22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਅਪਲਾਈਨ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚੋਂ 19 ਮੈਡਲ ਜਿੱਤੇ

ਤਰਨ ਤਾਰਨ, 22 ਅਕਤੂਬਰ (ਹਰਿੰਦਰ ਸਿੰਘ)–ਗੁਰੂ ਨਾਨਕ ਦੇਵ ਅਕੈਡਮੀ ਤਰਨ ਤਾਰਨ ਵਿਖੇ ਕਰਵਾਈ ਗਈ 70 ਵੀਂ ਜ਼ਿਲ੍ਹਾ ਪੱਧਰੀ ਸਕੇਟਿੰਗ ਪ੍ਰਤੀਯੋਗਤਾ ਵਿਚ ’ਦਾ ਅਲਪਾਈਨ ਸਕੂਲ’ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਤੀਯੋਗਤਾ ਵਿਚ ਸਕੂਲ ਦੇ ਖਿਡਾਰੀਆਂ ਨੇ ਕੁੱਲ 19 ਮੈਡਲ ਹਾਸਲ ਕੀਤੇ, ਜਿਨ੍ਹਾਂ ਵਿਚ 11 ਸੋਨ ਮੈਡਲ, 4 ਚਾਂਦੀ ਦੇ ਮੈਡਲ ਅਤੇ 4 ਕਾਂਸੀ ਦੇ ਮੈਡਲ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 23-10-2026
ਤਰਨ ਤਾਰਨ, 22 ਅਕਤੂਬਰ (ਹਰਿੰਦਰ ਸਿੰਘ)–ਗੁਰੂ ਨਾਨਕ ਦੇਵ ਅਕੈਡਮੀ ਤਰਨ ਤਾਰਨ ਵਿਖੇ ਕਰਵਾਈ ਗਈ 70 ਵੀਂ ਜ਼ਿਲ੍ਹਾ ਪੱਧਰੀ ਸਕੇਟਿੰਗ ਪ੍ਰਤੀਯੋਗਤਾ ਵਿਚ ’ਦਾ ਅਲਪਾਈਨ ਸਕੂਲ’ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਤੀਯੋਗਤਾ ਵਿਚ ਸਕੂਲ ਦੇ ਖਿਡਾਰੀਆਂ ਨੇ ਕੁੱਲ 19 ਮੈਡਲ ਹਾਸਲ ਕੀਤੇ, ਜਿਨ੍ਹਾਂ ਵਿਚ 11 ਸੋਨ ਮੈਡਲ, 4 ਚਾਂਦੀ ਦੇ ਮੈਡਲ ਅਤੇ 4 ਕਾਂਸੀ ਦੇ ਮੈਡਲ ਸ਼ਾਮਿਲ ਹਨ। ਜੇਤੂ ਖਿਡਾਰੀਆਂ ਜੈਸਮੀਨ ਕੌਰ ਨੇ 2 ਸੋਨ ਮੈਡਲ, ਰਿਧੁਸ਼ੀ ਸ਼ਰਮਾ 3 ਸੋਨ ਮੈਡਲ, ਗੁਰਸੰਗੀਤ ਕੌਰ ਨੇ 2 ਸੋਨ ਮੈਡਲ, ਗੁਰਨੂਰ ਸਿੰਘ ਨੇ 2 ਸੋਨ ਮੈਡਲ, ਸੁਖਮਨਦੀਪ ਸਿੰਘ ਨੇ 2 ਸੋਨ ਮੈਡਲ, ਇਕਰਰਾਜਦੀਪ ਕੌਰ ਨੇ 1 ਚਾਂਦੀ ਦਾ ਮੈਡਲ, ਸਮਰੀਤ ਕੌਰ 1 ਚਾਂਦੀ ਦਾ ਮੈਡਲ, ਗੁਰਸ਼ਰਨਪ੍ਰੀਤ ਸਿੰਘ 1 ਚਾਂਦੀ ਦਾ ਮੈਡਲ ਅਤੇ 1 ਕਾਂਸੀ ਦਾ ਮੈਡਲ, ਹਰਲੀਨ ਕੌਰ 1 ਚਾਂਦੀ ਦਾ ਮੈਡਲ, ਰਣਵੀਰ ਸਿੰਘ ਨੇ 2 ਕਾਂਸੀ ਦੇ ਮੈਡਲ, ਨਵਰੀਤ ਕੌਰ 1 ਕਾਂਸੀ ਦਾ ਮੈਡਲ ਪ੍ਰਾਪਤ ਕੀਤਾ। ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੇਟਿੰਗ ਕੋਚ ਗਗਨ ਸਿੰਘ ਨੂੰ ਮੁਬਾਰਕਬਾਦ ਦਿੱਤੀ। ਲਖਵਿੰਦਰ ਕੌਰ ਨੇ ਖਿਡਾਰੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਕੋਚ ਗਗਨ ਸਿੰਘ ਦੀ ਸੁਚੱਜੀ ਰਹਿਨੁਮਾਈ ਅਤੇ ਸਖ਼ਤ ਟ੍ਰੇਨਿੰਗ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਗੱਡੇ ਝੰਡੇ ਅਗਲੀ ਖ਼ਬਰ ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ ਜ਼ਿਲ੍ਹੇ ’ਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 925 ਤੋਂ ਵਧ ਕੇ 927 ਹੋਵੇਗੀ
Ad Position 24