25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕੰਨਾਂ ਵਿਚ ਛਾਂ-ਛਾਂ ਹੋਣ ’ਤੇ ਤੁਰੰਤ ਚੈੱਕਅੱਪ ਜ਼ਰੂਰੀ - ਡਾ. ਰੰਧਾਵਾ

ਤਰਨ ਤਾਰਨ, 24 ਅਕਤੂਬਰ (ਪਰਮਜੀਤ ਜੋਸ਼ੀ)— ਟਿਨਾਇਟਸ ਕੰਨ ਨਾਲ ਜੁੜੀ ਹੋਈ ਬਿਮਾਰੀ ਹੈ, ਜਿਸ ਵਿਚ ਕੰਨਾਂ ਵਿਚੋਂ ਛਾਂ-ਛਾਂ, ਟੀ. ਟੀ.

Ad Position 21
No active advertisement
ਡਾਕਟਰ ਰਾਜਬਰਿੰਦਰ ਸਿੰਘ ਰੰਧਾਵਾ 25-10-2026
ਤਰਨ ਤਾਰਨ, 24 ਅਕਤੂਬਰ (ਪਰਮਜੀਤ ਜੋਸ਼ੀ)— ਟਿਨਾਇਟਸ ਕੰਨ ਨਾਲ ਜੁੜੀ ਹੋਈ ਬਿਮਾਰੀ ਹੈ, ਜਿਸ ਵਿਚ ਕੰਨਾਂ ਵਿਚੋਂ ਛਾਂ-ਛਾਂ, ਟੀ.ਟੀ., ਸੀਟੀ. ਵਰਗੀ ਆਵਾਜ਼, ਪੱਖੇ ਚੱਲਣ ਆਦਿ ਦੀਆਂ ਆਵਾਜ਼ਾਂ ਸੁਣਦੀਆਂ ਹਨ। ਇਹ ਬਿਮਾਰੀ ਕੰਨਾਂ ਦੀ ਸੁਣਾਈ ਘੱਟ ਕਰਕੇ, ਕੰਨ ਵਿਚ ਕੋਈ ਸੱਟ ਲੱਗਣ ਕਰਕੇ, ਕੰਨ ਦੀ ਇਨਫੈਕਸ਼ਨ ਹੋਣ ਕਰਕੇ, ਕੰਨ ਵਿਚ ਵੈਕਸ ਜਾਂ ਫੰਗਸ ਜਮਾਂ ਹੋਣ ਕਰਕੇ ਹੁੰਦੀ ਹੈ। ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾਕਟਰ ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਵਿਚ ਮਰੀਜ ਨੂੰ ਸੀਟੀ ਵਰਗੀ ਆਵਾਜ਼ ਲਗਾਤਾਰ ਸੁਣਦੀ ਰਹਿੰਦੀ ਹੈ ਅਤੇ ਕਈ ਮਰੀਜ਼ਾਂ ਨੂੰ ਚੱਕਰ ਵੀ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਅਗਰ ਕੋਈ ਵਿਅਕਤੀ ਉਕਤ ਲੱਛਣਾਂ ਤੋਂ ਪੀੜਤ ਹੈ ਤਾਂ ਤੁਰੰਤ ਇਸਦਾ ਚੈੱਕਅੱਪ ਜਰੂਰੀ ਹੈ ਅਤੇ ਇਸ ਪ੍ਰਤੀ ਲਾਪ੍ਰਵਾਹੀ ਮਰੀਜ ਦੇ ਕੰਨਾਂ ਨੂੰ ਨੁਕਸਾਨ ਪਹੁੰਚਾ ਸਕਦੀ , ਇਲ ਲਈ ਸਮੇਂ ਸਿਰ ਇਸ ਦਾ ਇਲਾਜ ਜਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਨਵ-ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਟਰੀ ਤਰਨ ਤਾਰਨ ਨੂੰ ਜੀ ਆਇਆ ਕਿਹਾ ਅਗਲੀ ਖ਼ਬਰ ਹਲਕਾ ਖਡੂਰ ਸਾਹਿਬ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਾਂਗੇ - ਪ੍ਰੋ. ਹਰਪ੍ਰੀਤ ਕੋਟ
Ad Position 24