75 ਸਾਲ ਦੀ ਉਮਰ ਵਿਚ ਵੀ ਕਾਮਰੇਡ ਮਹਾਂਵੀਰ ਸਿੰਘ ਦਾ ਖੇਡ ਮੈਦਾਨਾਂ ਵਿਚ ਜਲਵਾ, ਤਿੰਨ ਚਾਂਦੀ ਦੇ ਤਮਗੇ ਜਿੱਤੇ
ਪੱਟੀ, 25 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਉਮਰ ਸਿਰਫ਼ ਇੱਕ ਅੰਕੜਾ ਹੈ, ਜੇਕਰ ਮਨ ਵਿਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਅਤੇ ਸਰੀਰ ਵਿਚ ਮਿਹਨਤ ਕਰਨ ਦੀ ਹਿੰਮਤ ਹੋਵੇ ਤਾਂ ਇਨਸਾਨ ਕਿਸੇ ਵੀ ਉਮਰ ਵਿਚ ਨਵੀਆਂ ਮੰਜ਼ਿਲਾਂ ਸਰ ਕਰ ਸਕਦਾ ਹੈ। ਇਸ ਗੱਲ ਨੂੰ ਪੱਟੀ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਕਾਮਰੇਡ ਮਹਾਵੀਰ ਸਿੰਘ ਨੇ ਸਾਬਤ ਕਰ ਦਿਖਾਇਆ ਹੈ।
ਮ
ਮਸਤੂਆਣਾ ਸਾਹਿਬ ਵਿਖੇ 47ਵੀਆਂ ਪੰਜਾਬ ਮਾਸਟਰਜ਼ ਅਥਲੈਟਿਕ ਖੇਡਾਂ ਦੌਰਾਨ ਤਿੰਨ ਚਾਂਦੀ ਦੇ ਤਮਗੇ ਜਿੱਤਣ ਵਾਲੇ ਕਾਮਰੇਡ ਮਹਾਵੀਰ ਸਿੰਘ। ਅਜੀਤ ਤਸਵੀਰ
26-11-2026
ਪੱਟੀ, 25 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਉਮਰ ਸਿਰਫ਼ ਇੱਕ ਅੰਕੜਾ ਹੈ, ਜੇਕਰ ਮਨ ਵਿਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਅਤੇ ਸਰੀਰ ਵਿਚ ਮਿਹਨਤ ਕਰਨ ਦੀ ਹਿੰਮਤ ਹੋਵੇ ਤਾਂ ਇਨਸਾਨ ਕਿਸੇ ਵੀ ਉਮਰ ਵਿਚ ਨਵੀਆਂ ਮੰਜ਼ਿਲਾਂ ਸਰ ਕਰ ਸਕਦਾ ਹੈ। ਇਸ ਗੱਲ ਨੂੰ ਪੱਟੀ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਕਾਮਰੇਡ ਮਹਾਵੀਰ ਸਿੰਘ ਨੇ ਸਾਬਤ ਕਰ ਦਿਖਾਇਆ ਹੈ। ਮਸਤੂਆਣਾ ਸਾਹਿਬ ਵਿਖੇ ਕਰਵਾਈਆਂ ਗਈਆਂ 47ਵੀਆਂ ਪੰਜਾਬ ਮਾਸਟਰਜ਼ ਅਥਲੈਟਿਕ ਖੇਡਾਂ ਵਿਚ ਕਾ. ਮਹਾਂਵੀਰ ਸਿੰਘ ਨੇ 70 ਤੋਂ 75 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਚਾਂਦੀ ਦੇ ਤਮਗੇ ਆਪਣੇ ਨਾਂਅ ਕੀਤੇ। ਉਨ੍ਹਾਂ 100 ਮੀਟਰ ਦੌੜ, ਲੌਂਗ ਜੰਪ ਅਤੇ ਟ੍ਰਿਪਲ ਜੰਪ ਵਿਚ ਦੂਜਾ ਸਥਾਨ ਹਾਸਲ ਕਰਕੇ ਪੱਟੀ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਕਾ. ਮਹਾਂਵੀਰ ਸਿੰਘ ਦੀ ਇਹ ਪ੍ਰਾਪਤੀ ਸਿਰਫ਼ ਖੇਡ ਮੈਦਾਨ ਤੱਕ ਸੀਮਤ ਨਹੀਂ, ਸਗੋਂ ਅੱਜ ਦੀ ਨੌਜਵਾਨ ਪੀੜ੍ਹੀ ਲਈ ਇਕ ਵੱਡਾ ਸੰਦੇਸ਼ ਵੀ ਹੈ। ਅਜੋਕੇ ਸਮੇਂ ਵਿਚ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਦੀ ਲੋੜ ਹੈ, ਉੱਥੇ 70 ਸਾਲ ਤੋਂ ਵੱਧ ਉਮਰ ਵਿਚ ਉਨ੍ਹਾਂ ਵਲੋਂ ਦਿਖਾਇਆ ਗਿਆ ਖੇਡ ਜਜ਼ਬਾ ਸਿਹਤਮੰਦ ਜੀਵਨ ਜਿਊਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਦੀ ਪ੍ਰਾਪਤੀ ਇਹ ਦਰਸਾਉਂਦੀ ਹੈ ਕਿ ਸਰੀਰਕ ਤੰਦਰੁਸਤੀ, ਨਿਯਮਤ ਕਸਰਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਲਗਨ ਮਨੁੱਖ ਨੂੰ ਹਰ ਉਮਰ ਵਿਚ ਸਰਗਰਮ ਰੱਖ ਸਕਦੇ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਊਰਜਾ ਖੇਡਾਂ, ਸਿੱਖਿਆ ਅਤੇ ਉਸਾਰੂ ਗਤੀਵਿਧੀਆਂ ਵਿਚ ਲਗਾਉਣ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਉਣ। ਕਾ. ਮਹਾਂਵੀਰ ਸਿੰਘ ਦੀਆਂ ਇਹ ਤਿੰਨ ਪ੍ਰਾਪਤੀਆਂ ਪੱਟੀ ਇਲਾਕੇ ਲਈ ਮਾਣ ਵਾਲੀ ਗੱਲ ਹਨ ਅਤੇ ਉਨ੍ਹਾਂ ਨੇ ਆਪਣੀ ਮਿਹਨਤ ਤੇ ਖੇਡ ਭਾਵਨਾ ਨਾਲ ਇਹ ਸੁਨੇਹਾ ਦਿੱਤਾ ਹੈ ਕਿ ਜਿੱਤਣ ਦਾ ਜਜ਼ਬਾ ਉਮਰ ਦਾ ਮੁਥਾਜ ਨਹੀਂ ਹੁੰਦਾ।