07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪੀ. ਏ. ਯੂ. ਦੇ ਕਮਿਊਨਟੀ ਸਾਇੰਸ ਕਾਲਜ ਵੱਲੋਂ ਰੈਗਿੰਗ ਵਿਰੋਧੀ ਜਾਗਰੂਕਤਾ ਰੈਲੀ ਕੱਢੀ

ਲੁਧਿਆਣਾ, 7 ਅਗਸਤ (ਜਸਵਿੰਦਰ ਸਿੰਘ )-ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਭੈਅ ਮੁਕਤ ਮਾਹੌਲ ਦੇਣ ਲਈ ਪੀ. ਏ.

Ad Position 21
No active advertisement
ਅਜੀਤ ਡੈਸਕ 08-08-2026
ਲੁਧਿਆਣਾ, 7 ਅਗਸਤ (ਜਸਵਿੰਦਰ ਸਿੰਘ )-ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਭੈਅ ਮੁਕਤ ਮਾਹੌਲ ਦੇਣ ਲਈ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਨੇ ਰੈਗਿੰਗ ਵਿਰੋਧੀ ਜਾਗਰੂਕਤਾ ਹਫਤੇ ਦੇ ਵਿਸ਼ੇਸ਼ ਪ੍ਰਸੰਗ ਵਿਚ ਇਕ ਰੈਲੀ ਆਯੋਜਿਤ ਕੀਤੀ| ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਰੈਗਿੰਗ ਵਿੱਦਿਅਕ ਸੰਸਾਰ ਉੱਪਰ ਲੱਗੇ ਧੱਬੇ ਵਾਂਗ ਹੈ ਅਤੇ ਇਸ ਨੂੰ ਧੋਣ ਲਈ ਅੱਜ ਦੀ ਪੀੜੀ ਨੂੰ ਇਸ ਬੁਰਾਈ ਤੋਂ ਮੁਕਤ ਹੋਣ ਦੀ ਲੋੜ ਹੈ| ਉਹਨਾਂ ਨੇ ਕਿਹਾ ਕਿ ਕਾਲਜ ਦਾ ਮਾਹੌਲ ਸਿਰਜਣਾਤਮਕ ਅਤੇ ਉਸਾਰੂ ਬਣਾਉਣ ਲਈ ਇੱਥੇ ਕਿਸੇ ਵਿਤਕਰੇ ਤੋਂ ਬਿਨਾਂ ਸੁਹਿਰਦਤਾ ਦਾ ਮਾਹੌਲ ਹੋਣਾ ਚਾਹੀਦਾ ਹੈ| ਡਾ. ਬੈਂਸ ਨੇ ਇਸ ਰੈਲੀ ਨੂੰ ਆਯੋਜਿਤ ਕਰਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਵੀ ਕੀਤੀ| ਇਸ ਦੌਰਾਨ ਵਿਦਿਆਰਥੀਆਂ ਨੇ ਰੈਗਿੰਗ ਗਤੀਵਿਧੀਆਂ ਵਿਚ ਸ਼ਾਮਿਲ ਨਾ ਹੋਣ ਦੀ ਕਸਮ ਚੁੱਕੀ| 50 ਦੇ ਕਰੀਬ ਵਿਦਿਆਰਥੀਆਂ ਨੇ ਇਸ ਰੈਲੀ ਵਿਚ ਭਾਗ ਲਿਆ ਜਿਨ੍ਹਾਂ ਵਿਚ ਐੱਨ ਐੱਸ ਐੱਸ ਵਲੰਟੀਅਰ ਵੀ ਸ਼ਾਮਿਲ ਹੋਏ|
Ad Position 22
No active advertisement
ਪਿਛਲੀ ਖ਼ਬਰ ਰਾਹੋਂ ਰੋਡ ਦੀ ਦੁਰਦਸ਼ਾ ਲਈ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ-ਢਿੱਲੋਂ ਅਗਲੀ ਖ਼ਬਰ ਐਨ. ਐਸ. ਪੀ. ਐਸ. ਨੇ ਜ਼ੋਨਲ ਫੁੱਟਬਾਲ ਟੂਰਨਾਮੈਂਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ
Ad Position 24