29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸੰਤ ਨਿਰੰਕਾਰੀ ਸਤਿਸੰਗ ਭਵਨ ਤਰਨ ਤਾਰਨ ਵਿਖੇ ਖੂਨਦਾਨ ਕੈਂਪ

ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਮਨੁੱਖਤਾ ਅਤੇ ਪਰਉਪਕਾਰ ਦੀ ਸੇਵਾ ਦੀ ਭਾਵਨਾ ਨੂੰ ਸਮਰਪਿਤ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ) ਨੇ ਸੰਤ ਨਿਰੰਕਾਰੀ ਸਤਸੰਗ ਭਵਨ ਤਰਨ ਤਾਰਨ ਜ਼ੋਨ 13-ਏ ਵਿਖੇ ਕਰਵਾਏ ਸਤਿਸੰਗਤ ਦੌਰਾਨ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਅਤੇ ਮੈਂਬਰ ਇੰਚਾਰਜ ਐਚ.

Ad Position 21
No active advertisement
ਅਜੀਤ ਡੈਸਕ 30-11-2026
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਮਨੁੱਖਤਾ ਅਤੇ ਪਰਉਪਕਾਰ ਦੀ ਸੇਵਾ ਦੀ ਭਾਵਨਾ ਨੂੰ ਸਮਰਪਿਤ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ) ਨੇ ਸੰਤ ਨਿਰੰਕਾਰੀ ਸਤਸੰਗ ਭਵਨ ਤਰਨ ਤਾਰਨ ਜ਼ੋਨ 13-ਏ ਵਿਖੇ ਕਰਵਾਏ ਸਤਿਸੰਗਤ ਦੌਰਾਨ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਅਤੇ ਮੈਂਬਰ ਇੰਚਾਰਜ ਐਚ.ਐਸ. ਗੁਲੇਰੀਆ, ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦਾ ਪਵਿੱਤਰ ਸੰਦੇਸ਼ ਦੇਣ ਲਈ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਕੈਂਪ ਦਾ ਰਸਮੀ ਉਦਘਾਟਨ ਉਨ੍ਹਾਂ ਦੁਆਰਾ ਕੀਤਾ ਗਿਆ। ਖੂਨਦਾਨ ਕੈਂਪ ਦੇ ਨਾਲ ਲੱਗਦੇ ਵੱਡੇ ਸਤਿਸੰਗ ਵਿੱਚ, ਸਾਰੇ ਬੁਲਾਰਿਆਂ ਨੇ ਗੀਤਾਂ, ਕਵਿਤਾਵਾਂ ਅਤੇ ਭਾਵਨਾਵਾਂ ਰਾਹੀਂ ਮਹਾਨਤਾ, ਪਿਆਰ ਅਤੇ ਮਨੁੱਖਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸਿਵਲ ਹਸਪਤਾਲ ਤਰਨਤਾਰਨ ਅਤੇ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਦੇ ਬਲੱਡ ਬੈਂਕਾਂ ਦੇ ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਦੀ ਸਹਾਇਤਾ ਨਾਲ ਕੈਂਪ ਵਿਚ 201 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ, ਸੰਤ ਨਿਰੰਕਾਰੀ ਮਿਸ਼ਨ, ਜ਼ੋਨ 13-ਏ ਦੇ ਪ੍ਰਬੰਧਕਾਂ ਨੇ ਮਿਸ਼ਨ ਦੀ ਇਤਿਹਾਸਕ ਯਾਤਰਾ ਅਤੇ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਖੂਨਦਾਨ ਕਰਕੇ ਇਹ ਮਹਾਤਮਾ ਸਾਰੀ ਮਨੁੱਖਤਾ ਨਾਲ ਖੂਨ ਦਾ ਬੰਧਨ ਸਥਾਪਿਤ ਕਰ ਰਹੇ ਹਨ। ਇਸ ਖੂਨਦਾਨ ਕੈਂਪ ਵਿਚ ਜੋਗਿੰਦਰ ਸੁਖੀਜਾ , ਐਚ.ਐਸ. ਗੁਲੇਰੀਆ, ਪ੍ਰੇਮ ਕੁਮਾਰ ਮੁਖੀ ਸੰਤ ਨਿਰਕਾਰੀ ਭਵਨ ਤਰਨ ਤਾਰਨ, ਐਡ. ਸਰਨਜੀਤ ਚੌਹਾਨ ਅਤੇ ਵੱਡੀ ਗਿਣਤੀ ਵਿਚ ਪ੍ਰਬੰਧਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 9 ਨੂੰ ਪਿੰਡ ਮਾੜੀ ਮੇਘਾ ਵਿਖੇ ਮੁੱਖ ਮੰਤਰੀ ਦੀ ਲੋਕ ਮਿਲਣੀ ਦੀਆਂ ਤਿਆਰੀਆਂ - ਵਿਧਾਇਕ ਸਰਵਨ ਸਿੰਘ ਧੁੰਨ ਅਗਲੀ ਖ਼ਬਰ ਰਮਣੀਕ ਕੌਰ ਨੇ ਹਾਸਿਲ ਕੀਤਾ ‘ਜੈਮ ਆਫ ਸਹੋਦਿਆ ਐਵਾਰਡ-2026
Ad Position 24