੈਂਟਸ ਅਤੇ ਉਨ੍ਹਾਂ ਦੇ ਗਾਹਕਾਂ ਲਈ ਨਵਾਂ ਵਿਕਾਸ ਮਾਰਗ’ ਵਿਸ਼ੇ ’ਤੇ ਵਿਸ਼ੇਸ਼ ਪੈਨਲ ਚਰਚਾ ਵੀ ਕਰਵਾਈ ਗਈ। ਇਸ ਦੌਰਾਨ ਐਸ.ਐਮ.ਈ.-ਆਈ.ਪੀ.ਓ. ਖੇਤਰ ਵਿਚ ਵਿਹਾਰਕ ਮੌਕਿਆਂ ਚੁਨੌਤੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪੈਨਲ ਵਿਚ ਚਾਰਟਰਡ ਅਕਾਊਂਟੈਂਟ ਨਿਧੀ ਮਹੇਸ਼ਵਰੀ, ਚਾਰਟਰਡ ਅਕਾਊਂਟੈਂਟ ਅਪੂਰਵ ਬਾਂਸਲ ਅਤੇ ਗਗਨਦੀਪ ਸਿੰਘ ਨੇ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤਾਂ ਵਿਚ ਲੜਕੀ ਲਾਪਤਾ ਅਗਲੀ ਖ਼ਬਰ ਸੈਕਰਡ ਡੇਲ ਪਬਲਿਕ ਸਕੂਲ ਡਾਬਾ ਕਾਲੋਨੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24