05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਖ਼ਾਲਸਾ ਵਿੱਦਿਅਕ ਸੰਸਥਾਵਾਂ ਸਰਹਾਲੀ ਪਹੁੰਚੇ

ਸਰਹਾਲੀ ਕਲਾਂ, 4 ਨਵੰਬਰ (ਅਜੈ ਸਿੰਘ ਹੁੰਦਲ)-ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਵਿੱਦਿਅਕ ਸੰਸਥਾਵਾਂ ਸਰਹਾਲੀ ਵਿਚ ਪਹੁੰਚੇ। ਤਰਨਜੀਤ ਸਿੰਘ ਸੰਧੂ, ਜੋ ਖਾਲਸਾ ਵਿੱਦਿਅਕ ਸੰਸਥਵਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ, ਨੇ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸਕੂਲ ਪ੍ਰਿੰਸੀਪਲਾਂ ਨਾਲ ਇਕ ਮੀਟਿੰਗ ਕੀਤੀ।

Ad Position 21
No active advertisement
ਅਜੀਤ ਡੈਸਕ 05-11-2026
ਸਰਹਾਲੀ ਕਲਾਂ, 4 ਨਵੰਬਰ (ਅਜੈ ਸਿੰਘ ਹੁੰਦਲ)-ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਵਿੱਦਿਅਕ ਸੰਸਥਾਵਾਂ ਸਰਹਾਲੀ ਵਿਚ ਪਹੁੰਚੇ। ਤਰਨਜੀਤ ਸਿੰਘ ਸੰਧੂ, ਜੋ ਖਾਲਸਾ ਵਿੱਦਿਅਕ ਸੰਸਥਵਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ, ਨੇ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸਕੂਲ ਪ੍ਰਿੰਸੀਪਲਾਂ ਨਾਲ ਇਕ ਮੀਟਿੰਗ ਕੀਤੀ। ਇਸ ਮੌਕੇ ਸੰਸਥਾਵਾਂ ਦੇ ਆਨਰੇਰੀ ਸਕੱਤਰ ਪਰਮਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਕਰਨਲ ਬਲਬੀਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਅਤੇ ਡਾ. ਅਵਤਾਰ ਸਿੰਘ ਐਮ.ਡੀ. ਅਮਨਦੀਪ ਹਸਪਤਾਲ ਵੀ ਹਾਜ਼ਰ ਹੋਏ। ਇਸ ਮੀਟਿੰਗ ਮੌਕੇ ਸੰਸਥਾਵਾਂ ਦੀ ਬਿਹਤਰੀ ਲਈ ਹੋਰ ਯੋਗ ਉਪਰਾਲੇ ਕਰਨ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਨੇ ਸਕੂਲ ਦੀਆਂ ਵੱਖ-ਵੱਖ ਕਲਾਸਾਂ ਵਿਚ ਪਹੁੰਚ ਕੇ ਬੱਚਿਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਯੁੱਗ ਵਿਚ ਕਾਮਯਾਬ ਹੋਣ ਦੇ ਨੁਕਤੇ ਦੱਸਦਿਆਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰੂ ਗੋਬਿੰਦ ਸਿੰਘ ਖਾਲਸਾ ਸਕੂੂਲ ਵਿਚ ਇਕ ਜਿਮਨੇਜ਼ੀਅਮ ਦਾ ਉਦਘਾਟਨ ਤਰਨਜੀਤ ਸਿੰਘ ਨੇ ਕੀਤਾ। ਇਹ ਜਿਮਨੇਜ਼ੀਅਮ ਡਾ. ਅਵਤਾਰ ਸਿੰਘ ਵਲੋਂ ਚਲਾਏ ਜਾ ਰਹੇ ਉਡਾਣ ਟਰੱਸਟ ਵਲੋਂ ਸਕੂਲ ਵਿੱਚ ਲਗਾਇਆ ਗਿਆ ਹੈ। ਇਸ ਸਮੇਂ ਡਾ. ਅਵਤਾਰ ਸਿੰਘ ਅਤੇ ਡਾ. ਰਾਕੇਸ਼ ਜੋਸ਼ੀ ਅਗਜ਼ੈਕਟਿਵ ਡਾਇਰੈਕਟਰ ਉਡਾਣ ਟਰੱਸਟ ਨੇ ਤਰਨਜੀਤ ਸਿੰਘ ਸੰਧੂ ਦਾ ਗੁਲਦਸਤੇ ਭੇਂਟ ਕਰਦਿਆਂ ਸਵਾਗਤ ਕੀਤਾ। ਤਰਨਜੀਤ ਸਿੰਘ ਸੰਧੂ ਨੇ ਉਡਾਣ ਟਰੱਸਟ ਵਲੋਂ ਸਮਾਜ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਭੂਰ ਪ੍ਰਸੰਸਾ ਕੀਤੀ। ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਖਾਲਸਾ ਸਕੂੂਲ ਸਰਹਾਲੀ ਦੀ ਸਥਾਪਨਾ ਆਜ਼ਾਦੀ ਘੁਲਾਟੀਏ ਤੇਜਾ ਸਿੰਘ ਸਮੁੰਦਰੀ ਨੇ 1917 ਵਿਚ ਕੀਤੀ ਸੀ, ਜੋ ਤਰਨਜੀਤ ਸਿੰਘ ਸੰਧੂ ਦੇ ਦਾਦਾ ਹਨ। ਤਰਨਜੀਤ ਸਿੰਘ ਸੰਧੂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਸੰਸਥਾਪਕ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਖਾਲਸਾ ਸਕੂੂਲ ਸਰਹਾਲੀ ਦੇ ਵਿਦਿਆਰਥੀ ਰਹੇ ਹਨ। ਇਸ ਤੋਂ ਇਲਾਵਾ ਉਲੰਪੀਅਨ ਧਰਮ ਸਿੰਘ, ਉਲੰਪੀਅਨ ਪ੍ਰਵੀਨ ਕੁਮਾਰ, ਮੇਜਰ ਜਰਨਲ ਰਜਿੰਦਰ ਸਿੰਘ ਸਪੈਰੋ, ਡਾ. ਹਰਿਕ੍ਰਿਸ਼ਨ ਸਿੰਘ ਫਾਰਮਾਸਿਊਟੀਕਲ ਸਾਇੰਸਦਾਨ ਸਮੇਤ ਅਨੇਕਾਂ ਫੌਜੀ ਅਤੇ ਸਿਵਲ ਸੇਵਾ ਦੇ ਅਫਸਰ ਇਸ ਇਤਿਹਾਸਕ ਸਕੂਲ ਦੇ ਵਿਦਿਆਰਥੀ ਰਹੇ ਹਨ। ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਨੇ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ , ਡਾ. ਅਵਤਾਰ ਸਿੰਘ ਐਮ.ਡੀ. ਅਮਨਦੀਪ ਹਸਪਤਾਲ, ਐਮ.ਡੀ. ਹਰਜਿੰਦਰ ਸਿੰਘ ਮਰਹਾਣਾ ਸਮੇਤ ਪਹੁੰਚੇ ਹੋਰ ਉੱਚ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਸਥਾਵਾਂ ਦੇ ਪਰਸ਼ਾਸ਼ਨਿਕ ਅਧਿਕਾਰੀ ਮੈਡਮ ਅਮਨਦੀਪ ਕੌਰ, ਪ੍ਰਿੰਸੀਪਲ ਅਜੈ ਸਿੰਘ ਹੁੰਦਲ, ਪ੍ਰਿੰਸੀਪਲ ਅਰਜਿੰਦਰ ਕੌਰ, ਪ੍ਰਿੰਸੀਪਲ ਰਾਜਵਿੰਦਰ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਹਰੀਕੇ ਦੇ ਨਵ-ਨਿਯੁਕਤ ਚੇਅਰਮੈਨ ਜਗਦੀਸ਼ ਸਿੰਘ ਢੋਟੀਆਂ ਦੀ ਹੋਈ ਤਾਜਪੋਸ਼ੀ ਅਗਲੀ ਖ਼ਬਰ ਪਟਵਾਰੀਆਂ ਤੇ ਕਾਨੂੰਗੋਆਂ ਦਾ ਜ਼ਿਲ੍ਹਾ ਕੇਡਰ ਬਹਾਲ ਕਰਨ ਨਾਲ ਹਲਕਾ ਖਡੂਰ ਸਾਹਿਬ ਤੇ ਐੱਨ.ਆਰ.ਆਈ. ਭਾਈਚਾਰੇ ਨੂੰ ਮਿਲੇਗੀ...
Ad Position 24