29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਮਾਇਆ ਦੇਵੀ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਨੇ ਪਹੁੰਚ ਕੇ ਦਿੱਤੀ ਅੰਤਿਮ ਵਿਦਾਇਗੀ

ਤਰਨ ਤਾਰਨ, 29 ਨਵੰਬਰ (ਹਰਿਦਰ ਸਿੰਘ)—ਤਰਨ ਤਾਰਨ ਨਿਵਾਸੀ ਸਵ. ਕੇਵਲ ਕਿਸ਼ਨ ਠੇਕੇਦਾਰ ਦੀ ਪਤਨੀ ਮਾਇਆ ਦੇਵੀ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ।

Ad Position 21
No active advertisement
ਅਜੀਤ ਡੈਸਕ 30-11-2026
ਤਰਨ ਤਾਰਨ, 29 ਨਵੰਬਰ (ਹਰਿਦਰ ਸਿੰਘ)—ਤਰਨ ਤਾਰਨ ਨਿਵਾਸੀ ਸਵ. ਕੇਵਲ ਕਿਸ਼ਨ ਠੇਕੇਦਾਰ ਦੀ ਪਤਨੀ ਮਾਇਆ ਦੇਵੀ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਸੱਚਖੰਡ ਰੋਡ ਸਥਿਤ ਸਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਸਵ. ਮਾਇਆ ਦੇਵੀ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਵਿਸ਼ਨੂੰ ਤੇਜਪਾਲ ਅਤੇ ਵਿਸ਼ਾਲ ਕੁਮਾਰ ਵਲੋਂ ਦਿੱਤੀ ਗਈ। ਅੰਤਿਮ ਸੰਸਕਾਰ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ, ਸਾਬਕਾ ਚੇਅ. ਗੁਰਮਿੰਦਰ ਸਿੰਘ ਰਟੌਲ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਹਰਿੰਦਰ ਕੁਮਾਰ ਅਗਰਵਾਲ, ਵਿਜੈ ਕੁਮਾਰ ਮੁੰਡੇਪਿੰਡੀਏ, ਕੌਂਸਲਰ ਮਨੋਜ ਅਗਨੀਹੋਤਰੀ, ਗੌਰਵ ਵਰਮਾ, ਬਿੱਟੂ ਸ਼ਾਹ, ਪ੍ਰਸ਼ਾਂਤ ਗੁਲਾਟੀ, ਮਨੀਸ਼ ਬਲੌਰੀ, ਗੁਰਿੰਦਰ ਸਿੰਘ ਲਾਡੀ, ਰਜੇਸ਼ ਵਾਲੀਆ, ਨਵੀਨ ਸ਼ਰਮਾ, ਰੋਹਿਤ ਗੁਪਤਾ ਨੇ ਸਵ. ਮਾਇਆ ਦੇਵੀ ਦੇ ਸਪੁੱਤਰਾਂ ਵਿਸ਼ਨੂੰ ਤੇਜਪਾਲ, ਵਿਸ਼ਾਲ ਕੁਮਾਰ, ਬੇਟੀਆਂ ਸੁਮਨ, ਮਮਤਾ ਸ਼ਰਮਾ ਅਤੇ ਨੂੰਹਾਂ ਮੋਨਿਕਾ ਸ਼ਰਮਾ ਅਤੇ ਰਾਧਿਕਾ ਨਾਲ ਦੁੱਖ ਸਾਂਝਾ ਕੀਤਾ। ਆਏ ਹੋਏ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਵ. ਮਾਇਆ ਦੇਵੀ ਦੇ ਅਕਾਲ ਚਲਾਣਾ ਕਰਨ ’ਤੇ ਜਿਥੇ ਪਰਿਵਾਰ ਨੂੰ ਘਾਟਾ ਪਿਆ ਹੈ, ਉਥੇ ਸਮਾਜ ਨੂੰ ਵੀ ਉਨ੍ਹਾਂ ਦੀ ਘਾਟ ਰੜਕਦੀ ਰਹੇਗੀ। ਮਾਇਆ ਦੇਵੀ ਦਾ ਜੀਵਨ ਸਾਦਗੀ ਭਰਿਆ ਅਤੇ ਧਾਰਮਿਕ ਬਿਰਤੀ ਵਾਲਾ ਸੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀ ਵਿਦਿਆਰਥਣ ਰਾਜ ਪੱਧਰੀ ਕਿਡਸ ਜੈਵਲਿਨ ਥਰੋਅ ਮੁਕਾਬਲੇ ਵਿਚ ਜੇਤੂ ਅਗਲੀ ਖ਼ਬਰ ਪਿੰਡ ਸੁਲਤਾਨਵਿੰਡ ਵਿਖੇ ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਲ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ
Ad Position 24