07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਦਿ ਵਿਜ਼ਡਮ ਸਕੂਲ ਵਲੋਂ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਸਾਲਾਨਾ ਸਮਾਗਮ ਕਰਵਾਇਆ

ਤਰਨ ਤਾਰਨ, 7 ਨਵੰਬਰ (ਹਰਿੰਦਰ ਸਿੰਘ)– ਦਿ ਵਿਜ਼ਡਮ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ ਤਰਨ ਤਾਰਨ ਵਲੋਂ ਆਪਣਾ ਪਹਿਲਾ ਸਾਲਾਨਾ ਸਮਾਗਮ ਬੜੇ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਇਸ ਯਾਦਗਾਰੀ ਸਮਾਗਮ ਦੀ ਮੁੱਖ ਥੀਮ ‘ਮੈਂ ਹਾਂ ਪੰਜਾਬ’ ਰਹੀ।

Ad Position 21
No active advertisement
ਦਿ ਵਿਜ਼ਡਮ ਸਕੂਲ ਤਰਨ ਤਾਰਨ ਵਿਖੇ ਕਰਵਾਏ ਗਏ ਪਹਿਲੇ ਸਾਲਾਨਾ ਸਮਾਗਮ ਦੇ ਵੱਖ-ਵੱਖ ਦ੍ਰਿਸ਼। 08-11-2026
ਤਰਨ ਤਾਰਨ, 7 ਨਵੰਬਰ (ਹਰਿੰਦਰ ਸਿੰਘ)– ਦਿ ਵਿਜ਼ਡਮ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ ਤਰਨ ਤਾਰਨ ਵਲੋਂ ਆਪਣਾ ਪਹਿਲਾ ਸਾਲਾਨਾ ਸਮਾਗਮ ਬੜੇ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਇਸ ਯਾਦਗਾਰੀ ਸਮਾਗਮ ਦੀ ਮੁੱਖ ਥੀਮ ‘ਮੈਂ ਹਾਂ ਪੰਜਾਬ’ ਰਹੀ। ਇਸ ਮੌਕੇ ਪਲੇਅ ਸਕੂਲ ਤੋਂ ਲੈ ਕੇ ਅੱਠਵੀਂ ਜਮਾਤ ਅਤੇ ਸੀਨੀਅਰ ਵਿੰਗ ਤੱਕ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲੈਂਦਿਆਂ ਆਪਣੀ ਅਦਭੁੱਤ ਪ੍ਰਤਿਭਾ, ਕਲਾਤਮਕ ਯੋਗਤਾ, ਆਤਮ-ਵਿਸ਼ਵਾਸ ਅਤੇ ਸ਼ਾਨਦਾਰ ਮੰਚੀ ਪੇਸ਼ਕਾਰੀ ਨਾਲ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਸ਼ਾਨਦਾਰ ਸਮਾਗਮ ਦੀ ਰੌਣਕ ਉਸ ਸਮੇਂ ਹੋਰ ਵੀ ਵਧ ਗਈ ਜਦੋਂ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਘੁੱਗੀ, ਏ.ਆਈ.ਜੀ. ਜਗਜੀਤ ਸਿੰਘ ਵਾਲੀਆ ਅਤੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਜ਼ ਜੱਜ ਬਿਕਰਮ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪ੍ਰਸ਼ਾਸਨ, ਨਿਆਂਪਾਲਿਕਾ, ਸਿੱਖਿਆ, ਰਾਜਨੀਤੀ, ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰਾਂ ਨਾਲ ਸਬੰਧਤ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਪ੍ਰਮੁੱਖ ਮਹਿਮਾਨਾਂ ਵਿਚ ਰਾਕੇਸ਼ ਰਮਨ ਅਰੋੜਾ ਸੀਨੀਅਰ ਐਡਵੋਕੇਟ, ਕਮਲਜੀਤ ਸਿੰਘ ਔਲਖ ਸੁਪਰਡੈਂਟ ਆਫ਼ ਪੁਲਿਸ, ਗੁਰਸੇਵਕ ਸਿੰਘ ਔਲਖ ਡਾਇਰੈਕਟਰ, ਪੀ.ਐੱਸ.ਆਈ.ਡੀ.ਸੀ. ਅਤੇ ਸੀਨੀਅਰ ਰਾਜਨੀਤਿਕ ਆਗੂ, ਸਰਬਜੀਤ ਸਿੰਘ ਭੁੱਲਰ ਕੌਂਸਲਰ ਅਤੇ ਸੀਨੀਅਰ ਰਾਜਨੀਤਿਕ ਆਗੂ, ਜਗਪ੍ਰੀਤ ਸਿੰਘ ਜ਼ਿਲ੍ਹਾ ਟਾਊਨ ਪਲਾਨਰ, ਮੈਡਮ ਰਜਨੀ ਸਟੇਟ ਟੈਕਸ ਅਫ਼ਸਰ, ਰਾਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ, ਰਾਜੇਸ਼ ਕੁਮਾਰ ਡੀ.ਸੀ.ਪੀ.ਓ., ਤਰਨਤਾਰਨ, ਸਤਵੰਤ ਕੌਰ ਜ਼ਿਲ੍ਹਾ ਖੇਡ ਅਫ਼ਸਰ ਅਤੇ ਅਵਤਾਰ ਸਿੰਘ ਤਨੇਜਾ (ਉੱਘੇ ਉਦਯੋਗਪਤੀ ਸੀਨੀਅਰ ਰਾਜਨੀਤਿਕ ਆਗੂ ਅਤੇ ਸਮਾਜ ਸੇਵਕ ਸ਼ਾਮਿਲ ਸਨ। ਖੇਡ ਜਗਤ ਦੀਆਂ ਨਾਮਵਰ ਹਸਤੀਆਂ ਨੇ ਵੀ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਨ੍ਹਾਂ ਵਿਚ ਕੁੰਵਰ ਅੰਮ੍ਰਿਤਬੀਰ ਸਿੰਘ ਪੁਸ਼-ਅੱਪ ਮੈਨ ਆਫ਼ ਪੰਜਾਬ ਅਤੇ ਵਿਸ਼ਵ ਰਿਕਾਰਡ ਧਾਰਕ, ਧਰਮਿੰਦਰ ਸਿੰਘ ਯਾਦਵ ਮੁੱਕੇਬਾਜ਼, ਓਲੰਪੀਅਨ ਅਤੇ ਅਰਜੁਨ ਐਵਾਰਡੀ, ਸੁਤੰਤਰ ਰਾਜ ਸਿੰਘ ਸਾਬਕਾ ਮੁੱਖ ਕੋਚ, ਭਾਰਤੀ ਮੁੱਕੇਬਾਜ਼ੀ ਟੀਮ ਅਤੇ ਦਰੋਣਾਚਾਰੀਆ ਐਵਾਰਡੀ, ਸ਼ਰਨਜੀਤ ਸਿੰਘ ਡੀ.ਐੱਸ.ਪੀ., ਵਿਜੀਲੈਂਸ ਅਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ, ਰਣਜੀਤ ਸਿੰਘ ਸਬ-ਇੰਸਪੈਕਟਰ ਪੰਜਾਬ ਪੁਲਿਸ ਅਤੇ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ, ਗੁਰਜੀਤ ਸਿੰਘ ਕਬੱਡੀ ਕੋਚ ਅਤੇ ਅੰਤਰਰਾਸ਼ਟਰੀ ਖੇਡ ਸ਼ਖ਼ਸੀਅਤ, ਕੁਲਵਿੰਦਰ ਸਿੰਘ ਐਥਲੈਟਿਕਸ ਕੋਚ ਅਤੇ ਬੈਸਟ ਐਥਲੀਟ ਐਵਾਰਡੀ, ਰਣਜੀਤ ਸਿੰਘ ਚੀਮਾ ਪਹਿਲਵਾਨ ਕੁਸ਼ਤੀ ਕੋਚ ਅਤੇ ਦੀਪਕ ਕੁਮਾਰ ਸ਼ੂਟਿੰਗ ਕੋਚ ਦੇ ਨਾਮ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਰਹੇ। ਇਸ ਤੋਂ ਇਲਾਵਾ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਹਰਿਸਮਨ ਸਿੰਘ, ਸੁਖਵਿੰਦਰ ਸਿੰਘ, ਸੁਖਵੰਤ ਗਿੱਲ ਅਤੇ ਸਾਬਕਾ ਫ਼ੌਜੀ ਅਧਿਕਾਰੀ ਤੇ ਵੀਰ ਚੱਕਰ ਐਵਾਰਡੀ ਤੇਜਿੰਦਰ ਸਿੰਘ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ। ਨਿਆਂਪਾਲਿਕਾ ਅਤੇ ਸਿੱਖਿਆ ਵਿਭਾਗ ਨਾਲ ਸਬੰਧਤ ਪ੍ਰਤੀਨਿਧੀਆਂ ਵਿਚ ਬਲਰਾਜ ਸਿੱਧੂ ਜੁਡੀਸ਼ੀਅਲ ਕੰਪਲੈਕਸ ਦੇ ਪ੍ਰਤੀਨਿਧੀ, ਸਾਹਿਬ ਸਿੰਘ ਬੀ.ਓ. ਕੋਆਰਡੀਨੇਟਰ, ਐੱਮ.ਆਈ.ਐੱਸ., ਸਿੱਖਿਆ ਵਿਭਾਗ, ਵਰਿੰਦਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਐੱਮ.ਆਈ.ਐੱਸ., ਸਿੱਖਿਆ ਵਿਭਾਗ ਅਤੇ ਰਿਸ਼ਾਂਤ ਸ਼ਰਮਾ ਡੀ.ਈ.ਓ. ਦਫ਼ਤਰ ਵੀ ਮੌਜੂਦ ਰਹੇ। ਸਕੂਲ ਪ੍ਰਬੰਧਕਾਂ ਵਲੋਂ ਆਏ ਹੋਏ ਸਾਰੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਦੇ ਪ੍ਰਤੀਕ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਕੇਂਦਰੀ ਥੀਮ ‘ਮੈਂ ਹਾਂ ਪੰਜਾਬ’ ਰਾਹੀਂ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ, ਅਮੀਰ ਵਿਰਸੇ, ਲੋਕ ਪਰੰਪਰਾਵਾਂ, ਸੱਭਿਆਚਾਰਕ ਜੜ੍ਹਾਂ ਅਤੇ ਅਣਖੀਲੇ ਜਜ਼ਬੇ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਢੋਲ ਦੀਆਂ ਗੂੰਜਦੀਆਂ ਤਾਲਾਂ, ਪੰਜਾਬੀ ਵਿਰਸੇ ਨੂੰ ਦਰਸਾਉਂਦੀ ਰੰਗ-ਬਿਰੰਗੀ ਸਜਾਵਟ ਅਤੇ ਸ਼ਾਨਦਾਰ ਨਾਚ ਪੇਸ਼ਕਾਰੀਆਂ ਨੇ ਪੂਰੇ ਮਾਹੌਲ ਨੂੰ ਪੰਜਾਬੀ ਰੰਗ ਵਿਚ ਰੰਗ ਦਿੱਤਾ। ਵਿਦਿਆਰਥੀਆਂ ਨੇ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ, ਸਿਰਜਣਾਤਮਕਤਾ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਖ਼ਾਸ ਤੌਰ ‘ਤੇ ਖੇਡਾਂ, ਸਰੀਰਕ ਤੰਦਰੁਸਤੀ ਅਤੇ ਰਵਾਇਤੀ ਮਾਰਸ਼ਲ ਆਰਟਸ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਗਤਕੇ ਦੀ ਜੋਸ਼ੀਲੀ ਪੇਸ਼ਕਾਰੀ ਸਮਾਗਮ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਰਹੀ, ਜਿਸ ਨੇ ਪੰਜਾਬ ਦੀ ਯੋਧਾ ਪਰੰਪਰਾ, ਬਹਾਦਰੀ ਅਤੇ ਨਿਡਰਤਾ ਨੂੰ ਜੀਵੰਤ ਕਰ ਦਿੱਤਾ। ਇਸੇ ਤਰ੍ਹਾਂ ਨਰਸਿੰਘ ਅਵਤਾਰ ਦੀ ਪੇਸ਼ਕਾਰੀ ਨੇ ਆਪਣੇ ਪ੍ਰਭਾਵਸ਼ਾਲੀ ਅੰਦਾਜ਼ ਅਤੇ ਸ਼ਾਨਦਾਰ ਮੰਚੀ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਰਮਨਿਕ ਖੇੜਾ, ਡਾਇਰੈਕਟਰਜ਼ ਮੈਡਮ ਅੰਮ੍ਰਿਤ ਖੇੜਾ ਅਤੇ ਨਵਦੀਪ ਸਿੰਘ, ਪ੍ਰਬੰਧਕ ਮੈਡਮ ਸ਼ਵੇਤਾ ਸਹਿਗਲ ਅਤੇ ਪ੍ਰਿੰਸੀਪਲ ਹਰਲੀਨ ਕੌਰ, ਕੋਆਰਡੀਨੇਟਰਜ਼ ਰਿੰਪੀ ਅਗਰਵਾਲ ਅਤੇ ਨਿਕਿਤਾ ਮਹਾਜਨ ਸਮੇਤ ਸਮੁੱਚਾ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਮੌਜੂਦ ਰਿਹਾ। ਦਿ ਵਿਜ਼ਡਮ ਸਕੂਲ ਦਾ ਇਹ ਪਹਿਲਾ ਸਾਲਾਨਾ ਸਮਾਗਮ ਆਪਣੇ ਪਿੱਛੇ ਅਭੁੱਲ ਯਾਦਾਂ, ਮਾਣ ਅਤੇ ਪ੍ਰੇਰਣਾ ਦੇ ਅਮਿੱਟ ਨਿਸ਼ਾਨ ਛੱਡ ਗਿਆ।
Ad Position 22
No active advertisement
ਪਿਛਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਬੂਹ ਹਰੀਕੇ ਪੱਤਣ ਦੇ ਵਿਦਿਆਰਥੀਆਂ ਨੇ ਫਾਈਨਲ ਰਾਊਂਡ ਵਿਚ ਜਗਾ ਬਣਾਈ ਅਗਲੀ ਖ਼ਬਰ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਡੇ-ਬੋਰਡਿੰਗ ਸਕੂਲ ਢੋਟਾ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24