25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਤੀਜੇ ਦਿਨ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਪੱਟੀ, 25 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਿਵਲ ਸਰਜਨ ਡਾ. ਸੰਦੀਪ ਧਵਨ ਵਲੋਂ ਮਿਲੀਆਂ ਹਦਾਇਤਾਂ ਮੁਤਾਬਿਕ ਅਤੇ ਐਸ.

Ad Position 21
No active advertisement
ਪੋਲੀਓ ਰੋਕੂ ਬੂੰਦਾਂ ਪਿਲਾਉਂਦੇ ਹੋਏ ਸੀ.ਐਚ.ਸੀ. ਕੈਰੋਂ ਦੇ ਸਿਹਤ ਅਧਿਕਾਰੀ ਅਤੇ ਕਰਮਚਾਰੀ। ਤਸਵੀਰ: ਕਾਲੇਕੇ 26-11-2026
ਪੱਟੀ, 25 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਿਵਲ ਸਰਜਨ ਡਾ. ਸੰਦੀਪ ਧਵਨ ਵਲੋਂ ਮਿਲੀਆਂ ਹਦਾਇਤਾਂ ਮੁਤਾਬਿਕ ਅਤੇ ਐਸ.ਐਮ.ਓ. ਕੈਰੋਂ ਡਾ. ਜਤਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਵਿਚ ਸੀ.ਐਚ.ਸੀ. ਕੈਰੋਂ ਦੇ ਅਧੀਨ ਆਉਂਦੇ ਵੱਖ ਵੱਖ 56 ਪਿੰਡਾਂ ਵਿਚ ਪਲਸ ਪੋਲੀਓ ਰਾਊਂਡ ਕਰਵਾਇਆ ਗਿਆ । ਇਸ ਮੁਹਿੰਮ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ. ਕੈਰੋਂ ਡਾ. ਜਤਿੰਦਰਪਾਲ ਸਿੰਘ ਵਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਵਿਚ ਵਿਸ਼ੇਸ਼ ਤੌਰ ’ਤੇ ਸਿਵਲ ਸਰਜਨ ਡਾ. ਸੰਦੀਪ ਧਵਨ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਵਲੋਂ ਸੀ.ਐਚਸੀ. ਕੈਰੋਂ ਦੇ ਹਾਈ ਰਿਸਕ ਏਰੀਏ ਵਿਚ ਚੈਕਿੰਗ ਕੀਤੀ ਗਈ। ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਕੁੱਲ 11678 ਬੱਚਿਆਂ ਅਤੇ ਕੁੱਲ 14,159 ਘਰਾਂ ਵਿਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਦਿੱਤੀਆਂ ਗਈਆਂ। ਇਸ ਮੁਹਿੰਮ ਨੂੰ ਚਲਾਉਣ ਲਈ 71 ਟੀਮਾਂ ਅਤੇ ਚਾਰ ਟਰਾਂਜਿਟ ਟੀਮਾਂ ਅਤੇ ਦੋ ਮੋਬਾਇਲ ਟੀਮਾਂ ਦਾ ਗਠਿਤ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਦੀ ਸੁਪਰਵਿਜ਼ਨ ਕਰਨ ਲਈ ਕੁੱਲ 13 ਸੁਪਰਵਾਈਜ਼ਰ ਅਤੇ ਇਕ ਨੋਡਲ ਅਫਸਰ ਨਿਯੁਕਤ ਕੀਤਾ ਗਿਆ। ਨੋਡਲ ਅਫਸਰ ਡਾ. ਰਮਨਦੀਪ ਪਨਵਰ ਵਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਵਿਚ ਪਹਿਲੇ ਦਿਨ ਬੂਥਾਂ ਉੱਪਰ ਬੈਠ ਕੇ ਅਤੇ ਅਗਲੇ ਦੋ ਦਿਨ ਘਰਾਂ ਵਿਚ ਜਾ ਕੇ ਬੱਚਿਆਂ ਨੂੰ ਬੂੰਦਾਂ ਪਿਲਾ ਕੇ ਇਹ ਟੀਚਾ ਪੂਰਾ ਕੀਤਾ ਗਿਆ। ਸਿਵਲ ਸਰਜਨ ਦਫਤਰ ਤਰਨ ਤਾਰਨ ਵਲੋਂ ਵਿਸ਼ੇਸ਼ ਤੌਰ ’ਤੇ ਡਾ. ਮਨਪ੍ਰੀਤ ਕੌਰ ਅਤੇ ਜਸਪਿੰਦਰ ਸਿੰਘ ਵਲੋਂ ਇਸ ਮੁਹਿੰਮ ਸੰਬੰਧੀ ਸੀ.ਐਚ.ਸੀ. ਕੈਰੋਂ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਚੈਕਿੰਗ ਕੀਤੀ ਗਈ। ਇਸ ਮੌਕੇ ਬੀ.ਈ.ਈ. ਸ਼ੇਰ ਸਿੰਘ ਵਲੋਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਅਜੇ ਵੀ ਗਵਾਂਢੀ ਦੇਸ਼ਾਂ ਵਿਚ ਪੋਲੀਓ ਦੇ ਕੇਸ ਨਿਕਲ ਰਹੇ ਹਨ। ਇਸ ਮੌਕੇ ਨੋਡਲ ਅਫਸਰ ਡਾ. ਰਮਨਦੀਪ ਪਨਵਰ, ਡਾ. ਪ੍ਰੀਤ ਕਮਲ, ਡਾਕਟਰ ਕੇ.ਪੀ. ਸਿੰਘ, ਸ਼ੇਰ ਸਿੰਘ ਬੀ.ਈ., ਕੰਵਲਜੀਤ ਕੌਰ ਨਰਸਿੰਗ ਸਿਸਟਰ, ਬਲਜੀਤ ਕੌਰ ਨਰਸਿੰਗ ਸਿਸਟਰ, ਕੁਲਦੀਪ ਕੌਰ ਚੀਫ ਫਾਰਮੇਸੀ ਅਫਸਰ, ਅਰਵਿੰਦਰ ਸਿੰਘ ਅਪਥਲਮਿਕ ਆਫਿਸਰ, ਅਮਰਜੀਤ ਸਿੰਘ ਭੁੱਲਰ ਹੈਲਥ ਇੰਸਪੈਕਟਰ, ਤਜਿੰਦਰ ਸਿੰਘ ਹੈਲਥ ਇੰਸਪੈਕਟਰ, ਦਿਲਬਾਗ ਸਿੰਘ ਹੈਲਥ ਇੰਸਪੈਕਟਰ, ਪੁਸ਼ਪਿੰਦਰ ਸਿੰਘ ਫਾਰਮੇਸੀ ਅਫਸਰ, ਧਰਮਿੰਦਰ ਸਿੰਘ ਐਮ.ਐਲ.ਟੀ., ਮਲਵਿੰਦਰ ਕੌਰ ਐਲ.ਐਚ.ਵੀ., ਜਗਦੀਪ ਕੌਰ ਐਲ.ਐਚ. ਵੀ. ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਹੋਣ ਨਾਲ ਹਲਕਾ ਖਡੂਰ ਸਾਹਿਬ ਵਿਚ ਖੁਸ਼ੀ ਦੀ ਲਹਿਰ - ਦਲਬੀਰ ਸਿੰਘ ਜਹਾਂਗੀਰ ਅਗਲੀ ਖ਼ਬਰ ਕੌਂਸਲਰ ਲਾਲੀ ਵਸੀਕਾ ਵਲੋਂ ਗਲੀ ਗੁਰਿੰਦਰ ਸਿੰਘ ਪ੍ਰੈੱਸ ਵਾਲੀ ਅਤੇ ਹਰਬੰਸ ਸਿੰਘ ਵਾਲੀ ਦਾ ਉਦਘਾਟਨ
Ad Position 24