26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਐਸ.ਡੀ.ਐਮ. ਅਮਨਪ੍ਰੀਤ ਸਿੰਘ ਨੇ ਬ੍ਰਾਹਮਣ ਸਮਾਜ ਦੀਆਂ ਸੁਣੀਆਂ ਮੁਸ਼ਕਿਲਾਂ ਚੇਅ. ਸ਼ੁੱਭਮ ਪ੍ਰਸ਼ਾਰ ਨੇ ਕੀਤਾ ਸਵਾਗਤ

ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)—ਰੈਡ ਕਰਾਸ ਭਵਨ ਤਰਨ ਤਾਰਨ ਵਿਖੇ ਕਰਵਾਈ ਗਈ ਇਕ ਵਿਸ਼ੇਸ਼ ਮੀਟਿੰਗ ਮੌਕੇ ਪਹੁੰਚੇ ਐਸ. ਡੀ.

Ad Position 21
No active advertisement
ਰੈੱਡ ਕਰਾਸ ਭਵਨ ਵਿਖੇ ਪਹੁੰਚੇ ਐਸ.ਡੀ.ਐਮ. ਅਮਨਪ੍ਰੀਤ ਸਿੰਘ ਬ੍ਰਾਹਮਣ ਸਮਾਜ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਨਾਲ ਹਨ ਚੇਅ. ਸ਼ੁੱਭਮ ਸ਼ਰਮਾ, ਪ੍ਰਧਾਨ ਪਵਨ ਕੁਮਾਰ ਮੁਰਾਦਪੁਰੀਆ ਤੇ ਹੋਰ। ਤਸਵੀਰ: ਲਵਲੀ 26-11-2026
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)—ਰੈਡ ਕਰਾਸ ਭਵਨ ਤਰਨ ਤਾਰਨ ਵਿਖੇ ਕਰਵਾਈ ਗਈ ਇਕ ਵਿਸ਼ੇਸ਼ ਮੀਟਿੰਗ ਮੌਕੇ ਪਹੁੰਚੇ ਐਸ.ਡੀ.ਐਮ. ਅਮਨਪ੍ਰੀਤ ਸਿੰਘ ਨੇ ਮੌਜੂਦ ਬ੍ਰਾਹਮਣ ਸਮਾਜ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਇਸ ਮੌਕੇ ਬ੍ਰਾਹਮਣ ਵੈਲਫੇਅਰ ਬੋਰਡ (ਪੰਜਾਬ ਸਰਕਾਰ) ਦੇ ਜ਼ਿਲ੍ਹਾ ਚੇਅਰਮੈਨ ਸ਼ੁੱਭਮ ਪ੍ਰਾਸ਼ਰ ਵਲੋਂ ਐਸ.ਡੀ.ਐਮ. ਅਮਨਪ੍ਰੀਤ ਸਿੰਘ ਦਾ ਇਥੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਐਸ.ਡੀ.ਐਮ. ਵਲੋਂ ਬ੍ਰਾਹਮਣ ਸਮਾਜ ਦੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ, ਜਿੰਨਾਂ ਵਿਚੋਂ ਕੁਝ ਦਾ ਉਨ੍ਹਾਂ ਨੇ ਮੌਕੇ ’ਤੇ ਹੀ ਹੱਲ ਕਰਵਾਇਆ। ਇਸ ਮੌਕੇ ਚੇਅ. ਸ਼ੁੱਭਮ ਪ੍ਰਾਸ਼ਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਵਿਚ ਸਮੂਹ ਬ੍ਰਾਹਮਣ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਪੰਜਾਬ ਸਰਕਾਰ ਤੱਕ ਲੈ ਕੇ ਜਾਣਗੇ ਅਤੇ ਉਨ੍ਹਾਂ ਦੇ ਹੱਲ ਕਰਵਾਉਣ ਲਈ ਹਮੇਸ਼ਾਂ ਯਤਨ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਜੇਕਰ ਕੋਈ ਸਰਕਾਰੇ ਦਰਬਾਰੇ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ, ਜੋ ਕਿ ਪਿਛਲੀਆਂ ਸਰਕਾਰਾਂ ਬਿਲਕੁਲ ਨਹੀਂ ਕਰਵਾ ਸਕੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲੋਕ ਵੱਧ ਤੋਂ ਵੱਧ ਲਾਭ ਲੈਣ ਅਤੇ ਕੋਈ ਵੀ ਇਨ੍ਹਾਂ ਸਕੀਮਾਂ ਤੋਂ ਵਾਂਝਾ ਨਾ ਰਹੇ। ਇਸ ਮੌਕੇ ਪਵਨ ਕੁਮਾਰ ਪ੍ਰਧਾਨ ਬ੍ਰਾਹਮਣ ਪ੍ਰਤੀਨਿਧੀ ਸਭਾ ਤਰਨ ਤਾਰਨ, ਅਵਤਾਰ ਸ਼ਰਮਾ, ਤਿਲਕ ਰਾਜ ਸ਼ਰਮਾ, ਮਹਿੰਦਰਪਾਲ ਸ਼ਰਮਾ, ਮੰਗਤ ਰਾਮ ਸ਼ਰਮਾ, ਸੰਦੀਪ ਕੁਮਾਰ ਸ਼ਰਮਾ, ਮਾਸਟਰ ਨਰਿੰਦਰ ਦੇਵ ਸਰਪ੍ਰਸਤ ਬ੍ਰਾਹਮਣ ਸਭਾ, ਵਰਿੰਦਰ ਕੁਮਾਰ, ਦਿਨੇਸ਼ ਸ਼ਰਮਾ, ਪ੍ਰਿੰਸ ਸ਼ਰਮਾ, ਮੋਹਨ ਸ਼ਰਮਾ, ਵਿਕਾਸ ਸ਼ਾਰਦਾ, ਕ੍ਰਿਸ਼ਨ ਦੇਵ, ਸੁਭਾਸ਼ ਚੰਦਰ, ਭੁਪਿੰਦਰ ਸ਼ਰਮਾ, ਸ਼ਾਮ ਲਾਲ ਮੁਰਾਦਪਰਾ, ਰੋਹਿਤ ਕੁਮਾਰ, ਮਾ. ਅਨਿਲ ਸ਼ਾਸਤਰੀ, ਮਾ. ਵਿਨੋਦ ਕੁਮਾਰ, ਮੁਕੇਸ਼ ਚੰਦਰ ਜੋਸ਼ੀ, ਸੂਰਜ ਸ਼ਰਮਾ, ਵਿਜੈ ਲਕਸ਼ਮੀ, ਪ੍ਰਵੀਨ ਕੁਮਾਰੀ, ਆਸ਼ਾ ਰਾਣੀ, ਪ੍ਰਮਜੀਤ, ਜਨਕ ਰਾਣੀ, ਅਕਾਸ਼, ਮੁਸਕਾਨ, ਅਜੈ ਕੁਮਾਰ, ਨਿਤਿਨ ਕਾਲੀਆ, ਬਬਲੂ ਕਾਲੀਆ, ਨਰੇਸ਼ ਕੁਮਾਰ, ਪ੍ਰੇਮ ਚੰਦ ਕਾਲੀਆ, ਵਿੱਕੀ ਸ਼ਰਮਾ, ਅਮਿਤ ਕੁਮਾਰ, ਹਰਨੇਕ ਸਿੰਘ, ਦੀਪਕ ਪੁੰਜ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਹਰੀਕੇ ਵਿਖੇ ਗੁਰਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਕਸਬਾ ਮੁਰਾਦਪੁਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24