ਬਿਨਾਂ ਪਾਰਕਿੰਗ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਬਣ ਰਹੀਆਂ ਟ੍ਰੈਫਿਕ ਸਮੱਸਿਆ ਦਾ ਕਾਰਨ
ਤਰਨ ਤਾਰਨ, 9 ਨਵੰਬਰ (ਇਕਬਾਲ ਸਿੰਘ ਸੋਢੀ)— ਤਰਨ ਤਾਰਨ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ, ਜਿਸ ਦਾ ਮੁੱਖ ਕਾਰਨ ਸੜਕ ਕਿਨਾਰੇ ਬਿਨਾਂ ਪਾਰਕਿੰਗ ਲੋਕਾਂ ਵਲੋਂ ਖ਼ੜੀਆਂ ਕੀਤੀਆਂ ਗੱਡੀਆਂ ਹਨ ਕਿਉਂਕਿ ਲੋਕ ਖ੍ਰੀਦਦਾਰੀ ਕਰਨ ਲਈ ਬਾਜ਼ਾਰਾਂ ਵਿਚ ਚਲੇ ਜਾਂਦੇ ਹਨ ਅਤੇ ਆਪਣੇ ਵਾਹਨ ਸੜਕਾਂ ਕਿਨਾਰੇ ਬਿਨਾਂ ਕਿਸੇ ਪਾਰਕਿੰਗ ਤੋਂ ਲਗਾ ਜਾਂਦੇ ਹਨ ਜਿਸ ਕਾਰਨ ਸੜਕਾਂ ਦਾ ਰਸਤਾ ਤੰਗ ਹੋਣ ਕਾਰਨ ਦੂਸਰੇ ਲੰਘਣ ਵਾਲੇ ਵਾਹਨਾਂ ਦਾ ਵੱਡਾ ਜਾਮ ਲੱਗ ਜਾਂਦਾ ਹੈ ਪ੍ਰੰਤੂ ਟ੍ਰੈਫਿਕ ਪੁਲਿਸ ਇਨ੍ਹਾਂ ਖਿਲਾਫ ਕਾਰਵਾਈ ਕਰਨ ਤੋਂ ਅਸਮਰੱਥ ਦਿਖਾਈ ਦੇ ਰਿਹੀ ਹੈ। ਸ਼ਹਿਰ ਦੇ ਮੁੱਖ ਚੌਂਕ ਚਾਰ ਖੰਭਾ ਚੌਂਕ, ਬੌਹੜੀ ਚੌਂਕ, ਤਹਿਸੀਲ ਚੌਂਕ ਤੋਂ ਇਲਾਵਾ ਹੋਰਨਾਂ ਚੌਂਕਾਂ ਵਿਚ ਟ੍ਰੈਫਿਕ ਸਮੱਸਿਆ ਗੰਭੀਰ ਬਣੀ ਹੋਈ ਹੈ ਅਤੇ ਟ੍ਰੈਫਿਕ ਦੇ ਵੱਡੇ ਵੱਡੇ ਜਾਮ ਸੜਕਾਂ ’ਤੇ ਦੇਖਣ ਨੂੰ ਮਿਲ ਰਹੇ ਹਨ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚ
ਚਾਰ ਖੰਭਾ ਚੌਕ ਨਜ਼ਦੀਕ ਸੜਕਾਂ ਕਿਨਾਰੇ ਬਿਨਾਂ ਪਾਰਕਿੰਗ ਖੜੀਆਂ ਗੱਡੀਆਂ ਦਾ ਦ੍ਰਿਸ਼। ਤਸਵੀਰ–ਲਵਲੀ
10-11-2026
ਤਰਨ ਤਾਰਨ, 9 ਨਵੰਬਰ (ਇਕਬਾਲ ਸਿੰਘ ਸੋਢੀ)— ਤਰਨ ਤਾਰਨ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ, ਜਿਸ ਦਾ ਮੁੱਖ ਕਾਰਨ ਸੜਕ ਕਿਨਾਰੇ ਬਿਨਾਂ ਪਾਰਕਿੰਗ ਲੋਕਾਂ ਵਲੋਂ ਖ਼ੜੀਆਂ ਕੀਤੀਆਂ ਗੱਡੀਆਂ ਹਨ ਕਿਉਂਕਿ ਲੋਕ ਖ੍ਰੀਦਦਾਰੀ ਕਰਨ ਲਈ ਬਾਜ਼ਾਰਾਂ ਵਿਚ ਚਲੇ ਜਾਂਦੇ ਹਨ ਅਤੇ ਆਪਣੇ ਵਾਹਨ ਸੜਕਾਂ ਕਿਨਾਰੇ ਬਿਨਾਂ ਕਿਸੇ ਪਾਰਕਿੰਗ ਤੋਂ ਲਗਾ ਜਾਂਦੇ ਹਨ ਜਿਸ ਕਾਰਨ ਸੜਕਾਂ ਦਾ ਰਸਤਾ ਤੰਗ ਹੋਣ ਕਾਰਨ ਦੂਸਰੇ ਲੰਘਣ ਵਾਲੇ ਵਾਹਨਾਂ ਦਾ ਵੱਡਾ ਜਾਮ ਲੱਗ ਜਾਂਦਾ ਹੈ ਪ੍ਰੰਤੂ ਟ੍ਰੈਫਿਕ ਪੁਲਿਸ ਇਨ੍ਹਾਂ ਖਿਲਾਫ ਕਾਰਵਾਈ ਕਰਨ ਤੋਂ ਅਸਮਰੱਥ ਦਿਖਾਈ ਦੇ ਰਿਹੀ ਹੈ। ਸ਼ਹਿਰ ਦੇ ਮੁੱਖ ਚੌਂਕ ਚਾਰ ਖੰਭਾ ਚੌਂਕ, ਬੌਹੜੀ ਚੌਂਕ, ਤਹਿਸੀਲ ਚੌਂਕ ਤੋਂ ਇਲਾਵਾ ਹੋਰਨਾਂ ਚੌਂਕਾਂ ਵਿਚ ਟ੍ਰੈਫਿਕ ਸਮੱਸਿਆ ਗੰਭੀਰ ਬਣੀ ਹੋਈ ਹੈ ਅਤੇ ਟ੍ਰੈਫਿਕ ਦੇ ਵੱਡੇ ਵੱਡੇ ਜਾਮ ਸੜਕਾਂ ’ਤੇ ਦੇਖਣ ਨੂੰ ਮਿਲ ਰਹੇ ਹਨ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ ਟ੍ਰੈਫਿਕ ਪੁਲਿਸ ਵਲੋਂ ਛੋਟੇ ਮੋਟੇ ਕਾਰੋਬਾਰ ਕਰਨ ਵਾਲਿਆਂ ਦੇ ਸਮਾਨ ਜਾਂ ਰੇਹੜੀਆਂ ਨੂੰ ਹਟਾਇਆ ਜਾਂਦਾ ਹੈ ਪ੍ਰੰਤੂ ਵੱਡੇ-ਵੱਡੇ ਦੁਕਾਨਦਾਰਾਂ ਵਲੋਂ ਬਿਨਾਂ ਪਾਰਰਿੰਗ ਸੜਕਾਂ ’ਤੇ ਕਿਨਾਰੇ ਖੜੀਆਂ ਗੱਡੀਆਂ ਨੂੰ ਕਿਉਂ ਨਹੀਂ ਹਟਾਇਆ ਜਾਂਦਾ ਹੈ, ਜਿਸ ਕਾਰਨ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਸ਼ਹਿਰ ਨਿਵਾਸੀਆਂ ਐੱਸ.ਐੱਸ.ਪੀ. ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਵਿਚ ਸੁਧਾਰ ਲਈ ਠੋਸ ਕਦਮ ਚੁੱਕੇ ਜਾਣ ਅਤੇ ਬਿਨਾ ਪਾਰਕਿੰਗ ਸੜਕਾਂ ’ਤੇ ਖੜੀਆਂ ਗੱਡੀਆਂ ਦੇ ਚਲਾਨ ਕੱਟੇ ਜਾਣ ਅਤੇ ਉਨ੍ਹਾਂ ਨੂੰ ਜਬਤ ਕਰਕੇ ਥਾਣਿਆਂ ਵਿਚ ਬੰਦ ਕੀਤਾ ਜਾਵੇ।