18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

1 ਲੱਖ ਦੀ ਆਨਲਾਈਨ ਠੱਗੀ ਮਾਮਲੇ ਵਿਚ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 18 ਨਵੰਬਰ (ਪਰਮਜੀਤ ਜੋਸ਼ੀ)—ਸਾਈਬਰ ਕ੍ਰਾਈਮ ਤਰਨ ਤਾਰਨ ਪੁਲਿਸ ਵਲੋ ਇਕ ਵਿਅਕਤੀ ਨਾਲ 1 ਲੱਖ ਦੀ ਆਨਲਾਈਨ ਠੱਗੀ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖਿਲਾਫ ਧੋਖਾਧੜੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਲਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਲਾਸੌਰ ਨੇ ਸਾਈਬਰ ਕ੍ਰਾਈਮ ਤਰਨ ਤਾਰਨ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸਦੇ ਫੋਨ ’ਤੇ ਇਕ ਲੜਕੀ ਦਾ ਫੋਨ ਆਇਆ ਕਿ ਤੁਸੀ ਮੋਗਲੈਗਿਸ ਕੰਪਨੀ ਵਿਚ ਆਰਡਰ ਕਰ ਰਹੇ ਹੋ ਪਰ ਤੁਸੀ ਆਰਡਰ ਕਿਉਂ ਨਹੀ ਕੀਤਾ।

Ad Position 21
No active advertisement
ਅਜੀਤ ਡੈਸਕ 19-11-2026
ਤਰਨ ਤਾਰਨ, 18 ਨਵੰਬਰ (ਪਰਮਜੀਤ ਜੋਸ਼ੀ)—ਸਾਈਬਰ ਕ੍ਰਾਈਮ ਤਰਨ ਤਾਰਨ ਪੁਲਿਸ ਵਲੋ ਇਕ ਵਿਅਕਤੀ ਨਾਲ 1 ਲੱਖ ਦੀ ਆਨਲਾਈਨ ਠੱਗੀ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖਿਲਾਫ ਧੋਖਾਧੜੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਲਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਲਾਸੌਰ ਨੇ ਸਾਈਬਰ ਕ੍ਰਾਈਮ ਤਰਨ ਤਾਰਨ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸਦੇ ਫੋਨ ’ਤੇ ਇਕ ਲੜਕੀ ਦਾ ਫੋਨ ਆਇਆ ਕਿ ਤੁਸੀ ਮੋਗਲੈਗਿਸ ਕੰਪਨੀ ਵਿਚ ਆਰਡਰ ਕਰ ਰਹੇ ਹੋ ਪਰ ਤੁਸੀ ਆਰਡਰ ਕਿਉਂ ਨਹੀ ਕੀਤਾ। ਉਸ ਨੇ ਕਿਹਾ ਕਿ ਉਹ ਡਾਊਨ ਡਿਲੀਵਰੀ ਨਹੀਂ ਕਰਦੇ, ਇਸ ਕਰਕੇ ਆਰਡਰ ਨਹੀਂ ਕੀਤਾ ਸੀ। ਲੜਕੀ ਨੇ ਉਸ ਨੂੰ ਕਿਹਾ ਕਿ ਤੁਹਾਡਾ ਆਰਡਰ ਹੋ ਜਾਵੇਗਾ ਪਰ 2 ਹਜ਼ਾਰ ਰੁਪਏ ਟੋਕਨ ਪੇਮੈਂਟ ਕਰਨੀ ਪਵੇਗੀ। ਲੜਕੀ ਵਲੋ ਇਕ ਸਕੈਨਰ ਭੇਜਿਆ ਗਿਆ ਤਾਂ ਉਸ ਨੇ 2 ਹਜ਼ਾਰ ਰੁਪਏ ਐੱਚ.ਡੀ.ਐੱਫ.ਸੀ. ਬੈਂਕ ਦੇ ਖਾਤੇ ਵਿਚੋ 2 ਹਜ਼ਾਰ ਰੁਪਏ ਪਾ ਦਿੱਤੇ। 2-3 ਦਿਨ ਬਾਅਦ ਉਸ ਨੂੰ ਆਰਡਰ ਨੂੰ ਕੈਂਸਲ ਕਰਨ ਲਈ ਕਿਹਾ ਗਿਆ ਪਰ ਉਸਨੇ ਨਹੀ ਕੀਤਾ ਤਾਂ ਫਿਰ ਉਸਦਾ ਆਰਡਰ ਆਪਣੇ ਆਪ ਹੀ ਕੈਂਸਲ ਕਰ ਦਿੱਤਾ। ਜਦੋਂ ਉਸਨੇ ਆਪਣੇ ਵਲੋਂ ਪਾਏ 2 ਹਜ਼ਾਰ ਵਾਪਸ ਲੈਣ ਲਈ ਕਿਹਾ ਤਾਂ ਉਸ ਨੂੰ ਕਿਹਾ ਕਿ ਤੁਸੀ ਐਨੀਡੈਕਸ ਐਪ ਡਾਊਨਲੋਡ ਕਰੋ ਅਤੇ ਉਨ੍ਹਾਂ ਦੇ ਕਹਿਣ ’ਤੇ ਉਸ ਨੇ ਐਪ ਡਾਊਨਲੋਡ ਕਰ ਲਿਆ ਅਤੇ ਸਕਰੀਨ ਸ਼ੋਰਟ ਉਨ੍ਹਾਂ ਦੇ ਕਹਿਣ ’ਤੇ ਉਨ੍ਹਾਂ ਨੂੰ ਭੇਜ ਦਿੱਤਾ। ਜਦੋਂ ਉਸ ਵਲੋਂ ਐੱਚ.ਡੀ.ਐੱਫ.ਸੀ . ਬੈਂਕ ਬ੍ਰਾਂਚ ਜੰਡਿਆਲਾ ਰੋਡ ਤਰਨ ਤਾਰਨ ਜਾ ਕੇ ਪਤਾ ਕੀਤਾ ਗਿਆ ਤਾਂ ਉਸ ਦੇ ਖਾਤੇ ਵਿਚੋਂ ਚਾਰ ਵਾਰੀ ਪੈਸੇ ਨਿਕਲ ਚੁੱਕੇ ਸਨ ਜੋ ਕਰੀਬ 1 ਲੱਖ ਰੁਪਏ ਬਣਦੇ ਸਨ। ਜਾਂਚ ਅਧਿਕਾਰੀ ਏ.ਐੱਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ’ਚੋਂ ਹਵਾਲਾਤੀਆਂ ਪਾਸੋਂ ਮੋਬਾਈਲ ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ ਅਗਲੀ ਖ਼ਬਰ ਦਲਜੀਤ ਸਿੰਘ ਪੰਨੂ ਭੋਜੀਆਂ ਨੂੰ ਵੱਖ - ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ
Ad Position 24