15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਗੈਵੀ ਕਲੇਰ’ ਨੇ 1 ਹਫ਼ਤੇ ਵਿਚ ਨਿਊਜੀਲੈਂਡ ਦੇ 7 ਵੀਜ਼ੇ ਲਗਵਾਏ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚਲਦੀਆਂ ਬੱਸਾਂ ’ਤੇ ਰਮਨਦੀਪ ਕੌਰ ਸੇਰੋਂ ਤੇ ਬਿੱਲਾ ਸੇਰੋਂ ਦੀ ਟਿੱਪਣੀ

ਤਰਨ ਤਾਰਨ, 15 ਨਵੰਬਰ (ਹਰਿੰਦਰ ਸਿੰਘ)-ਨੌਸ਼ਹਿਰਾ ਪੰਨੂੰਆਂ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚੱਲ ਰਹੀਆਂ ਬੱਸਾਂ ਦੇ ਆਪਸ ਵਿਚ ਟੱਕਰ ਹੋਣ ਤੋਂ ਬਾਅਦ ਸਰਕਾਰੀ ਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਹੋਣੇ ਚਾਲੂ ਹੋ ਗਏ ਹਨ, ਜਿਸ ਵਿਚ ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਨੇ ਆਪਣੀ ਇਕ ਵੀਡੀਓ ਜਾਰੀ ਕਰ ਮ੍ਰਿਤਕ ਵਿਅਕਤੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ, ਉਸ ਦੇ ਨਾਲ ਹੀ ਇਸ ਘਟਨਾ ਦੌਰਾਨ ਜਿੰਨਾਂ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਸਰਕਾਰ ਕੋਲੋਂ ਮੁਆਵਜ਼ੇ ਦੀ ਗੱਲ ਵੀ ਕੀਤੀ ਗਈ। ਰਮਨਦੀਪ ਕੌਰ ਸੇਰੋਂ ਦੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਵੀ ਇਸ ਘਟਨਾ ’ਤੇ ਸਰਕਾਰ ਵਿਰੁੱਧ ਤਿੱਖੀ ਟਿੱਪਣੀ ਕੀਤੀ।

Ad Position 21
No active advertisement
ਅਜੀਤ ਡੈਸਕ 16-11-2026
ਤਰਨ ਤਾਰਨ, 15 ਨਵੰਬਰ (ਹਰਿੰਦਰ ਸਿੰਘ)-ਨੌਸ਼ਹਿਰਾ ਪੰਨੂੰਆਂ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚੱਲ ਰਹੀਆਂ ਬੱਸਾਂ ਦੇ ਆਪਸ ਵਿਚ ਟੱਕਰ ਹੋਣ ਤੋਂ ਬਾਅਦ ਸਰਕਾਰੀ ਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਹੋਣੇ ਚਾਲੂ ਹੋ ਗਏ ਹਨ, ਜਿਸ ਵਿਚ ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਨੇ ਆਪਣੀ ਇਕ ਵੀਡੀਓ ਜਾਰੀ ਕਰ ਮ੍ਰਿਤਕ ਵਿਅਕਤੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ, ਉਸ ਦੇ ਨਾਲ ਹੀ ਇਸ ਘਟਨਾ ਦੌਰਾਨ ਜਿੰਨਾਂ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਸਰਕਾਰ ਕੋਲੋਂ ਮੁਆਵਜ਼ੇ ਦੀ ਗੱਲ ਵੀ ਕੀਤੀ ਗਈ। ਰਮਨਦੀਪ ਕੌਰ ਸੇਰੋਂ ਦੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਵੀ ਇਸ ਘਟਨਾ ’ਤੇ ਸਰਕਾਰ ਵਿਰੁੱਧ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਨੌਸ਼ਹਿਰਾ ਪੰਨੂੰਆਂ ਵਿਖੇ ਦਰਦਨਾਕ ਹਾਦਸਾ ਵਾਪਰਿਆ, ਜਿਸਨੇ ਪੂਰੇ ਇਲਾਕੇ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ । ਉਨ੍ਹਾਂ ਕਿਹਾ ਕਿ ਗੱਲ ਇਹ ਵੀ ਹੈ ਕਿ ਇਹ ਹਾਦਸਾ ਜਿੱਥੇ ਕੁਦਰਤੀ ਹੋ ਸਕਦਾ ਹੈ, ਪਰ ਉਥੇ ਹੀ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਚੱਲਦੀ ਬੱਸ ’ਤੇ ਵੀ ਕਈ ਸਵਾਲ ਖੜ੍ਹੇ ਕਰਦਾ ਹੈ । ਜਿਸ ਬੱਸ ਦਾ ਹਾਦਸਾ ਹੋਇਆ, ਉਸ ਦਾ ਨੰਬਰ ਪੀ.ਬੀ.01 ਏ. 9912 ਹੈ। ਇਸ ਬੱਸ ਦੀ ਰਜਿਸਟ੍ਰੇਸ਼ਨ, ਇੰਸ਼ੋਰੈਂਸ, ਫਿਟਨੈੱਸ ਅਤੇ ਪ੍ਰਦੂਸ਼ਣ ਸਰਟੀਫਿਕੇਟ ਤੱਕ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਜਦੋਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਪਹਿਲਾਂ ਹੀ ਅਜਿਹੀਆਂ ਬੱਸਾਂ ਦੇ ਸੜਕਾਂ ’ਤੇ ਚੱਲਣ ’ਤੇ ਸਵਾਲ ਉਠਾ ਚੁੱਕਾ ਸੀ ਤਾਂ ਫਿਰ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਕਿਉਂ ਪਾਇਆ? ‘ਕਾਨੂੰਨ ਦੀਆਂ ਧੱਜੀਆਂ ਉਡਾ ਕੇ ਬਿਨਾਂ ਜ਼ਰੂਰੀ ਦਸਤਾਵੇਜ਼ਾਂ ਤੋਂ ਇਹ ਬੱਸਾਂ ਪੰਜਾਬ ਦੀਆਂ ਸੜਕਾਂ ’ਤੇ ਕਿਵੇਂ ਚੱਲ ਰਹੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਸਵ. ਗੁਰਦਿਆਲ ਸਿੰਘ ਦੀ ਯਾਦ ’ਚ ਲਗਾਏ ਅੱਖਾਂ ਦੇ ਕੈਂਪ ਦੌਰਾਨ 320 ਮਰੀਜ਼ਾਂ ਦੀ ਜਾਂਚ, 35 ਆਪ੍ਰੇਸ਼ਨ ਲਈ ਚੁਣੇ ਅਗਲੀ ਖ਼ਬਰ ਨੌਸ਼ਹਿਰਾ ਪੰਨੂੰਆਂ ਵਿਖੇ ਵਾਪਰੇ ਬੱਸ ਹਾਦਸੇ ਵਿਚ ਜ਼ਖ਼ਮੀ ਹੋਏ ਯਾਤਰੀਆਂ ਦਾ ਹਰਜੀਤ ਸਿੰਘ ਸੰਧੂ ਨੇ ਜਾਣਿਆ ਹਾਲ-ਚਾਲ
Ad Position 24