18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸ਼ਹੀਦ ਭਾਈ ਬਲਜਿੰਦਰ ਸਿੰਘ , ਸੁਖਦੇਵ ਸਿੰਘ ਅਤੇ ਬਾਪੂ ਸੁਲੱਖਣ ਸਿੰਘ ਦੀ ਯਾਦ ’ ਚ ਧਾਰਮਿਕ ਸਮਾਗਮ

ਸਰਹਾਲੀ ਕਲਾਂ, 18 ਨਵੰਬਰ ( ਅਜੇ ਸਿੰਘ ਹੁੰਦਲ)–1990 ਦੇ ਦਹਾਕੇ ਵਿਚ ਚੱਲੇ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਇੰਜੀਨੀਅਰ ਭਾਈ ਬਲਜਿੰਦਰ ਸਿੰਘ ਬਾਬਾ ਉਰਫ ਬਾਬਾ ਵਰਿਆਮ ਸਿੰਘ ਅਕਾਲੀ, ਉਨ੍ਹਾਂ ਦੇ ਪਿਤਾ ਲੈਕਚਰਾਰ ਸੁਖਦੇਵ ਸਿੰਘ ਅਤੇ ਆਜਾਦੀ ਘੁਲਾਟੀਏ ਨਾਨਾ ਸੁਲੱਖਣ ਸਿੰਘ ਭਕਨਾ ਦੀ ਯਾਦ ਵਿਚ ਸ਼ਹੀਦਾਂ ਦੇ ਪਰਿਵਾਰ ਵਲੋਂ ਗੁਰਦੁਆਰਾ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਸਰਹਾਲੀ ਵਿਖੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।

Ad Position 21
No active advertisement
ਸ਼ਹੀਦ ਭਾਈ ਬਲਜਿੰਦਰ ਸਿੰਘ ਦੇ ਮਾਤਾ ਸੁਖਵੰਤ ਕੌਰ ਅਤੇ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਸੁੱਖਾ ਸਿੰਘ ਮੁਖੀ ਸੰਪਰਦਾਇ ਸਰਹਾਲੀ ਸਾਹਿਬ। ਤਸਵੀਰ–ਹੁੰਦਲ 19-11-2026
ਸਰਹਾਲੀ ਕਲਾਂ, 18 ਨਵੰਬਰ ( ਅਜੇ ਸਿੰਘ ਹੁੰਦਲ)–1990 ਦੇ ਦਹਾਕੇ ਵਿਚ ਚੱਲੇ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਇੰਜੀਨੀਅਰ ਭਾਈ ਬਲਜਿੰਦਰ ਸਿੰਘ ਬਾਬਾ ਉਰਫ ਬਾਬਾ ਵਰਿਆਮ ਸਿੰਘ ਅਕਾਲੀ, ਉਨ੍ਹਾਂ ਦੇ ਪਿਤਾ ਲੈਕਚਰਾਰ ਸੁਖਦੇਵ ਸਿੰਘ ਅਤੇ ਆਜਾਦੀ ਘੁਲਾਟੀਏ ਨਾਨਾ ਸੁਲੱਖਣ ਸਿੰਘ ਭਕਨਾ ਦੀ ਯਾਦ ਵਿਚ ਸ਼ਹੀਦਾਂ ਦੇ ਪਰਿਵਾਰ ਵਲੋਂ ਗੁਰਦੁਆਰਾ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਸਰਹਾਲੀ ਵਿਖੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੌਜੂਦਾ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਹਾਜਰੀ ਭਰੀ ਗਈ। ਸੰਤ ਬਾਬਾ ਸੁੱਖਾ ਸਿੰਘ ਨੇ ਭਾਈ ਬਲਜਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਯਾਦ ਕਰਦਿਆਂ ਦੱਸਿਆ ਕਿ ਪੂਰਾ ਪਰਿਵਾਰ ਹੀ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਦੀ ਸੰਗਤ ਕਰਦਿਆਂ ਕਾਰ ਸੇਵਾ ਵਿਚ ਹਿੱਸਾ ਲੈਂਦੇ ਰਹੇ ਹਨ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਨੇ ਹੁਕਮਰਾਨੇ ਦੀ ਵਿਆਖਿਆ ਕੀਤੀ ਇਸ ਪਰਿਵਾਰ ਵਲੋਂ ਸਿੱਖ ਸੰਘਰਸ਼ ਦੌਰਾਨ ਪਾਏ ਲਾਸਾਨੀ ਯੋਗਦਾਨ ਨੂੰ ਸੰਗਤਾ ਨਾਲ ਸਾਂਝਾ ਕੀਤਾ, ਜਿਸ ਵਿਚ ਪਰਿਵਾਰ ਦੇ ਤਿੰਨ ਮੈਂਬਰ ਸ਼ਹੀਦ ਹੋਏ। ਇਹਨਾਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਪਰਿਵਾਰ ਵਲੋਂ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ। ਇਸ ਸਮੇਂ ਸ਼ਹੀਦ ਭਾਈ ਬਲਜਿੰਦਰ ਸਿੰਘ ਦੇ ਮਾਤਾ ਸੁਖਵੰਤ ਕੌਰ ਨੂੰ ਸੰਤ ਬਾਬਾ ਸੁੱਖਾ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਸਰਪੰਚ ਸੁਬੇਗ ਸਿੰਘ, ਸਾਹਿਬ ਸਿੰਘ ਸਾਬਕਾ ਸਰਪੰਚ, ਬਾਬਾ ਸਰਬਜੀਤ ਸਿੰਘ, ਪ੍ਰੋ.ਬਲਬੀਰ ਸਿੰਘ ਕੋਲਾ, ਨਰਿੰਦਰ ਸਿੰਘ ਢਿਲੋਂ,ਹ ਰਮਿੰਦਰ ਸਿੰਘ,ਜਸਵਿੰਦਰ ਸਿੰਘ ਭਰਾਤਾ ਸ਼ਹੀਦ ਬਲਜਿੰਦਰ ਸਿੰਘ, ਗੁਰਜਿੰਦਰ ਸਿੰਘ, ਮਨਦੀਪ ਕੌਰ, ਮਾਤਾ ਪਾਰ ਕੌਰ, ਲੈਕਚਰਾਰ ਨਵਦੀਪ ਕੌਰ, ਚਰਨਜੀਤ ਸਿੰਘ ਤੇਜਾ, ਜਤਿੰਦਰਪਾਲ ਸਿੰਘ, ਰਣਦੀਪ ਕੌਰ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਵੈ - ਗਣਨਾ ਨਾਲ ਸੰਬੰਧਿਤ ਕਰਵਾਏ ਡਰਾਇੰਗ ਅਤੇ ਭਾਸ਼ਨ ਮੁਕਾਬਲੇ 30 ਨਵੰਬਰ ਤੱਕ ਸਵੈ-ਗਣਨਾ ਕਰਨ ਲਈ ਵੱਧ ਤੋਂ ਵੱਧ ਲੋਕਾਂ... ਅਗਲੀ ਖ਼ਬਰ ਸਵੀਪ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਕੁਇਜ਼ ਤੇ ਲੇਖ ਮੁਕਾਬਲੇ
Ad Position 24