22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਗੱਡੇ ਝੰਡੇ

ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)- ਅਖਿਲ ਭਾਰਤੀ ਸ਼ਿਕਸ਼ਨ ਸੰਸਥਾਨ ‘ਵਿੱਦਿਆ ਭਾਰਤੀ’ ਵਲੋਂ ਨਵੀਂ ਦਿੱਲੀ ਵਿਖੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਕਰਵਾਈਆਂ ਗਈਆਂ। ਇਸ ਖੇਡ ਮਹਾ ਕੁੰਭ ਵਿਚ ਦੇਸ਼ ਦੇ 10 ਵੱਖ-ਵੱਖ ਖੇਤਰਾਂ—ਉੱਤਰ, ਮੱਧ, ਬਿਹਾਰ, ਈਸਟ ਯੂ.

Ad Position 21
No active advertisement
ਅਜੀਤ ਡੈਸਕ 23-10-2026
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)- ਅਖਿਲ ਭਾਰਤੀ ਸ਼ਿਕਸ਼ਨ ਸੰਸਥਾਨ ‘ਵਿੱਦਿਆ ਭਾਰਤੀ’ ਵਲੋਂ ਨਵੀਂ ਦਿੱਲੀ ਵਿਖੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਕਰਵਾਈਆਂ ਗਈਆਂ। ਇਸ ਖੇਡ ਮਹਾ ਕੁੰਭ ਵਿਚ ਦੇਸ਼ ਦੇ 10 ਵੱਖ-ਵੱਖ ਖੇਤਰਾਂ—ਉੱਤਰ, ਮੱਧ, ਬਿਹਾਰ, ਈਸਟ ਯੂ.ਪੀ., ਦੱਖਣ ਮੱਧ, ਦੱਖਣ, ਰਾਜਸਥਾਨ, ਪੂਰਬ, ਵੈਸਟ ਯੂ.ਪੀ. ਅਤੇ ਪੱਛਮ ਦੀਆਂ ਟੀਮਾਂ ਨੇ ਹਿੱਸਾ ਲੈ ਕੇ ਆਪਣੇ ਖੇਡ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਕਰੜੇ ਮੁਕਾਬਲੇ ਦੌਰਾਨ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੀ ਅੰਡਰ-14 ਲੜਕਿਆਂ ਦੀ ਬੈਡਮਿੰਟਨ ਟੀਮ ਦੇ ਖਿਡਾਰੀਆਂ ਤੈਵਿਸ਼, ਅਭਿਜੋਤ, ਗੁਰਵੀਰ ਤੇ ਸਮਰੱਥ ਬਿਹਾਨੀ ਨੇ ਆਪਣੇ ਬਿਹਤਰੀਨ ਖੇਡ ਅਤੇ ਸ਼ਾਨਦਾਰ ਤਾਲਮੇਲ ਦਾ ਪ੍ਰਦਰਸ਼ਨ ਕਰਦਿਆਂ ਪੂਰੇ ਦੇਸ਼ ਵਿਚੋਂ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਮਾਗਮ ਦੌਰਾਨ ਕਰਵਾਏ ਗਏ ਅਖਿਲ ਭਾਰਤੀ ਪੱਧਰ ਦੇ ‘ਵੰਦਨਾ ਮੁਕਾਬਲੇ’ ਵਿਚ ਵੀ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਨੇ ਪੂਰੇ ਦੇਸ਼ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਤਿਹਾਸ ਰਚਿਆ। ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਇਸ ਮਾਣਮੱਤੀ ਪ੍ਰਾਪਤੀ ’ਤੇ ਸਮੂਹ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚ ਸ਼੍ਰੀਮਤੀ ਬਖ਼ਸ਼ੀਸ਼ ਕੌਰ ਨੂੰ ਹਾਰਦਿਕ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਜਾਗਰੂਕਤਾ ਸੈਸ਼ਨ ਕਰਵਾਇਆ ਅਗਲੀ ਖ਼ਬਰ ਅਪਲਾਈਨ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚੋਂ 19 ਮੈਡਲ ਜਿੱਤੇ
Ad Position 24