29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਤਰਨ ਤਾਰਨ ਵਿਖੇ ਨਵੀਂ ਗਊਸ਼ਾਲਾ ਦਾ ਕੀਤਾ ਉਦਘਾਟਨ

ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)—ਤਰਨ ਤਾਰਨ ਵਿਖੇ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਰੋਹੀ ਪੁਲ ਨੇੜ੍ਹੇ ਹੋਲੀ ਸਿਟੀ ਕਲੋਨੀ ਵਿਖੇ ਨਵੀਂ ਗਊਸ਼ਾਲਾ ਨੂੰ ਖੋਲ੍ਹ ਦਿੱਤਾ ਗਿਆ, ਜਿਸ ਦਾ ਉਦਘਾਟਨ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਸ੍ਰੀ ਸਿਆਮ ਪਰਿਵਾਰ ਸੁਸਾਇਟੀ ਨਾਲ ਮਿਲ ਕੇ ਕੀਤਾ। ਇਸ ਉਦਘਾਟਨੀ ਸਮਾਰੋਹ ਵਿਚ ਗਊ ਮਾਤਾ ਪ੍ਰੇਮੀ ਅਤੇ ਸੰਗਤ ਵੀ ਪਹੁੰਚੀ।

Ad Position 21
No active advertisement
ਅਜੀਤ ਡੈਸਕ 30-11-2026
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)—ਤਰਨ ਤਾਰਨ ਵਿਖੇ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਰੋਹੀ ਪੁਲ ਨੇੜ੍ਹੇ ਹੋਲੀ ਸਿਟੀ ਕਲੋਨੀ ਵਿਖੇ ਨਵੀਂ ਗਊਸ਼ਾਲਾ ਨੂੰ ਖੋਲ੍ਹ ਦਿੱਤਾ ਗਿਆ, ਜਿਸ ਦਾ ਉਦਘਾਟਨ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਸ੍ਰੀ ਸਿਆਮ ਪਰਿਵਾਰ ਸੁਸਾਇਟੀ ਨਾਲ ਮਿਲ ਕੇ ਕੀਤਾ। ਇਸ ਉਦਘਾਟਨੀ ਸਮਾਰੋਹ ਵਿਚ ਗਊ ਮਾਤਾ ਪ੍ਰੇਮੀ ਅਤੇ ਸੰਗਤ ਵੀ ਪਹੁੰਚੀ। ਇਸ ਮੌਕੇ ਗਊਸ਼ਾਲਾ ਦਾ ਉਦਘਾਟਨ ਕਰਦਿਆਂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਗਊਸ਼ਾਲਾ ਦੀ ਕਾਫੀ ਸਮੇਂ ਤੋਂ ਸ਼ਹਿਰ ਵਾਸੀਆਂ ਦੀ ਜ਼ਰੂਰਤ ਸੀ ਕਿ ਬੇਘਰ ਗਊਆਂ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਹੀ ਸਮੇਂ ’ਤੇ ਚਾਰਾ ਦਿੱਤਾ ਜਾਵੇ। ਗਊਸ਼ਾਲਾ ਲਈ 1 ਏਕੜ ਜ਼ਮੀਨ ਪਾਸ ਕਰਵਾ ਕੇ ਇਹ ਗਊਸ਼ਾਲਾ ਸ਼ਹਿਰ ਵਾਸੀਆਂ ਨੂੰ ਸਪੁਰਦ ਕੀਤੀ ਗਈ ਹੈ। ਇਸ ਮੌਕੇ ਵਿਧਾਇਕ ਸੰਧੂ ਨੇ ਗਊਸ਼ਾਲਾ ਦੇ ਨਿਰਮਾਣ ਲਈ 50 ਲੱਖ ਰੁਪਏ ਦਾ ਫੰਡ ਅਤੇ ਆਪਣੇ ਨਿੱਜੀ ਖਰਚੇ ਵਿਚੋਂ 5 ਲੱਖ ਰੁਪਏ ਦਿੱਤੇ। ਇਸ ਗਊਸ਼ਾਲਾ ਦੀ ਜਿੰਮੇਵਾਰੀ ਸ੍ਰੀ ਸ਼ਿਆਮ ਪਰਿਵਾਰ ਸੁਸਾਇਟੀ ਨੂੰ ਸੌਂਪੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸੰਧੂ ਨੇ ਸਾਰੀਆਂ ਸੰਗਤਾਂ ਦਾ ਦਾ ਧੰਨਵਾਦ ਕੀਤਾ। ਉਨ੍ਹਾਂ ਤਰਨ ਤਾਰਨ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਕੋਈ ਰਾਜਨੀਤਿਕ ਸੋਚ ਨੂੰ ਛੱਡ ਕੇ ਸੇਵਾ ਭਾਵਨਾ ਨਾਲ ਗਊਆਂ ਦੀ ਸੇਵਾ ਕਰਨ। ਵਿਧਾਇਕ ਸੰਧੂ ਨੇ ਇਸ ਉਦਘਾਟਨੀ ਸਮਾਰੋਹ ਮੌਕੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗਊਸ਼ਾਲਾ ਸੁਸਾਇਟੀ ਮੈਂਬਰ, ਜਿੰਨਾਂ ਵਿਚ ਅਰੁਨ ਗੁਪਤਾ ਪ੍ਰਧਾਨ, ਰਮਨ ਕੁਮਾਰ ਮੀਤ ਪ੍ਰਧਾਨ, ਚਿਰਤਨ ਗੁਪਤਾ ਕੈਸ਼ੀਅਰ, ਰਾਜੀਵ ਕੁਮਾਰ ਜਨਰਲ ਸੈਕਟਰੀ, ਅਮਨ ਗੁਪਤਾ ਸੈਕਟਰੀ, ਰਾਜ ਕੁਮਾਰ ਮੈਂਬਰ, ਵਿਕਾਸ ਮਹਾਜਨ ਮੈਂਬਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਦੀ ਮੋਗਾ ਵਿਖੇ ਹੋਣ ਵਾਲੀ ਰੈਲੀ ਸੰਬੰਧੀ ਜਲਾਲਉਸਮਾ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਪੱਟੀ ਸ਼ਹਿਰ ਦੇ ਵਾਰਡ ਨੰਬਰ 13 ਤੋਂ ‘ਆਪ’ ਵਲੋਂ ਨਗਰ ਕੌਂਸਲ ਦੀ ਚੋਣ ਲੜ ਚੁੱਕੇ ਬਲਰਾਜ ਸਿੰਘ ਦੁਬਲੀ ਸਾਥੀਆਂ ਸਮੇਤ ਕਾਂਗ...
Ad Position 24