ਨੌਸ਼ਹਿਰਾ ਪੰਨੂੰਆ ਨਜ਼ਦੀਕ ਇਨੋਵਾ ਕਾਰ ਹੋਈ ਹਾਦਸੇ ਦਾ ਸ਼ਿਕਾਰ
ਨੌਸ਼ਹਿਰਾ ਪਨੂੰਆ, 28 ਨਵੰਬਰ (ਦੀਪਕ ਮੈਣੀ)–ਸ਼ਨੀਵਾਰ ਦੇ ਤੜਕਸਾਰ ਨੌਸ਼ਹਿਰਾ ਪਨੂੰਆ ਦੇ ਨਜਦੀਕ ਨੈਸ਼ਨਲ ਹਾਈਵੇ 54 ’ਤੇ ਵਾਪਰੇ ਹਾਦਸੇ ਵਿਚ ਇਨੋਵਾ ਕਾਰ ਸਵਾਰ ਅਤੇ ਡਰਾਈਵਰ ਵਾਲ ਵਾਲ ਬਚੇ। ਜਾਣਕਾਰੀ ਮੁਤਾਬਕ ਡਰਾਈਵਰ ਗੌਰਵ ਅਪਣੀ ਇਨੋਵਾ ਗੱਡੀ ਪੀ.
ਨੌਸ਼ਹਿਰਾ ਪਨੂੰਆ, 28 ਨਵੰਬਰ (ਦੀਪਕ ਮੈਣੀ)–ਸ਼ਨੀਵਾਰ ਦੇ ਤੜਕਸਾਰ ਨੌਸ਼ਹਿਰਾ ਪਨੂੰਆ ਦੇ ਨਜਦੀਕ ਨੈਸ਼ਨਲ ਹਾਈਵੇ 54 ’ਤੇ ਵਾਪਰੇ ਹਾਦਸੇ ਵਿਚ ਇਨੋਵਾ ਕਾਰ ਸਵਾਰ ਅਤੇ ਡਰਾਈਵਰ ਵਾਲ ਵਾਲ ਬਚੇ। ਜਾਣਕਾਰੀ ਮੁਤਾਬਕ ਡਰਾਈਵਰ ਗੌਰਵ ਅਪਣੀ ਇਨੋਵਾ ਗੱਡੀ ਪੀ. ਬੀ. 01 ਡੀ 6266 ’ਤੇ ਚਾਰ ਸਵਾਰੀਆ ਲੈ ਕੇ ਦਿੱਲੀ ਤੋਂ ਅੰਮ੍ਰਿਤਸਰ ਆ ਰਿਹਾ ਸੀ ਕਿ ਨੈਸ਼ਨਲ ਹਾਈਵੇ 54 ’ਤੇ ਦੁਬਾਰਾ ਬਣ ਰਹੀ ਸੜਕ ਕਾਰਣ ਦੋ ਫੁੱਟ ਡੂੰਘੇ ਪੁੱਟੇ ਟੋਏ ਵਿਚ ਤੇਜ਼ ਰਫ਼ਤਾਰ ਇਨੋਵਾ ਵੱਜ ਗਈ ਅਤੇ ਸੜਕ ਤੋਂ ਹੇਠਾ ਉਤਰ ਗਈ। ਇਸ ਹਾਦਸੇ ਕਾਰਨ ਇਨੋਵਾ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ। ਦੱਸਣਯੋਗ ਹੈ ਕਿ ਇਸ ਜਗ੍ਹਾ ’ਤੇ 19 ਨਵੰਬਰ ਤੋਂ ਕੋਈ 20 ਫੁੱਟ ਸੜਕ ਦੁਬਾਰਾ ਬਣਾਉਣ ਦਾ ਕੰਮ ਚੱਲ ਰਿਹਾ ਹੈ। ਠੇਕੇਦਾਰ ਵਲੋਂ ਚੱਲ ਰਹੇ ਕੰਮ ਬਾਰੇ ਅਗਾਊਂ ਕੋਈ ਚਿਤਾਵਨੀ ਬੋਰਡ ਨਹੀਂ ਲਗਾਇਆ ਗਿਆ ਜਦੋਂਕਿ 25 ਨਵੰਬਰ ਨੂੰ ਇਕ ਟਰਾਲੇ ਦੇ ਡਰਾਈਵਰ ਵਲੋਂ ਇਕ ਦਮ ਬਰੇਕ ਲਗਾਉਣ ਕਾਰਣ ਪਿਛੋਂ ਆ ਰਹੀ ਬਲੈਰੋ ਗੱਡੀ ਪਿਛਲੇ ਪਾਸੇ ਵੱਜਣ ਕਾਰਣ ਵਾਪਰੇ ਹਾਦਸੇ ਕਾਰਣ ਬਲੈਰੋ ਹਾਈਵੇ ਦੇ ਦੂਜੇ ਪਾਸੇ ਜਾਂ ਡਿੱਗੀ ਅਤੇ ਅੱਜ ਇਨੋਵਾ ਨਾਲ ਵਾਪਰੇ ਹਾਦਸੇ ਦਾ ਮੁੱਖ ਕਾਰਣ ਬਣ ਰਹੀ ਸੜਤ ਤੋਂ ਕੁਝ ਦੂਰੀ ’ਤੇ ਕੋਈ ਚਿਤਾਵਨੀ ਬੋਰਡ ਦਾ ਨਾ ਹੋਣਾ ਹੈ, ਜੋ ਕਿ ਠੇਕੇਦਾਰ ਦੀ ਅਣਗਹਿਲੀ ਮੰਨੀ ਜਾ ਰਹੀ ਹੈ।