3 ਕਿੱਲੋ 434 ਗ੍ਰਾਮ ਹੈਰੋਇਨ ਸਮੇਤ 2 ਪਿਸਟਲ ਅਤੇ ਕਾਰਤੂਸ ਬਰਾਮਦ
ਤਰਨ ਤਾਰਨ, 9 ਨਵੰਬਰ (ਹਰਿੰਦਰ ਸਿੰਘ)— ਸਰਹੱਦੀ ਖੇਤਰ ਖਾਲੜਾ ਅਤੇ ਖੇਮਕਰਨ ਤੋਂ ਪੁਲਿਸ ਨੇ 3 ਕਿਲੋ 434 ਗ੍ਰਾਮ ਹੈਰੋਇਨ ਸਮੇਤ 2 ਪਿਸਟਲ, ਮੈਗਜੀਨ ਅਤੇ 100 ਕਾਰਤੂਸ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਖਾਲੜਾ ਦੇ ਏ.
ਤਰਨ ਤਾਰਨ, 9 ਨਵੰਬਰ (ਹਰਿੰਦਰ ਸਿੰਘ)— ਸਰਹੱਦੀ ਖੇਤਰ ਖਾਲੜਾ ਅਤੇ ਖੇਮਕਰਨ ਤੋਂ ਪੁਲਿਸ ਨੇ 3 ਕਿਲੋ 434 ਗ੍ਰਾਮ ਹੈਰੋਇਨ ਸਮੇਤ 2 ਪਿਸਟਲ, ਮੈਗਜੀਨ ਅਤੇ 100 ਕਾਰਤੂਸ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਖਾਲੜਾ ਦੇ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਮਾੜੀਕੰਬੋਕੇ ਨਜਦੀਕ ਡਰੋਨ ਦੀ ਹਰਕਤ ਹੋਈ ਹੈ ਤਾਂ ਤੁਰੰਤ ਉਨ੍ਹਾਂ ਇਸ ਦੀ ਸੂਚਨਾ ਬੀ.ਐੱਸ.ਐਫ. 142 ਬਟਾਲੀਅਨ ਦੇ ਕੰਪਨੀ ਕਮਾਂਡਰ ਰਾਜੇਸ਼ਯਾਵਦ ਨੂੰ ਦਿੱਤੀ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਇਲਾਕੇ ਵਿਚ ਸਰਚ ਕੀਤਾ ਤਾਂ ਇਕ ਪੀਲੇ ਰੰਗ ਦਾ ਪੈਕੇਟ ਬਰਾਮਦ ਹੋ Ç ਆ, ਜਿਸ ਵਿਚੋਂ 3 ਕਿਲੋ 434 ਗ੍ਰਾਮ ਹੈਰੋਇਨ ਤੋਂ ਇਲਾਵਾ 2 ਪਿਸਟਲ ਅਤੇ 2 ਮੈਗਜੀਨ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਅਸਲਾ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਖੇਮਕਰਨ ਦੇ ਏ.ਐੱਸ.ਆਈ. ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਲਾਕੇ ਵਿਚ ਇਕ ਕੱਪੜੇ ਦੀ ਗੁਲਥੀ ਵਿਚ ਕਾਰਤੂਸ ਪਏ ਹੋਏ ਹਨ, ਜੋ ਕਿ ਅਣਪਛਾਤੇ ਵਿਅਕਤੀ ਵਲੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਏ ਗਏ ਹਨ ਤਾਂ ਉਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਕੇ 100 ਕਾਰਤੂਸ ਬਰਾਮਦ ਕੀਤੇ ਹਨ ਅਤੇ ਇਸ ਸੰਬੰਧੀ ਥਾਣਾ ਖੇਮਕਰਨ ਵਿਖੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।