22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਧੋਖਾਧੜੀ ਕਰਨ ’ਤੇ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 22 ਅਕਤੂਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਚੋਹਲਾ ਸਾਹਿਬ ਵਿਖੇ ਰਣਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪੰਡੋਰੀ ਰਣ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਨਜੀਤ ਸਿੰਘ ਪੁੱਤਰ ਕਰਤਾਰ ਸਿੰਘ, ਪਿ੍ਰਤਬੀਰ ਕੌਰ ਪਤਨੀ ਮਨਜੀਤ ਸਿੰਘ ਵਾਸੀਅਨ ਮਰਹਾਣਾ ਵਲੋਂ ਜ਼ਮੀਨ 26 ਕਨਾਲ 18 ਮਰਲੇ ਜੋ ਕਿ ਪਿੰਡ ਮਰਹਾਣਾ ਵਿਖੇ ਹੈ ਜੋ ਕਿ ਨੈਸ਼ਨਲ ਹਾਈਵੇ ਨੰਬਰ 54 ਨਾਲ ਲੱਗਦੀ ਹੈ, ਜਿਸ ਦੇ ਅੱਗੇ ਤਿੰਨ ਦੁਕਾਨਾਂ ਬਣੀਆ ਹੋਈਆਂ ਸਨ ਦੀ ਖ੍ਰੀਦ ਦਾ ਬਿਆਨਾਂ ਕੀਤਾ ਸੀ ਅਤੇ ਇਹ ਜ਼ਮੀਨ ਸੜਕਾਂ ਦੇ ਨਾਲ ਲੱਗਦੀ ਹੋਣ ਕਰਕੇ ਇਸਦਾ ਰੇਟ ਕੁੱਲ ਰਕਮ 75 ਲੱਖ ਰੁਪਏ ਸੀ।

Ad Position 21
No active advertisement
ਅਜੀਤ ਡੈਸਕ 23-10-2026
ਤਰਨ ਤਾਰਨ, 22 ਅਕਤੂਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਚੋਹਲਾ ਸਾਹਿਬ ਵਿਖੇ ਰਣਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪੰਡੋਰੀ ਰਣ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਨਜੀਤ ਸਿੰਘ ਪੁੱਤਰ ਕਰਤਾਰ ਸਿੰਘ, ਪਿ੍ਰਤਬੀਰ ਕੌਰ ਪਤਨੀ ਮਨਜੀਤ ਸਿੰਘ ਵਾਸੀਅਨ ਮਰਹਾਣਾ ਵਲੋਂ ਜ਼ਮੀਨ 26 ਕਨਾਲ 18 ਮਰਲੇ ਜੋ ਕਿ ਪਿੰਡ ਮਰਹਾਣਾ ਵਿਖੇ ਹੈ ਜੋ ਕਿ ਨੈਸ਼ਨਲ ਹਾਈਵੇ ਨੰਬਰ 54 ਨਾਲ ਲੱਗਦੀ ਹੈ, ਜਿਸ ਦੇ ਅੱਗੇ ਤਿੰਨ ਦੁਕਾਨਾਂ ਬਣੀਆ ਹੋਈਆਂ ਸਨ ਦੀ ਖ੍ਰੀਦ ਦਾ ਬਿਆਨਾਂ ਕੀਤਾ ਸੀ ਅਤੇ ਇਹ ਜ਼ਮੀਨ ਸੜਕਾਂ ਦੇ ਨਾਲ ਲੱਗਦੀ ਹੋਣ ਕਰਕੇ ਇਸਦਾ ਰੇਟ ਕੁੱਲ ਰਕਮ 75 ਲੱਖ ਰੁਪਏ ਸੀ। ਉਕਤ ਪਤੀ-ਪਤਨੀ ਵਲੋਂ ਉਸ ਨਾਲ ਧੋਖਾਧੜੀ ਕਰਦਿਆਂ ਹੋਇਆ ਸਾਂਝੇ ਖਾਤੇ ਵਿਚੋ ਉਸ ਨਾਲ ਬਿਆਨਾ ਕਰਕੇ ਬਾਅਦ ਵਿਚ ਜਦੋਂ ਰਜਿਸਟਰੀ ਦਾ ਟਾਇਮ ਆਇਆ ਤਾਂ ਉਸ ਨੂੰ ਕਿਹਾ ਕਿ ਉਸ ਦਾ ਹਿੱਸਾ ਸੜਕ ਤੋਂ ਪਿੱਛੇ ਪੈਂਦੀ ਜ਼ਮੀਨ ਵਿਚ ਆਇਆ ਹੈ , ਕਹਿ ਕੇ ਉਸ ਨਾਲ ਧੱਖਾਧੜੀ ਕੀਤੀ ਗਈ ਹੈ। ਏ.ਐੱਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਮਨਜੀਤ ਸਿੰਘ, ਪਿ੍ਰਤਬੀਰ ਕੌਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਟਰਾਫ਼ੀ ਟੂਰ ਦਾ ਤਰਨ ਤਾਰਨ ਵਿਖੇ ਭਰਵਾਂ ਸਵਾਗਤ ਅਗਲੀ ਖ਼ਬਰ ਚੋਰਾਂ ਵਲੋਂ ਘਰ ’ਚੋਂ ਨਕਦੀ ਅਤੇ ਮੋਬਾਈਲ ਫੋਨ ਚੋਰੀ
Ad Position 24