15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ ਫਾਇਰ

ਤਰਨ ਤਾਰਨ, 15 ਨਵੰਬਰ (ਹਰਿੰਦਰ ਸਿੰਘ)–ਇਕ ਵਿਅਕਤੀ ’ਤੇ ਜਾਨੋ ਮਾਰਨ ਦੀ ਨੀਅਤ ਨਾਲ ਫਾਇਰ ਕਰਨ ’ਤੇ ਥਾਣਾ ਸਿਟੀ ਪੱਟੀ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਸ਼ਿਵਦੀਪ ਸਿੰਘ ਪੁੱਤਰ ਕਿਸ਼ਨ ਗੋਪਾਲ ਵਾਸੀ ਵਾਰਡ ਨੰਬਰ 7 ਪੱਟੀ ਨੇ ਦੱਸਿਆ ਕਿ ਮਿਤੀ 13 ਨਵੰਬਰ ਨੂੰ ਸਮਾਂ ਕਰੀਬ 9.

Ad Position 21
No active advertisement
ਅਜੀਤ ਡੈਸਕ 16-11-2026
ਤਰਨ ਤਾਰਨ, 15 ਨਵੰਬਰ (ਹਰਿੰਦਰ ਸਿੰਘ)–ਇਕ ਵਿਅਕਤੀ ’ਤੇ ਜਾਨੋ ਮਾਰਨ ਦੀ ਨੀਅਤ ਨਾਲ ਫਾਇਰ ਕਰਨ ’ਤੇ ਥਾਣਾ ਸਿਟੀ ਪੱਟੀ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਸ਼ਿਵਦੀਪ ਸਿੰਘ ਪੁੱਤਰ ਕਿਸ਼ਨ ਗੋਪਾਲ ਵਾਸੀ ਵਾਰਡ ਨੰਬਰ 7 ਪੱਟੀ ਨੇ ਦੱਸਿਆ ਕਿ ਮਿਤੀ 13 ਨਵੰਬਰ ਨੂੰ ਸਮਾਂ ਕਰੀਬ 9.40 ਵਜੇ ਰਾਤ ਨੂੰ ਉਹ ਆਪਣੇ ਘਰ ਵਿਚ ਮੌਜੂਦ ਸੀ ਕਿ ਉਸ ਨੂੰ ਅਚਾਨਕ ਇਕ ਹਵਾਈ ਫਾਇਰ ਹੋਣ ਦੀ ਅਵਾਜ ਸੁਣੀ। ਜਦੋਂ ਉਸ ਨੇ ਘਰ ਦੇ ਬਾਹਰ ਵੇਖਿਆ ਤਾਂ ਤਿੰਨ ਵਿਅਕਤੀ ਇਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ, ਜਿੰਨਾਂ ਵਿਚੋਂ ਉਹ ਦੋ ਵਿਅਕਤੀਆਂ ਨੂੰ ਪਛਾਣਦਾ ਹੈ ਅਤੇ ਇਕ ਵਿਅਕਤੀ ਜਿਸਦਾ ਨਾਂਅ ਰਣਜੀਤ ਸਿੰਘ ਉਰਫ ਲੱਡੀ ਪੁੱਤਰ ਜਰਨੈਲ ਸਿੰਘ ਵਾਸੀ ਨੇੜ੍ਹੇ ਜਵਾਲਾ ਜੋਤੀ ਮੰਦਰ ਵਾਰਡ ਨੰਬਰ 4 ਪੱਟੀ ਸਮੇਤ ਪਿਸਟਲ ਅਤੇ ਦੂਸਰਾ ਵਿਅਕਤੀ ਮਨੀ ਉਰਫ ਕੱਟਾ ਪੁੱਤਰ ਪਰਮਜੀਤ ਸਿੰਘ ਵਾਸੀ ਸਿੰਗਲ ਬਸਤੀ ਵਾਰਡ ਨੰਬਰ 1 ਪੱਟੀ ਸਮੇਤ ਦਾਤਰ ਅਤੇ ਉਨ੍ਹਾਂ ਦੇ ਨਾਲ ਤੀਸਰਾ ਇਕ ਅਣਪਛਾਤਾ ਵਿਅਕਤੀ, ਜੋ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਦੂਸਰੇ ਮੋਟਰਸਾਈਲ ਸਪਲੈਂਡਰ ਬਿਨਾ ਨੰਬਰੀ ’ਤੇ ਵੀ ਦੋ ਨੌਜਵਾਨ ਸਵਾਰ ਸਨ, ਜਿੰਨਾ ਨੇ ਮੂੰਹ ਬੰਨੇ ਹੋਏ ਸਨ ਅਤੇ ਹੱਥਾਂ ਵਿਚ ਦਾਤਰ ਸਨ। ਏਨੇ ਨੂੰ ਰਣਜੀਤ ਸਿੰਘ ਉਰਫ ਲੱਡੀ ਨੇ ਲਲਕਾਰਾ ਮਾਰ ਕੇ ਆਪਣੇ ਪਿਸਟਲ ਦਾ ਸਿੱਧਾ ਫਾਇਰ ਮਾਰ ਦੇਣ ਦੀ ਨੀਅਤ ਨਾਲ ਮੇਰੇ ’ਤੇ ਕੀਤਾ ਤੇ ਉਹ ਹੇਠਾਂ ਬੈਠ ਗਿਆ ਤਾਂ ਫਾਇਰ ਮੇਰੇ ਸਿਰ ਉਪਰ ਦੀ ਲੰਘ ਗਿਆ। ਰਣਜੀਤ ਸਿੰਘ ਉਰਫ ਲੱਡੀ ਨੇ ਮਾਰ ਦੇਣ ਦੀ ਨੀਅਤ ਨਾਲ ਇਕ ਹੋਰ ਫਾਇਰ ਮੇਰੇ ’ਤੇ ਕੀਤਾ, ਪਰ ਪਿਸਟਲ ਦਾ ਗਲੋਕ ਅੜਨ ਕਰਕੇ ਫਾਇਰ ਨਹੀਂ ਹੋ ਸਕਿਆ। ਮੈਂ ਮਾਰ ਦਿੱਤਾ, ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਰੌਲਾ ਸੁਣ ਕੇ ਆਂਢ ਗੁਆਂਢ ਵਿਚ ਕਾਫੀ ਲੋਕ ਇਕੱਠੇ ਹੋ ਗਏ। ਲੋਕਾਂ ਦੇ ਇਕੱਠ ਨੂੰ ਵੇਖਦੇ ਹੋਏ ਉਕਤ ਵਿਅਕਤੀ ਆਪਣੇ–ਆਪਣੇ ਹਥਿਆਰਾਂ ਸਮੇਤ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਮੌਕਾ ਤੋਂ ਫਰਾਰ ਹੋ ਗਏ। ਇਸ ਸੰਬੰਧੀ ਐਸ.ਐਚ.ਓ. ਵਿਪਨ ਕੁਮਾਰ ਨੇ ਰਣਜੀਤ ਸਿੰਘ ਉਰਫ਼ ਲੱਡੀ ਅਤੇ ਮਨੀ ਉਰਫ਼ ਕੱਟਾ ਵਾਸੀਆਨ ਪੱਟੀ ਤੋਂ ਇਲਾਵਾ ਉਨ੍ਹਾਂ ਨਾਲ ਆਏ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ ’ਚੋਂ ਹਵਾਲਾਤੀ ਕੋਲੋਂ ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਗੁਰਦੁਆਰਾ ਲਕੀਰ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗੁਰਮਤਿ ਸਮਾਗਮ
Ad Position 24