14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਵਦੇਸ਼ੀ ਮੇਲੇ ਵਿਚ ਔਰਤਾਂ ਦਾ ਸਨਮਾਨ ਭਾਰਤ ਵਲੋਂ ਤੇਜ਼ੀ ਨਾਲ ਵਿਕਸਿਤ ਹੋਣ ਦੀ ਨਿਸ਼ਾਨੀ-ਟਿੱਕਾ <br/>

Ad Position 21
No active advertisement
ਅਜੀਤ ਡੈਸਕ 02-03-2026
ਲੁਧਿਆਣਾ, 1 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੀ.ਏ.ਯੂ. ਗਰਾਊਾਡ ਵਿਚ ਲਗਾਇਆ ਗਿਆ ਸਵਦੇਸ਼ੀ ਮੇਲਾ ਦੇਸ਼ ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ | ਇਸ ਮੇਲੇ ਵਿਚ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ ਭਾਜਪਾ ਦੀ ਪੰਜਾਬ ਕਾਰਜਕਾਰਨੀ ਦੇ ਮੈਂਬਰ ਤੇ ਪੰਜਾਬ ਮੀਡੀਅਮ ਉਦਯੋਗ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਆਖਿਆ ਕਿ ਅੱਜ ਔਰਤਾਂ ਮਰਦਾਂ ਨਾਲੋਂ ਵੀ ਕਈ ਖੇਤਰਾਂ ਵਿਚ ਤਾਂ ਵੱਧ ਤਰੱਕੀ ਕਰ ਰਹੀਆਂ ਹਨ, ਪਰ ਹਰੇਕ ਖੇਤਰ ਵਿਚ ਔਰਤਾਂ ਆਪਣੀ ਕਾਰਗੁਜ਼ਾਰੀ ਮਰਦਾਂ ਦੇ ਬਰਾਬਰ ਤਾਂ ਜ਼ਰੂਰ ਦਿਖਾ ਰਹੀਆਂ ਹਨ, ਜਿਸ ਦੇ ਸਿਰ 'ਤੇ ਉਨ੍ਹਾਂ ਦੇ ਕੰਮਾਂ ਨੂੰ ਦੁਨੀਆ ਭਰ ਵਿਚ ਵੱਸਦੇ ਲੋਕਾਂ ਲਈ ਇਕ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ | ਟਿੱਕਾ ਨੇ ਆਖਿਆ ਕਿ ਸਾਨੂੰ ਬੇਹੱਦ ਮਾਣ ਹੈ ਕਿ ਸਾਡੀਆਂ ਭੈਣਾਂ ਤੇ ਧੀਆਂ ਦੇਸ਼ ਵਿਦੇਸ਼ ਵਿਚ ਫੌਜ, ਡਾਕਟਰੀ, ਵਕਾਲਤ, ਵਪਾਰ ਅਤੇ ਹੋਰ ਕਿੱਤਿਆਂ ਵਿਚ ਬੜੇ ਮਾਣ ਨਾਲ ਵਿਚਰਦਿਆਂ ਹੋਈਆਂ ਵੱਡਾ ਨਾਮਣਾ ਖੱਟ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੋਰ ਵੀ ਤਨ ਦੇਹੀ ਨਾਲ ਮਿਹਨਤ ਕਰਕੇ ਵੱਡੀਆਂ ਵੱਡੀਆਂ ਮੰਜ਼ਿਲਾਂ ਸਰ ਕਰਨਗੀਆਂ | ਸਵਦੇਸ਼ੀ ਮੇਲੇ ਵਿਚ ਸਪਰਿੰਗ ਡੇਲ ਪਬਲਿਕ ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਮਾਲਵਿਕਾ ਸੂਦ, ਨਾਮਵਰ ਸਨਅਤਕਾਰ ਰਜਨੀ ਵੈਕਟਰ, ਫ਼ਿਲਮੀ ਅਦਾਕਾਰਾ ਨਿਰਮਲ ਰਿਸ਼ੀ ਅਤੇ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਸਮੇਤ ਅਨੇਕਾਂ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਬਦਲੇ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਮੇਲੇ ਦੀ ਪ੍ਰਬੰਧਕ ਰਾਸ਼ੀ ਅਗਰਵਾਲ ਨੇ ਟਿੱਕਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਾਂਝੇ ਮੋਰਚੇ ਦੇ ਐਕਸ਼ਨ 'ਚ ਸਪੈਟਾ ਦੀ ਵੱਡੀ ਭਾਗੀਦਾਰੀ ਦਾ ਐਲਾਨ <br/> ਅਗਲੀ ਖ਼ਬਰ ਮਾਸਟਰ ਤਾਰਾ ਸਿੰਘ ਕਾਲਜ ਵਿਖੇ ਮਨੋਵਿਗਿਆਨ ਕੁਇਜ਼ ਮੁਕਾਬਲਾ ਕਰਵਾਇਆ <br/>
Ad Position 24