ਧੋਖਾਧੜੀ ਕਰਨ ’ਤੇ ਵਿਅਹੁਤਾ ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 31 ਅਕਤੂਬਰ (ਪਰਮਜੀਤ ਜੋਸ਼ੀ)—ਵਿਅਹੁਤਾ ਵਲੋਂ ਸਹੁਰਾ ਪਰਿਵਾਰ ਨਾਲ ਧੋਖਾਧੜੀ ਕਰਨ ’ਤੇ ਥਾਣਾ ਝਬਾਲ ਦੀ ਪੁਲਿਸ ਨੇ ਵਿਆਹੁਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸ.
ਤਰਨ ਤਾਰਨ, 31 ਅਕਤੂਬਰ (ਪਰਮਜੀਤ ਜੋਸ਼ੀ)—ਵਿਅਹੁਤਾ ਵਲੋਂ ਸਹੁਰਾ ਪਰਿਵਾਰ ਨਾਲ ਧੋਖਾਧੜੀ ਕਰਨ ’ਤੇ ਥਾਣਾ ਝਬਾਲ ਦੀ ਪੁਲਿਸ ਨੇ ਵਿਆਹੁਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸ.ਐੱਸ.ਪੀ. ਤਰਨ ਤਾਰਨ ਕੋਲ ਕੰਵਲਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਚੱਕ ਸਿਕੰਦਰ ਸ਼ਿਕਾਇਤ ਦਰਜ ਕਰਵਾਈ ਕਿ ਮੇਰੇੇ ਬੇਟੇ ਦਾ ਰਮਨਦੀਪ ਸਿੰਘ ਦਾ ਵਿਆਹ ਮਿਤੀ 2023 ਨੂੰ ਮਨਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਵਾਸੀ ਗੁਰੂ ਰਾਮਦਾਸ ਨਗਰ ਮੀਆਂ ਖੁਦ ਜ਼ਿਲ੍ਹਾ ਲੁਧਿਆਣਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮੇਰਾ ਬੇਟਾ ਰਮਨਦੀਪ ਸਿੰਘ ਅਤੇ ਮਨਪ੍ਰੀਤ ਕੌਰ ਵਿਦੇਸ਼ ਯੂ.ਕੇ ਚਲੇ ਗਏ ਜਿਸਦਾ ਸਾਰਾ ਖਰਚਾ ਮੇਰੇ ਪਰਿਵਾਰ ਵਲੋਂ ਕੀਤਾ ਗਿਆ। ਵਿਦੇਸ਼ ਜਾ ਕੇ ਮਨਪ੍ਰੀਤ ਕੌਰ ਦਾ ਰਹਿਣ ਸਹਿਣ ਅਤੇ ਪੜਾਈ ਦਾ ਖਰਚ ਵੀ ਉਸਦੇ ਪਰਿਵਾਰ ਵਲੋਂ ਕੀਤਾ ਗਿਆ। ਜਿਸ ਤੋਂ ਬਾਅਦ ਮਨਪ੍ਰੀਤ ਕੌਰ ਦਾ ਵਿਵਹਾਰ ਬਦਲ ਗਿਆ ਅਤੇ ਮਨਪ੍ਰੀਤ ਕੌਰ ਨੇ ਰਮਨਦੀਪ ਸਿੰਘ ਨੂੰ ਕਿਹਾ ਕਿ ਉਸਦੀ ਮਾਤਾ ਬਿਮਾਰ ਹੈ, ਉਸ ਨੇ ਇੰਡੀਆ ਜਾਣਾ ਹੈ ਤਾਂ ਰਮਨਦੀਪ ਸਿੰਘ ਨੇ ਮਨਪ੍ਰੀਤ ਕੌਰ ਨੂੰ ਟਿਕਟ ਕਰਵਾ ਦਿੱਤੀ ਅਤੇ ਉਸ ਨੂੰ 5 ਲੱਖ ਰੁਪਏ ਆਪਣੇ ਪਰਿਵਾਰ ਨੂੰ ਦੇਣ ਲਈ ਦਿੱਤੇ ਤਾਂ ਕਿ ਉਸਦੇ ਪਰਿਵਾਰਿਕ ਮੈਂਬਰ ਕਰਜ਼ਾ ਉਤਾਰ ਸਕਣ ਪਰ ਮਨਪ੍ਰੀਤ ਕੌਰ ਇੰਡੀਆ ਆ ਕੇ ਪੈਸੇ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਜਿਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਨਾਲ ਲੈ ਕੇ ਆਪਣੀ ਨੂੰਹ ਦੇ ਪੇਕੇ ਘਰ ਉਸ ਨੂੰ ਲੈਣ ਲਈ ਗਈ ਤਾਂ ਮਨਪ੍ਰੀਤ ਕੌਰ ਨੇ ਆਪਣੇ ਪਰਿਵਾਰਕ ਮੈਂਬਰਾਂ ਤਰਸੇਮ ਸਿੰਘ ਪੁੱਤਰ ਮਹਿੰਦਰ ਸਿੰਘ, ਨੀਲਮ ਪਤਨੀ ਤਰਸੇਮ ਸਿੰਘ, ਜਸਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਲੋਂ ਉਸ ਨਾਲ ਅਤੇ ਉਸਦੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਐੱਸ.ਐੱਸ.ਪੀ. ਵਲੋਂ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਸਿਟੀ ਤਰਨ ਤਾਰਨ ਸੁਖਬੀਰ ਸਿੰਘ ਪਾਸੋਂ ਕਰਵਾਉਣ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ। ਜਿਸ ’ਤੇ ਥਾਣਾ ਝਬਾਲ ਦੀ ਪੁਲਿਸ ਨੇ ਵਿਆਹੁਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।