ਬੀ.ਐਸ.ਐਫ. ਵਲੋਂ ਹਿੰਦ-ਪਾਕਿ ਸਰਹੱਦ ਨੇੜਿਓਂ ਡਰੋਨ ਤੇ ਸ਼ੱਕੀ ਪੈਕੇਟ ਬਰਾਮਦ
ਝਬਾਲ, 17 ਨਵੰਬਰ (ਸੁਖਦੇਵ ਸਿੰਘ)-ਸਰਹੱਦੀ ਪਿੰਡ ਛੀਨਾ ਬਿਧੀ ਨੇੜ੍ਹੇ ਸਥਿਤ ਬੀ. ਓ.
ਝਬਾਲ, 17 ਨਵੰਬਰ (ਸੁਖਦੇਵ ਸਿੰਘ)-ਸਰਹੱਦੀ ਪਿੰਡ ਛੀਨਾ ਬਿਧੀ ਨੇੜ੍ਹੇ ਸਥਿਤ ਬੀ.ਓ.ਪੀ. ਕਰਨੈਲ ਚੌਂਕੀ ਵਿਖੇ ਤਾਇਨਾਤ ਬੀ.ਐਸ.ਐਫ. ਜਵਾਨਾਂ ਨੂੰ ਖੇਤਾਂ ਵਿਚੋਂ ਪਾਕਿਸਤਾਨੀ ਡਰੋਨ ਅਤੇ ਇਕ ਸ਼ੱਕੀ ਪੈਕਟ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਸਵੇਰੇ ਬੀ.ਓ.ਪੀ. ਕਰਨੈਲ ਚੌਕੀ ਦੇ ਇਲਾਕੇ ਵਿਚ ਤਾਇਨਾਤ ਬੀ.ਐਸ.ਐਫ. ਜਵਾਨਾਂ ਨੂੰ ਆਪਣੇ ਉੱਪਰੋਂ ਕੁਝ ਉੱਡਣ ਦੀ ਆਵਾਜ਼ ਸੁਣਾਈ ਦਿੱਤੀ। ਜਵਾਨਾਂ ਨੇ ਤੁਰੰਤ ਸੁਚੇਤਤਾ ਦਿਖਾਉਂਦਿਆਂ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਬੀ.ਪੀ. ਨੰਬਰ 127/31 ਨੇੜ੍ਹੇ ਇਕ ਛੋਟਾ ਪੈਕੇਟ ਅਤੇ ਇਕ ਛੋਟਾ ਡਰੋਨ ਬਰਾਮਦ ਹੋਇਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪੈਕੇਟ ਵਿਚ ਛੋਟੇ ਹਥਿਆਰ ਹੋ ਸਕਦੇ ਹਨ। ਬੀ.ਐਸ.ਐਫ. ਅਧਿਕਾਰੀਆਂ ਨੇ ਇਸ ਬਰਾਮਦਗੀ ਬਾਰੇ ਸਥਾਨਕ ਪੁਲਿਸ ਥਾਣਾ ਸਰਾਏ ਅਮਾਨਤ ਖਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਵਲੋਂ ਬਰਾਮਦ ਕੀਤੀਆਂ ਵਸਤੂਆਂ ਦੀ ਜਾਂਚ ਅਤੇ ਅਗਲੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।