ਸਰਕੂਲਰ ਰੋਡ ਚੌਕ ਨੂਰਦੀ ਅੱਡਾ ਦੀ ਸੜਕ ’ਤੇ ਪ੍ਰੀਮਿਕਸ ਦਾ ਕੰਮ ਸ਼ੁਰੂ
ਤਰਨ ਤਾਰਨ, 10 ਨਵੰਬਰ (ਹਰਿੰਦਰ ਸਿੰਘ)—ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਗੁਰੂ ਨਗਰੀ ਦੇ ਸ਼ੁਰੂ ਕੀਤੇ ਵਿਕਾਸ ਕਾਰਜਾਂ ਤਹਿਤ ਸਥਾਨਿਕ ਨੂਰਦੀ ਅੱਡਾ ਬਾਹੀ ਸਰਕੂਲਰ ਰੋਡ ਦਾ ਉਦਘਾਟਨ ਸੀਨੀਅਰ ‘ਆਪ’ ਆਗੂ ਅਮਰਜੀਤ ਸਿੰਘ ਲਾਡਾ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਾ.
ਤਰਨ ਤਾਰਨ, 10 ਨਵੰਬਰ (ਹਰਿੰਦਰ ਸਿੰਘ)—ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਗੁਰੂ ਨਗਰੀ ਦੇ ਸ਼ੁਰੂ ਕੀਤੇ ਵਿਕਾਸ ਕਾਰਜਾਂ ਤਹਿਤ ਸਥਾਨਿਕ ਨੂਰਦੀ ਅੱਡਾ ਬਾਹੀ ਸਰਕੂਲਰ ਰੋਡ ਦਾ ਉਦਘਾਟਨ ਸੀਨੀਅਰ ‘ਆਪ’ ਆਗੂ ਅਮਰਜੀਤ ਸਿੰਘ ਲਾਡਾ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਾ. ਮਨਜਿੰਦਰ ਸਿੰਘ ਗਿੱਲ, ਬਲਜੀਤ ਸਿੰਘ ਬਿੱਟੂ, ਮਨਪ੍ਰੀਤ ਸਿੰਘ ਮਨੀ, ਰਾਮਬੀਰ ਸਿੰਘ ਬੁੰਲਦੀ, ਵੀਰ ਸਿੰਘ, ਹਰਪ੍ਰੀਤ ਸਿੰਘ, ਰਾਜਾ, ਗੁਰਮੀਤ ਸਿੰਘ, ਦਿਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਇਸ ਮੌਕੇ ਅਮਰਜੀਤ ਸਿੰਘ ਲਾਡਾ ਨੇ ਕਿਹਾ ਕਿ ਗੁਰੂ ਨਗਰੀ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਵਧੀਆ ਸੜਕਾਂ, ਗਲੀਆਂ, ਸੀਵਰੇਜ, ਸਟਰੀਟ ਲਾਈਟਾਂ ਸ਼ਹਿਰ ਵਾਸੀਆਂ ਦੇ ਮੁੱਢਲੇ ਅਧਿਕਾਰ ਹਨ। ਇਨ੍ਹਾਂ ਤੋਂ ਸ਼ਹਿਰ ਵਾਸੀਆਂ ਨੂੰ ਵਾਂਝੇ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲਦ ਹੀ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਨਿਯਾਤ ਦਿਵਾਉਣ ਲਈ ਕੱਕਾ ਕੰਡਿਆਲਾ ਬਾਈਪਾਸ ਵਾਲਾ ਰੇਲਵੇ ਪੁੱਲ ਵੀ ਸ਼ਹਿਰ ਨਿਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ।